ਤਾਰਿਆਂ ਦੇ ਦੇਸ਼
ਗੁਰਦੀਪ ਸਿੰਘ
ਮੈਂ ਕਿਸੇ ਰੱਬ ਨੂੰ ਨਹੀਂ ਮੰਨਦਾ। ਮੈਂ ਪਦਾਰਥ ਦੀ ਉਤਪਤੀ ਕਿਸੇ ਦੈਵੀ ਸ਼ਕਤੀ ਦੀ ਕਰਾਮਾਤ ਨਹੀਂ ਸਮਝਦਾ। ਮੈਂ ਕਿਸੇ ਦੇਵਤੇ, ਦੇਵੀ ਦਾ ਪੂਜਕ ਨਹੀਂ ਬਣਨਾ ਚਾਹੁੰਦਾ। ਮੈਂ ਨਾਸਤਿਕ ਹਾਂ। ਲੋਕ ਮੈਨੂੰ ਨਾਸਤਕ ਆਖਦੇ ਹਨ। ਉਹ ਕੁਰਾਹੀਆਂ ਆਖਦੇ ਹਨ, ਕਿਉਂ ਕਿ ਮੈਂ ਦੁਨੀਆਂ ਦੇ ਰਾਹ ਰਸਤੇ ਨਹੀਂ ਚੱਲਦਾ। ਉਹਨਾਂ ਨਾਲ ਮੰਦਰਾਂ ਦੀਆਂ ਆਰਤੀਆਂ, ਗਿਰਜੇ ਦਿਆਂ ਪ੍ਰਾਰਥਨਾਵਾਂ, ਮਸਜਿਦ ਦੀਆਂ ਅਜ਼ਾਣਾ ਵਿੱਚ ਸ਼ਾਮਲ ਨਹੀਂ ਹੁੰਦਾ। ਜਦੋਂ ਲੋਕ ਸਵੇਰੇ ਸ਼ਾਮ ਆਪਣੀ ਪੂਜਾ ਅਰਾਧਨਾ ਕਰ ਰਹੇ ਹੁੰਦੇ ਹਨ ਤਾਂ ਮੈਂ ਹੱਸ ਰਿਹਾ ਹੁੰਦਾ ਹਾਂ। ਪਾਠ ਕਰਨ ਵਾਲਿਆਂ ਉਪਰ ਵੀ ਮੈਂ ਮੁਸਕਰਾਂਦਾ ਹਾਂ। ਕਦੇ ਉਹਨਾਂ ਨੂੰ ਭੋਲੇ ਭਾਲੇ ਪੰਛੀ ਸਮਝਦਾ ਹਾਂ, ਜੋ ਉਸ ਬਾਣੀ ਨੂੰ ਜਿਸ ਦਾ ਉਹ ਪਾਠ ਕਰ ਰਹੇ ਹੁੰਦੇ ਹਨ ਉਸ ਨੂੰ ਸਮਝ ਨਹੀਂ ਰਹੇ ਹੁੰਦੇ, ਕਦੇ ਉਹਨਾਂ ਨੂੰ ਸ਼ਾਤਰ ਦਿਮਾਗ਼ ਆਖਦਾ ਹਾਂ ਜੋ ਚਾਹੁੰਦੇ ਹਨ ਕਿ ਲੋਕਾਂ ਨੂੰ ਬਾਣੀ ਦੇ ਅਰਥ ਸਮਝ ਨਾ ਲੱਗ ਸਕਣ। ਮੈਂ ਹੱਸ ਛੱਡਦਾ ਹਾਂ। ਮੈਂ ਸਵੇਰੇ ਸ਼ਾਮ ਆਪਣੇ ਘਰ ਦੀ ਛੱਤ ਉਪਰ ਚਲਾ ਜਾਂਦਾ ਹਾਂ। ਸੂਰਜ ਨੂੰ ਪੂਰਬ ਚੋਂ ਉਗਦਾ ਦੇਖਦਾ ਹਾਂ, ਕਦੇ ਸ਼ਾਮ ਨੂੰ ਸੂਰਜ ਹੌਲੀ ਹੌਲੀ ਪੱਛਮ ਦੀ ਦੁਮੇਲ ਦੇ ਉਸ ਪਾਰ ਜਾਂਦਾ ਦੇਖਦਾ ਹਾਂ।
ਤਾਰਿਆਂ ਜੜੀ ਰਾਤ ਵਿੱਚ ਮੈਂ ਅਸਮਾਨ ਨਾਲ ਗੱਲਾਂ ਕਰਦਾ ਹਾਂ। ਤਾਰਿਆਂ ਨਾਲ ਬਾਤ ਪਾਉਂਦਾ ਹਾਂ। ਉਹ ਵਿਚਾਰੇ ਟਿਮਟਿਮਾਂਦੇ ਮੇਰਾ ਹੁੰਗਾਰ ਭਰਦੇ ਹਨ। ਮੈਂ ਉਹਨਾਂ ਤੋਂ ਉਹਨਾਂ ਦੇ ਰਾਹਾਂ ਬਾਰੇ ਪੁਛਦਾ ਹਾਂ, ਉਹ ਦੱਸਦੇ ਹਨ ਕਿ ਇੱਕ ਦਿਨ ਉਹ ਮੈਨੂੰ ਆਪਣੇ ਨਾਲ ਪੁਲਾੜ ਦੀ ਸੈਰ ਨੂੰ ਲੈ ਜਾਣਗੇ। ਮੈਂ ਉਹਨਾਂ ਨਾਲ ਆਪਣੇ ਖਿਆਲਾਂ ਦੀਆਂ ਉਡਾਰੀਆਂ ਵਿੱਚ ਗਵਾਚ ਜਾਂਦਾ ਹਾਂ।
ਉਹ ਮੇਰੀਆਂ ਬਾਹਾਂ ਫੜ ਕੇ ਮੈਨੂੰ ਮੇਰੇ ਪੈਰਾਂ ਤੋਂ ਖਿੱਚ ਲੈਂਦੇ ਹਨ। ਮੇਰਾ ਪੈਰਾਂ ਹੇਠਾਂ ਜ਼ਮੀਨ ਨਹੀਂ ਦਿਸਦੀ। ਰੋਸ਼ਨੀਆਂ ਦੇ ਉਸ ਪਾਰ ਸਿਆਹ ਕਾਲੇ ਪੁਲਾੜ ਵਿੱਚ ਹਨੇਰਾ ਹੀ ਹਨੇਰਾ ਹੈ। ਕਦੇ ਕਦੇ ਚਾਨਣ ਦੀ ਕੋਈ ਲਕੀਰ ਮੇਰੇ ਕੋਲੋਂ ਲੰਘਦੀ ਹੈ।
ਆਪਾਂ ਕਿੱਧਰ ਜਾ ਰਹੇ ਹਾਂ?
ਆਪਣੀ ਰਫਤਾਰ ਕਿੰਨੀ ਹੈ? ਕਿੰਨਾ ਪੰਧ ਮੁਕਾ ਲਿਆ ਹੈ? ਅੱਗੇ ਕਿੰਨੀ ਕੁ ਦੂਰ ਹੋ ਜਾਣਾ ਹੈ?
ਪਰ ਤਾਰੇ ਕੁਝ ਨਹੀਂ ਬੋਲਦੇ। ਉਹ ਸਿਰਫ਼ ਮੈਨੂੰ ਪੁਲਾੜ ਦੀ ਸੈਰ ਕਰਵਾ ਰਹੇ ਹਨ।
ਇਸ ਦਾ ਕੋਈ ਅੰਤ ਨਹੀਂਮ ਸੋ ਅਨੰਤ ਹੈ। ਅਸੀਂ ਵੀ ਇਸ ਦੇ ਸਾਰੇ ਕੋਨਿਆ ਤੱਕ ਨਹੀਂ ਜਾ ਸਕਦੇ। ਜਦੋਂ ਸਾਰੇ ਕੋਨਿਆਂ ਤੱਕ ਭਰ ਜਾਵਾਂਗੇ, ਉਦੋਂ ਹੀ ਪਤਾ ਲੱਗੇਗਾ। ਹਾਲੇ ਤਾਂ ਸੱਭ ਕੁਝ ਫੈਲ ਰਿਹਾ ਹੈ। ਤਾਰੇ, ਅਸਮਾਨ, ਪੁਲਾੜ, ਸੱਭ ਕੁਝ।
ਮੇਰੇ ਕੋਲ ਕਿੰਨਾ ਕੁ ਵਕਤ ਬਾਕੀ ਹੈ?
ਪਤਾ ਨਹੀਂ। ਇਥੇ ਵਕਤ ਦਾ ਕੋਈ ਹਿਸਾਬ ਨਹੀਂ।ਸਮਾਂ ਨਹੀ ਹੈ। ਨਾ ਰਾਤ ਪੈਂਦੀ ਹੈ, ਨਾ ਦਿਨ ਚੜ੍ਹਦਾ ਹੈ। ਸੱਭ ਕੁਝ ਫੈਲ ਰਿਹਾ ਹੈ। ਪਰ ਇਹ ਸੱਭ ਕੁਝ ਏਨੀ ਰਫ਼ਤਾਰ, ਇਹ ਸੱਭ ਕੁਝ ਇੱਕ ਦੂਜੇ ਵਿੱਚ ਟਕਰਾਉਂਦੇ ਨਹੀਂ?
ਪਤਾ ਨਹੀਂ। ਇਥੇ ਵਕਤ ਦਾ ਕੋਈ ਹਿਸਾਬ ਨਹੀਂ।ਸਮਾਂ ਨਹੀ ਹੈ। ਨਾ ਰਾਤ ਪੈਂਦੀ ਹੈ, ਨਾ ਦਿਨ ਚੜ੍ਹਦਾ ਹੈ। ਸੱਭ ਕੁਝ ਫੈਲ ਰਿਹਾ ਹੈ। ਪਰ ਇਹ ਸੱਭ ਕੁਝ ਏਨੀ ਰਫ਼ਤਾਰ, ਇਹ ਸੱਭ ਕੁਝ ਇੱਕ ਦੂਜੇ ਵਿੱਚ ਟਕਰਾਉਂਦੇ ਨਹੀਂ?
ਟਕਰਾ ਹੈ ਵੀ ਤੇ ਨਹੀਂ ਵੀ। ਪਰ ਇਹ ਸੱਭ ਐਨਰਜੀ ਦੇ ਇੱਕ ਸਲੀਕੇ ਵਿੱਚ ਬੱਝੇ ਹੋਏ ਹਨ। ਇਹੋ ਤਾਂ ਹੁਕਮ ਹੈ, ਸਲੀਕਾ, ਆਰਡਰ, ਨੇਮ ਵਿੱਚ ਬੱਝ ਕੇ ਰਹਿਣਾ, ਨਿਯਮਾਂ ਵਿੱਚ ਰਹਿਣਾ। ਆਪੋ ਆਪਣੇ ਨਿਯਮਾਂ ਵਿੱਚ ਰਹਿਣਾ। ਆਪਣੇ ਨੇਮ ਵਿੱਚ ਕੁਦਰਤ ਬਾਹਰੀ, ਉਸ ਦੀ ਅਸੀਮ ਸ਼ਕਤੀ ਦਾ ਨਾ ਕੋਈ ਥਹੁ ਨਾ ਥਾਹ, ਕੋਹਿ ਕਰੋੜੀ ਚਲਤ ਨਾ ਅੰਤੁ। ਇਸ ਨੂੰ ਆਪਣੇ ਕਲਾਵੇ ਵਿੱਚ ਨਹੀਂ ਭਰਿਆ ਜਾ ਸਕਦਾ। ਇਹ ਫਿਜ਼ਿਕਸ, ਇਹ ਕੈਮਿਸਟਰੀ, ਇਹ ਅਸਟਰੋਨੋਮੀ, ਇਹ ਗ਼ਿਣਤੀਆਂ, ਇਹ ਮਿਣਤੀਆਂ, ਉਸ ਵਿਸ਼ਾਲ ਕੁਦਰਤ ਕੋਲ ਪਹੁੰਚਣ ਦਾ ਨਿਹੂਣਾ ਯਤਨ। ਕੀ ਇਸ ਦੀ ਥਾਹ ਲਗ ਜਾਏਗੀ?
ਸ਼ਾਇਦ ਹਾਂ ਸ਼ਾਇਦ ਨਹੀਂ। ਸ਼ਾਇਦ ਕਦੇ ਵੀ ਨਹੀਂ।ਪੁਲਾੜ ਵਿੱਚ ਉਪਰ ਥੱਲੇ, ਦਸੇ ਦਿਸ਼ਾਵਾਂ, ਕੋਈ ਅੰਤ ਨਹੀਂ, ਏਨੀ ਵੱਡੀ ਪੱਧਰ ਤੇ ਕਿਸੇ ਦਾ ਵਿਸ਼ਾਲ ਰੂਪ..... ਮੈਂ ਤਾਰਿਆਂ ਨੂੰ ਕਿਹਾ, ਮੇਰਾ ਹੱਥ ਘੁਟ ਕੇ ਫੜ ਲਵੋ, ਇਹ ਨਾ ਹੋਵੇ ਮੈਂ ਇਸ ਵਿਸ਼ਾਲ ਕੁਦਰਤ ਦੇ ਮਹਾਂ ਸਾਗਰ ਵਿੱਚ ਗਵਾਚ ਜਾਂਵਾ,ਫੇਰ ਮੈਂ ਆਪਣੀ ਧਰਤੀ ਕਿਵੇਂ ਲੱਭਾਗਾ। ਤਾਰੇ ਹੱਸੇ, ਮੁਸਕਰਾਏ, ਨਹੀਂ ਤੂੰ ਨਹੀਂ ਗਵਾਚੇਗਾ, ਹੁਣ ਤੁੰ ਇਸ ਵਿਸ਼ਾਲ ਮਹਾਂਸਾਗਰ ਵਿੱਚ ਕਦੇ ਗਵਾਚ ਨਹੀਂ ਸਕਦਾ। ਤੂੰ ਇਸ ਦਾ ਭੇਦ ਜਾਣ ਲਿਆ ਹੈ। ਤੂੰ ਇਸ ਦੇ ਕਣ ਕਣ ਤੋਂ ਜਾਣੂ ਹੋ ਗਿਆ ਹੈਂ।

ਮੈਂ ਤੱਕਦਾ ਹਾਂ, ਮੈਨੂੰ ਗੁਰੂ ਨਾਨਕ ਯਾਦ ਆਉਂਦਾ ਹੈ, ਸੋਦਿਰ ਤੇਰਾ ਕੇਹਾ, ਸੋ ਘਰ ਕੇਹਾ, ਮੈਂ ਮਹਾਂ ਮੰਡਲ ਨੂੰ ਦੇਖ ਕੇ ਗਾਉਣ ਲੱਗਦਾ ਹਾਂ, ਆਪ ਮੁਹਾਰੇ, ਸੋਦਿਰ ਦੀ ਬਾਣੀ ਦਾ ਪਾਠ, ਮੇਰੇ ਨਾਲ ਨਾਲ ਚੱਲਦਾ ਹੈ। ਮੈਨੂੰ ਬਾਬੇ ਦੀ ਗੱਲ ਯਾਦ ਆਉਂਦੀ ਹੈ, ਕਹੁ ਨਾਨਕ ਕਰਤੇ ਕੀਆ ਬਾਤਾ ਜੋ ਕਿਛ ਕਰਨਾ ਸੋ ਕਰ ਰਹਿਆ।
ਸੋ ਦਰੁ ਤੇਰਾ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮ੍ਹ੍ਹਾਲੇ ॥ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ
ਵਾਵਣਹਾਰੇ ॥ ਕੇਤੇ ਤੇਰੇ ਰਾਗ ਪਰੀ ਸਿਉ ਕਹੀਅਹਿ ਕੇਤੇ ਤੇਰੇ ਗਾਵਣਹਾਰੇ ॥ ਗਾਵਨ੍ਹ੍ਹਿ ਤੁਧਨੋ ਪਉਣੁ ਪਾਣੀ
ਬੈਸੰਤਰੁ ਗਾਵੈ ਰਾਜਾ ਧਰਮ ਦੁਆਰੇ ॥ ਗਾਵਨ੍ਹ੍ਹਿ ਤੁਧਨੋ ਚਿਤੁ ਗੁਪਤੁ ਲਿਖਿ ਜਾਣਨਿ ਲਿਖਿ ਲਿਖਿ ਧਰਮੁ ਵੀਚਾਰੇ
॥ ਗਾਵਨ੍ਹ੍ਹਿ ਤੁਧਨੋ ਈਸਰੁ ਬ੍ਰਹਮਾ ਦੇਵੀ ਸੋਹਨਿ ਤੇਰੇ ਸਦਾ ਸਵਾਰੇ ॥ ਗਾਵਨ੍ਹ੍ਹਿ ਤੁਧਨੋ ਇੰਦ੍ਰ ਇੰਦ੍ਰਾਸਣਿ ਬੈਠੇ
ਦੇਵਤਿਆ ਦਰਿ ਨਾਲੇ ॥ ਗਾਵਨ੍ਹ੍ਹਿ ਤੁਧਨੋ ਸਿਧ ਸਮਾਧੀ ਅੰਦਰਿ ਗਾਵਨ੍ਹ੍ਹਿ ਤੁਧਨੋ ਸਾਧ ਬੀਚਾਰੇ ॥ ਗਾਵਨ੍ਹ੍ਹਿ ਤੁਧਨੋ
ਜਤੀ ਸਤੀ ਸੰਤੋਖੀ ਗਾਵਨਿ ਤੁਧਨੋ ਵੀਰ ਕਰਾਰੇ ॥ ਗਾਵਨਿ ਤੁਧਨੋ ਪੰਡਿਤ ਪੜੇ ਰਖੀਸੁਰ ਜੁਗੁ ਜੁਗੁ ਬੇਦਾ ਨਾਲੇ
॥ ਗਾਵਨਿ ਤੁਧਨੋ ਮੋਹਣੀਆ ਮਨੁ ਮੋਹਨਿ ਸੁਰਗੁ ਮਛੁ ਪਇਆਲੇ ॥ ਗਾਵਨ੍ਹ੍ਹਿ ਤੁਧਨੋ ਰਤਨ ਉਪਾਏ ਤੇਰੇ ਜੇਤੇ
ਅਠਸਠਿ ਤੀਰਥ ਨਾਲੇ ॥ ਗਾਵਨ੍ਹ੍ਹਿ ਤੁਧਨੋ ਜੋਧ ਮਹਾਬਲ ਸੂਰਾ ਗਾਵਨ੍ਹ੍ਹਿ ਤੁਧਨੋ ਖਾਣੀ ਚਾਰੇ ॥ ਗਾਵਨ੍ਹ੍ਹਿ ਤੁਧਨੋ
ਖੰਡ ਮੰਡਲ ਬ੍ਰਹਮੰਡਾ ਕਰਿ ਕਰਿ ਰਖੇ ਤੇਰੇ ਧਾਰੇ ॥ ਸੇਈ ਤੁਧਨੋ ਗਾਵਨ੍ਹ੍ਹਿ ਜੋ ਤੁਧੁ ਭਾਵਨ੍ਹ੍ਹਿ ਰਤੇ ਤੇਰੇ ਭਗਤ ਰਸਾਲੇ
॥ ਹੋਰਿ ਕੇਤੇ ਤੁਧਨੋ ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕੁ ਕਿਆ ਬੀਚਾਰੇ ॥ ਸੋਈ ਸੋਈ ਸਦਾ ਸਚੁ ਸਾਹਿਬੁ
ਸਾਚਾ ਸਾਚੀ ਨਾਈ ॥ ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ ਰਚਾਈ ॥ ਰੰਗੀ ਰੰਗੀ ਭਾਤੀ ਜਿਨਸੀ ਮਾਇਆ
ਜਿਨਿ ਉਪਾਈ ॥ ਕਰਿ ਕਰਿ ਦੇਖੈ ਕੀਤਾ ਅਪਣਾ ਜਿਉ ਤਿਸ ਦੀ ਵਡਿਆਈ ॥ ਜੋ ਤਿਸੁ ਭਾਵੈ ਸੋਈ ਕਰਸੀ ਫਿਰਿ ਹੁਕਮੁ ਨ ਕਰਣਾ ਜਾਈ ॥ ਸੋ ਪਾਤਿਸਾਹੁ ਸਾਹਾ ਪਤਿ ਸਾਹਿਬੁ ਨਾਨਕ ਰਹਣੁ ਰਜਾਈ ॥੧॥੧॥

ਮੈਂ ਨਤਮਸਤਕ ਹੋ ਜਾਂਦਾ ਹਾਂ। ਮੈਨੂੰ ਸਮਝ ਆਉਂਦੀ ਹੈ, ਜਦੋਂ ਗੁਰੂ ਨਾਨਕ ਨੇ ਆਰਤੀ ਦਾ ਸ਼ਬਦ ਉਚਾਰਿਆ ਹੋਵੇਗਾ। ਜ਼ਰੁਰ ਗੁਰੂ ਨਾਨਕ ਵੀ ਇਸੇ ਤਰਹਾਂ ਕਿਸੇ ਤਾਰੇ ਉਪਰ ਖੜੋ ਕੇ ਕੁਦਰਤ ਦੀ ਵਿਸ਼ਾਲ ਕਾਇਨਾਤ ਨੂੰ ਨਿਹਾਰ ਰਿਹਾ ਹੋਵੇਗਾ। ਉਸ ਨੂੰ ਗਗਨ ਦੇ ਥਾਲ ਵਿਚ ਇਹ ਸੂਰਜ ਚੰਦ ਤੇ ਤਾਰੇ ਜਨਮ ਮੋਤੀ ਨਜ਼ਰ ਆਏ ਹੋਣਗੇ। ਮੈਂ ਅੱਖਾਂ ਮਲਦਾ ਸੋਚਦਾ ਹਾਂ, ਮੇਰੇ ਮੂੰਹੋਂ ਇਕ ਸ਼ਬਦ ਨਿਕਲਦਾ ਹੈ, ਵਾਹਿਗੁਰੂ, ਕਿਆ ਬਾਤ ਹੈ।
ਇਹ ਤਾਂ ਅਨੰਤ ਸਮੇਂ ਤੋਂ ਚੱਲ ਰਹੇ ਹਨ। ਕਈ ਵਾਰ ਇਹ ਸਾਰੇ ਤਾਰੇ ਬ੍ਰਹਮੰਡ ਇਕ ਬਿੰਦੂ ਵਿੱਚ ਸਿਮਟੇ ਤੇ ਫੇਰ ਫੈਲੇ, ਕਈ ਐਟਮ। ਕਈ ਅਣੂ। ਕਦੋਂ ਤੋਂ ਚਲ ਰਿਹਾ, ਕੋਈ ਨਹੀਂ ਜਾਣਦਾ, ਕੁਝ ਵੀ ਨਹੀਂ ਕਿਹਾ ਜਾ ਸਕਦਾ, ਬ੍ਰਹਮੰਡ ਵਿੱਚ ਫੈਲੀ ਹੋਈ ਹੈ ਐਨਰਜੀ, ਐਨਰਜੀ ਗੁਰੂਤਾ ਆਕਰਸ਼ਣ ਵਰਗੀ, ਜਿਸ ਨੇ ਸੱਭ ਨੂੰ ਸਮੇਟਿਆ ਵੀ ਹੋਇਆ ਤੇ ਪਸਰਾ ਵੀ ਕਰ ਰਹੀ ਹੈ। ਅਕਲ, ਸੋਚ, ਸਿਆਣਪ, ਗਿਆਨ, ਖੋਜ ਸੱਭ ਉਸ ਪਸਾਰੇ ਦਾ ਅਮਤ ਨਹੀਂ ਲਾ ਸਕੇ। ਰਫਤਾਰ ਹੁਣ ਰੋਸ਼ਨੀ ਦੀ, ਤੇ ਸਾਡੇ ਯੰਤਰ ਦੇਖ ਪਾ ਰਹੇ ਹਨ 10000 ਪ੍ਰਕਾਸ਼ ਵਰ੍ਹੇ ਪਹਿਲਾਂ ਵਾਪਰੀਆਂ ਘਟਨਾਵਾਂ ਦਾ ਵਿਵਰਣ। ਉਸ ਤੋਂ ਅੱਗੇ ਕੀ ਹੈ ਸਾਡੀ ਅਕਲ ਹੈਰਾਨ ਰਹਿ ਜਾਂਦੀ ਹੈ।
ਤੂ ਕਰਤਾ ਕਰਨਾ ਮੈ ਨਾਹੀਂ
ਅਕਲ ਕਲਾ ਭਰਪੂਰ ਰਹਿਆ॥
ਅਕਲ ਕਲਾ ਭਰਪੂਰ ਰਹਿਆ॥
ਪਰ ਉਸ ਅਜ਼ੀਮ ਤੇ ਅਸੀਮ ਸ਼ਕਤੀ ਦਾ ਆਭਾਸ ਜ਼ਰੂਰ ਹੋ ਜਾਂਦਾ ਹੈ, ਜਿਸ ਨੂੰ ਗੁਰੂ ਸਾਹਬ ਨੇ ਇੱਕ ਉੰਅਕਾਰ ਦਾ ਨਾਂ ਦਿਤਾ ਹੈ। ਇਕ ਦੀ ਸਮਝ ਆਉਂਦੀ ਹੈ, ਸਾਰੇ ਬ੍ਰਹਮੰਡ ਵਿੱਚ ਸਾਰਿਆਂ ਸ਼ਅਕਤੀਆਂ, ਨਿਯਮਬੱਧਤਾ ਦਾ ਇੱਕ ਹੀ ਰੂਪ ਹੈ, ਇਹ ਹੀ ਸਰੋਤ ਜਾਪਦਾ ਹੈ, ਹਾਲੇ ਤੱਕ ਦੂਜਾ ਨਹੀਂ ਲੱਭਿਆ। ਜੇ ਹੁੰਦਾ ਤਾਂ ਇਹਨਾਂ ਦੋਹਾਂ ਦਾ ਆਪਸੀ ਟਕਰਾਅ ਵੀ ਹੁੰਦਾ, ਪਰ ਨਹੀਂ ਇਹ ਐਨਰਜੀ ਦਾ ਇੱਕ ਹੀ ਰੂਪ ਹੈ ਨਜ਼ਰ ਆਉਂਦਾ ਹੈ। ਅਕਾਲ ਦੀ ਸਮਝ ਵੀ ਆਂਦੀ ਹੈ, ਜੋ ਕੁਝ ਕੁਦਰਤ ਦੇ ਅੰਦਰ ਵਾਪਰ ਰਿਹਾ ਹੈ ਉਹ ਸਾਡੇ ਸਮੇਂ ਦੇ ਸੰਕਲਪ ਤੋਂ ਪਰੇ ਹੈ। ਹਾਂ ਪੈਦਾ ਹੋਣਾ ਤੇ ਖਤਮ ਹੋਣਾ ਹੈ, ਪਰ ਇਹ ਸਾਰੀ ਵਿਧੀ ਵੀ ਅਜੂਨੀ ਸੈਭੰਗ ਦੀ ਸਥਿਤੀ ਵਾਲੀ ਹੈ। ਕੁਦਰਤ ਨੂੰ ਕੋਈ ਪੈਦਾ ਨਹੀਂ ਕਰ ਰਿਹਾ ਇਹ ਆਪਣੇ ਆਪ ਹੀ ਆਪਣੇ ਆਪ ਵਿੱਚ ਪੈਦਾ ਹੋ ਰਹੀ। ਸੂਰਜ ਚਮਕਦਾ ਹੈ ਜਦੋਂ ਇਸ ਦੀ ਗੈਸ ਖਤਮ ਹੋ ਜਾਂਦੀ ਹੈ ਤਾਂ ਇਹ ਬਲੈਕ ਹੋਲ ਬਣ ਜਾਂਦਾ ਹੈ, ਜੋ ਆਪਣੇ ਅਕਾਰ ਤੋਂ ਕਈ ਗੁੱਣਾ ਵੱਧ ਆਕਾਰ ਵਾਲੇ ਤੇ ਸਮਰੱਥਾ ਵਾਲੇ ਤਾਰੇ ਗ੍ਰਹਿ ਆਪਣੇ ਵਿੱਚ ਸਮੋ ਲੈਂਦਾ ਹੈ। ਪਰ ਇਕ ਹੀ ਐਟਮੀ ਕਣ ਨਾਲ ਇਸ ਦਾ ਬਾਰ ਵੱਧ ਜਾਂਦਾ ਹੈ ਤੇ ਫਿਰ ਇਹ ਸਾਰਾ ਮੈਟਰ ਉਗਲ ਦਿੰਦਾ ਹੈ, ਧਮਾਕੇ ਦੀ ਸ਼ਕਲ ਵਿੱਚ। ਸੋ ਕੁਦਰਤ ਦਾ ਇਹ ਨਿਯਮ ਵੀ ਬਹੁਤ ਬੇਜੋੜ ਹੈ ਤੇ ਆਪੇ ਆਪ ਵਿੱਚ ਹੀ ਪੂਰਨ ਹੈ।
ਜਿਸ ਨੂੰ ਕਾਦਰ ਆਖਦੇ ਹੋ, ਉਹ ਕੁਦਰਤ ਦੇ ਵਿੱਚ ਹੀ ਸਮਾਇਆ ਹੋਇਆ ਹੈ,ਬਾਹਰ ਨਹੀਂ, ਵੱਖ ਨਹੀਂ ਤੇ ਇਹ ਕੁਦਰਤ ਤਾਂ ਇਕ ਜਲਵਾ ਹੈ ਕਾਦਰ ਦਾ ਕਾਦਰ ਦੀ ਲੀਲਾ ਹੈ।
ਮੈਂ ਇੱਕ ਪਾਸੇ ਖੜਾ ਇਹ ਸਾਰੀ ਲੀਲਾ ਨਿਹਾਰ ਰਿਹਾ ਹਾਂ। ਕਿੰਨਾ ਵਿਸਮਾਦ ਮਈ ਨਜ਼ਾਰਾ ਹੈ। ਕੁਦਰਤ ਆਪਣੇ ਵਿਸ਼ਾਲ ਅਕਾਰ ਵਿੱਚ ਹੈ। ਮੈਂ ਉਸ ਦੇ ਸਾਹਮਣੇ ਨਿਗੂਣਾ, ਇੱਕ ਕਿਣਕੇ ਤੋਂ ਵੀ ਛੋਟਾ, ਕੁਦਰਤ ਦਾ ਅਜੀਬ ਸੰਗੀਤ ਹੈ, ਨਾ ਆਵਾਜ਼ ਹੈ, ਨਾ ਸਾਜ, ਸੱਭ ਕੁਝ ਇਕ ਲੈਅ ਵਿੱਚ ਹੈ, ਇਕ ਹੀ ਲੈਅ ਵਿੱਚ ਵਿਸਮਾਦ ਹੈ। ਮੈਂ ਹੈਰਾਨ ਹੋ ਰਿਹਾ ਹਾਂ। ਮੈਂ ਉਸ ਦੀ ਗਤੀ ਨੂੰ ਆਪਣੇ ਉਪਰ ਮਹਿਸੂਸ ਕਰਦਾ ਹਾਂ। ਉਸ ਦੀ ਲੈਅ ਮੇਰੇ ਸਾਹਾਂ ਵਿੱਚ ਹੈ।
ਕੁਦਰਤ ਦੀ ਅਨੰਤ ਸ਼੍ਰਿਸ਼ਟੀ ਨੂੰ ਸਮਝਣ ਵਾਸਤੇ ਮੈਂ ਕੁਦਰਤ ਨੂੰ ਨਿਹਾਰਦਾ ਹਾਂ। ਉਸ ਨਾਲ ਦੋਸਤੀ ਪੱਕੀ ਕਰਦਾ ਹਾਂ। ਮੈਂ ਤੇ ਕੁਦਰਤ ਵਿੱਚ ਕੋਈ ਭੇਦ ਨਹੀਂ ਰਹਿ ਜਾਂਦਾ। ਕੁਦਰਤ ਦਾ ਇਹ ਜਲਵਾ ਤੇ ਪੱਤੇ ਪੱਤੇ ਵਿਚ ਹੈ, ਹਰ ਕਣ ਤੇ ਕਿਣਕੇ ਵਿੱਚ ਹੈ। ਹੁਣ ਕੁਦਰਤ ਬੇਜਾਨ ਨਹੀਂ ਜਾਪਦੀ, ਉਸ ਵਿੱਚ ਵੀ ਕਾਦਰ ਦਾ ਕੋਈ ਨਾ ਕੋਈ ਭੇਤ ਲੁਕਿਆ ਪਿਆ ਜਾਪਦਾ ਹੈ। ਕੁਦਰਤ ਦੇ ਗੁਣ ਮੈਂ ਬਾਰ ਬਾਰ ਦੁਹਰਾਂਦਾ ਹਾਂ, ਵਿਚਾਰਦਾ ਹਾਂ, ਹਰ ਵਾਰੀ ਕੁਦਰਤ ਨਾਲ ਹੋਰ ਨੇੜਿਓ ਜੁੜਦਾ ਹਾਂ। ਉਸ ਨਾਲ ਛੇੜ ਛਾੜ ਕਰਨੋਂ ਡਰਦਾ ਹਾਂ। ਮਤੇ ਉਹ ਵਿਸ਼ਾਲ ਬ੍ਰਹਮੰਡ ਜੋ ਇਸੇ ਕੁਦਰਤ ਦਾ ਹੀ ਪਸਾਰਾ ਹੈ ਤਿੜਕ ਨਾ ਜਾਵੇ।
ਗੁਰਬਾਣੀ ਵੀ ਤਾਂ ਕੁਦਰਤ ਦੇ ਨੇੜੇ ਹੋ ਕੇ ਕੁਦਰਤ ਨੂੰ ਸਮਝਣ ਦੀ ਪ੍ਰੇਰਨਾ ਦਿੰਦੀ ਹੈ। “ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ।‘ ਜਾਂ
ਮਃ ੧ ॥ ਕੁਦਰਤਿ ਦਿਸੈ ਕੁਦਰਤਿ ਸੁਣੀਐ ਕੁਦਰਤਿ ਭਉ ਸੁਖ ਸਾਰੁ ॥ ਕੁਦਰਤਿ ਪਾਤਾਲੀ ਆਕਾਸੀ ਕੁਦਰਤਿ ਸਰਬ ਆਕਾਰੁ ॥ ਕੁਦਰਤਿ ਵੇਦ ਪੁਰਾਣ ਕਤੇਬਾ ਕੁਦਰਤਿ ਸਰਬ ਵੀਚਾਰੁ ॥ ਕੁਦਰਤਿ ਖਾਣਾ ਪੀਣਾ ਪੈਨ੍ਹ੍ਹਣੁ ਕੁਦਰਤਿ ਸਰਬ ਪਿਆਰੁ ॥ ਕੁਦਰਤਿ ਜਾਤੀ ਜਿਨਸੀ ਰੰਗੀ ਕੁਦਰਤਿ ਜੀਅ ਜਹਾਨ ॥ ਕੁਦਰਤਿ ਨੇਕੀਆ ਕੁਦਰਤਿ ਬਦੀਆ ਕੁਦਰਤਿ ਮਾਨੁ ਅਭਿਮਾਨੁ ॥ ਕੁਦਰਤਿ ਪਉਣੁ ਪਾਣੀ ਬੈਸੰਤਰੁ ਕੁਦਰਤਿ ਧਰਤੀ ਖਾਕੁ ॥ ਸਭ ਤੇਰੀ ਕੁਦਰਤਿ ਤੂੰ ਕਾਦਿਰੁ ਕਰਤਾ ਪਾਕੀ ਨਾਈ ਪਾਕੁ ॥ ਨਾਨਕ ਹੁਕਮੈ ਅੰਦਰਿ ਵੇਖੈ ਵਰਤੈ ਤਾਕੋ ਤਾਕੁ ॥
ਇਹ ਤਾਂ ਸ਼ੁੱਧ ਵਿਗਿਆਨ ਦੀ ਗੱਲਾਂ ਹਨ। ਇਸ ਵਿੱਚ ਨਾ ਅਸਤਕਤਾ ਹੈ ਨਾ ਨਾਸਤਕਤਾ ਹੈ। ਜੇ ਇਹ ਨਾਸਤਕ ਨਹੀਂ ਤਾਂ ਆਸਤਕ ਵੀ ਨਹੀਂ। ਜਿੰਨੀ ਆਸਤਕ ਹੈ ਓਨੀ ਨਾਸਤਕ ਹੈ। ਵਿਗਿਆਨੀ ਜਿਸ ਨੂੰ ਨੈਚੁਰਲ ਆਖ ਦਿੰਦੇ ਹਨ ਉਸ ਨੂੰ ਬਾਬੇ ਨੇ ਕੁਦਰਤਿ ਦਾ ਨਾਂ ਦਿਤਾ ਹੈ। ਆਪੋ ਆਪਣਾ ਯਤਨ ਹੈ ਸਮਝਣ ਦਾ ਉਦੇਸ਼ ਇੱਕੋ ਹੈ, ਵਿਗਿਆਨੀ ਪ੍ਰਯੋਗਸ਼ਾਲਾ ਵਿੱਚ ਹਰ ਚੀਜ਼ ਨੂੰ ਪਰਖਦਾ ਹੈ, ਗੁਰੂ ਨਾਨਕ ਤਰਕ ਦੀ ਸਾਣ ਤੇ ਪਰਖਦਾ ਹੈ। ਸਿੱਟੇ ਇੱਕੋ ਜਿਹੇ ਹਨ।
No comments:
Post a Comment