Tuesday, June 14, 2011

ਗ਼ਜ਼ਲਾਂ

1

ਚਿੱਟੇ ਖਾਕੀ ਕਾਲੇ ਘੋੜੇ
ਜਦ ਵੀ ਬੱਘੀ ਅਗੇ ਜੋੜੇ

ਮੈਂ ਬੱਸ ਪਿਛੇ ਤਕਦਾ ਰਹਿ ਗਿਆ
ਖਾਲੀ ਬੱਘੀ ਲੈ ਕੇ ਦੌੜੇ

ਧੂੜਾਂ ਘੱਟੇ ਵਾਲੀਆਂ ਸੜਕਾਂ
ਉਪਰ ਜਾ ਕੇ ਹੋ ਗਏ ਚੌੜੇ

ਵਾਗਾਂ ਦੀ ਉਹ ਗੱਲ ਨਾ ਮੰਨਦੇ
ਉਹ ਸਾਹਾਂ ਦੇ ਅੱਥਰੇ ਘੋੜੇ।

ਖੜੀ ਉਡੀਕਾਂ ਰਾਹਾਂ ਉਪਰ
ਨਾ ਛਮਕਾ ਨਾ ਛਾਟਾਂ ਮੋੜੇ

ਸ਼ਾਮ ਪਈ ਤੇ ਘਰ ਨਾ ਆਏ
ਬੱਘੀ ਸੀ ਇੱਕ ਲੈ ਗਏ ਘੋੜੇ


2

ਤੂੰ ਕਹਿੰਦਾ ਹੈ ਢਾਹ ਕੇ ਲਿਖੀਏ।
ਮੈਂ ਕਹਿੰਦਾ ਹਾਂ ਤਾਅ ਕੇ ਲਿਖੀਏ।

ਤੂੰ ਕਹਿੰਦਾ ਹੈਂ ਪੋਚ ਕੇ ਲਿਖੀਏ।
ਮੈਂ ਕਹਿੰਦਾ ਹਾਂ ਵਾਹ ਲਿਖੀਏ।

ਟੋਏ ਟਿੱਬੇ ਚਾਰੇ ਪਾਸੇ
ਉਚਾ ਨੀਵਾਂ ਗਾਹ ਕੇ ਲਿਖੀਏ।

ਸ਼ਾਂਵੇ ਪੱਧਰੇ ਲੋਕਾਂ ਦੇ ਲਈ
ਸਚੋ ਸੱਚ ਟਿਕਾ ਕੇ ਲਿਖੀਏ।

ਜੋ ਵੀ ਲਿਖਣਾ ਸੋਚ ਕੇ ਲਿਖੀਏ
ਰੂਹਾਂ ਤੀਕ ਪਚਾ ਕੇ ਲਿਖੀਏ।

ਪੱਕੇ ਅੱਖਰ ਪੱਕੇ ਪੈਂਰੀ
ਪੱਕੇ ਰਸਤੇ ਪਾ ਕੇ ਲਿਖੀਏ।

ਸੋਚ ਸਮਝ ਕੇ ਲਿਖੀਏ ਐਪਰ
ਅੰਦਰ ਤੀਕ ਪਕਾ ਕੇ ਲਿਖੀਏ।


ਧੱਕੇ ਤੇ ਦੁਤਕਾਰੇ ਗਏ ਹਾਂ।
ਜਦ ਵੀ ਤੇਰੇ ਦਵਾਰੇ ਗਏ ਹਾਂ।
ਆਸ਼ਕ, ਗਾਫਲ, ਕਾਫਰ ਆਖਣ
ਸ਼ਬਦਾਂ ਵਿਚ ਸਤਕਾਰੇ ਗਏ ਹਾਂ।
ਯਾਰਾਂ ਨੇ ਮੂੰਹ ਮੋੜ ਲਿਆ ਹੈ
ਜੇ ਰਾਹਵਾਂ ਤੋਂ ਬਾਹਰੇ ਗਏ ਹਾਂ।

No comments:

Post a Comment