Friday, February 4, 2011

ਪੈਰਾਂ ਦੀ ਕਦਮਚਾਪ

 

 

ਗੁਰਦੀਪ ਸਿੰਘ ਭਮਰਾ / 9878961218

ਤੁਰੇ ਹਾਂ ਤਾਂ
ਤੁਰਨਗੇ ਰਸਤੇ
ਬੋਲਣਗੇ ਮੀਲ-ਪੱਥਰ
ਤੇ ਰਾਹ ਦੱਸਣਗੇ
ਅਗਲੇ ਮੀਲ ਪੱਥਰ ਦਾ
ਮੰਜ਼ਲ ਤੱਕ ਪਹੁੰਚ ਜਾਵਾਂਗੇ ਕਦੇ ਤਾਂ
ਤੁਰੇ ਹਾਂ
ਸੁਪਨਿਆਂ ਨੂੰ ਉਂਗਲ ਲਾ ਕੇ
ਮੋਢਿਆਂ ਤੇ ਚਾਅਕੇ
ਅੱਖਾਂ ‘ਤੇ ਬਿਠਾ ਕੇ
ਸੋਚ ਵਿੱਚ ਸਜਾ ਕੇ
ਤੁਰੇ ਹਾਂ
ਸੁਪਨਿਆਂ ਦੇ ਪੂੰਝ ਕੇ ਅੱਥਰੂ
ਚੁੱਪ ਕਰਾ ਕੇ
ਅਹੁ ਨੇੜੇ ਹੋਰ ਮੰਜ਼ਲ ਦਿਖਾ ਕੇ
ਤੁਰੇ ਹਾਂ
ਸਿਰਾਂ ਦੇ ਭਾਰ
ਕਦੇ ਤਲੀਆਂ ਤੇ ਸਿਰ ਟਿਕਾ ਕੇ
ਕਦੇ ਸਿਰਾਂ ਤੇ ਤਲੀਆਂ
ਤੇ ਹਨੇਰੇ ਵਿੱਚ ਵੀ ਅਖਾਂ ਨੂੰ ਜਾਚ ਦੱਸੀ
ਰਸਤੇ ਦੀ ਗੰਧ ਮਹਿਸੂਸ ਕਰਨ ਦੀ
ਤੁਰੇ ਹਾਂ
ਘਰਾਂ ਤੋਂ ਸੋਚ ਦੇ ਦੀਵੇ
ਮੱਥੇ ਤੇ ਜਗਾ ਕੇ
ਤੁਰੇ ਹਾਂ
ਤੁਰਨਗੇ ਰਸਤੇ
ਅਸਾਡੇ ਨਾਲ
ਮੰਜ਼ਲ ਤੀਕ।

No comments:

Post a Comment