ਗੁਰਦੀਪ ਸਿੰਘ
ਆਦਮੀ ਆਪਣੇ ਸਮੇਂ ਦੀ ਉਪਜ ਹੁੰਦਾ ਹੈ, ਉਸ ਦੀ ਸੋਚ, ਉਸ ਦਾ ਫਿਕਰ ਉਸ ਦਾ ਵਜੂਦਾ, ਸਾਰੇ ਦਾ ਸਾਰਾ ਬਾਹਰੀ ਹਾਲਾਤ ਦੇ ਪ੍ਰਤੀਕਰਮ ਵੱਜੋਂ ਉਭਰ ਕੇ ਆਉਂਦਾ ਹੈ। ਪਰ ਜਦੋਂ ਕੋਈ ਆਪਣੇ ਸਮੇਂ ਤੋਂ ਬਾਹਰੀ ਗੱਲ ਕਰੇ ਤਾਂ ਉਸ ਨੂੰ ਅਜੂਬਾ ਆਖਦੇ ਹਨ। ਸ. ਭਗਤ ਸਿੰਘ ਅਜੂਬਾ ਨਹੀਂ ਸੀ, ਅਵਤਾਰ ਨਹੀਂ ਨਹੀਂ ਸੀ, ਅਵਤਾਰੀ ਪੁਰਸ਼ ਵੀ ਨਹੀਂ ਸੀ, ਫਰਕ ਸੀ ਤਾਂ ਸਿਰਫ਼ ਉਸ ਨੇ ਜੋ ਪੜ੍ਹਿਆਂ ਉਹ ਅਸਲ ਵਿੱਚ ਹੀ ਪੜ੍ਹਿਆ ਸੀ, ਕਿਸੇ ਪ੍ਰੀਖਿਆ ਵਾਸਤੇ ਨਹੀਂ। ਓਦਾਂ ਅਸੀ ਕਿਤਾਬ ਤਦੇ ਲਿਖੇ ਨੂੰ ਇਸ ਲਈ ਪਾਸੇ ਰੱਖ ਦਿਮਦੇ ਹਾਂ ਕਿ ਕਿਤਾਬੀ ਸੱਚ ਤੇ ਜ਼ਿੰਦਗੀ ਦੇ ਸੱਚ ਵਿੱਚ ਫ਼ਰਕ ਹੁੰਦਾ ਹੈ, ਜਦੋਂ ਕਿ ਅਜਿਹਾ ਨਹੀਂ ਹੈ। ਸਕੂਲਾਂ ਵਿੱਚ ਪਰਵਾਰਾਂ ਵਿੱਚ ਕਿਤਾਬ ਦੇ ਲਿਖੇ ਸੱਚ ਨੂੰ ਪੜ੍ਹਨ ਪੜ੍ਹਾਉਣ ਦੇ ਨਾਲ ਨਾਲ ਇਹ ਦੱਸਣਾ ਚਾਹੀਦਾ ਹੈ ਕਿ ਕਿਤਾਬ ਦਾ ਸੱਚ ਸਮੇਂ ਦੇ ਸੱਚ ਦੀ ਮਲਾਈ ਹੁੰਦਾ ਹੈ ਜਾਂ ਰਿੜਕ ਕੇ ਕੱਢਿਆ ਮੱਖਣ। ਸਾਹਿਤ ਵਿੱਚ ਸਮੇਂ ਦਾ ਸੱਚ ਹੁੰਦਾ ਹੈ, ਹਮੇਸ਼ਾ, ਉਹ ਵੀ ਹੁੰਦਾ ਹੈ ਜੋ ਸਮੇਂ ਕੋਲ ਨਹੀਂ ਹੁੰਦਾ।
ਸਾਹਿਤ ਸਮੇਂ ਦੀ ਸੋਚ ਨੁੰ ਅੱਗੇ ਤੋਰਦਾ ਹੈ ਪਰ ਜਦੋਂ ਅਸੀਂ ਪੁਸਤਕ ਨੂੰ ਪੂਜਣਯੋਗ ਕਹਿ ਕੇ ਨਤਮਸਤਕ ਹੁੰਦੇ ਹਾਂ ਤਾਂ ਅਸਲ ਵਿੱਚ ਅਸੀਨ ਸਮੇਂ ਦੇ ਸੱਚ ਤੋਂ ਮੁਨਕਰ ਹੋਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਹਾਂ। ਅਸਲੀ ਗੱਲ ਤਾਂ ਉਸ ਸਚ ਨੁੰ ਆਪਣੀ ਜ਼ਿੰਦਗੀ ਦੇ ਮੇਚ ਦਾ ਕਰਕੇ ਅਮਲ ਵਿੱਚ ਲਿਆਉਣਾ ਹੁੰਦਾ ਹੈ। ਸ. ਭਗਤ ਸਿਮਘ ਨੇ ਇਹੋ ਹੀ ਕੀਤਾ। ਉਸ ਨੇ ਜੋ ਪੜ੍ਹਿਆ ਉਹ ਸਿਰਫ਼ ਪੜ੍ਹਣ ਲਈ ਨਹੀਂ ਸੀ ਪੜ੍ਹਿਆ। ਉਸ ਦੀ ਤਸਵੀਰ ਕੰਧਾਂ ਉਪਰ ਨਾ ਲਗਾਓ, ਸਗੌਂ ਉਸ ਦੀ ਸੋਚ ਨੁੰ ਆਪਣੇ ਮੱਥੇ ਦਾ ਦੀਵਾ ਬਣਾਓ, ਬਨੇਰੇ ਦਾ ਚਾਨਣ ਬਣਾਓ। ਕਈ ਵਾਰੀ ਜੋ ਅਸੀਂ ਨਹੀਂ ਕਰ ਸਕਦੇ ਹੁੰਦੇ ਉਸ ਨੂੰ ਤਸਵੀਰ ਬਣਾ ਕੇ ਕਿਸੇ ਕੰਧ ਉਪਰ ਸਜਾ ਦਿੰਦੇ ਹਾਂ। ਇਹ ਖਾਸ ਕਰ ਮੱਧ ਸ਼੍ਰੇਣੀ ਦੀ ਮਾਨਸਕਤਾ ਵਿੱਚ ਬੈਠੇ ਰੋਮਾਂਚਵਾਦੀ ਦੀ ਇੱਕ ਨਿੱਕੀ ਜਿਹੀ ਝਲਕ ਹੁੰਦੀ ਹੈ।
No comments:
Post a Comment