Friday, June 19, 2020

ਕੋਰੋਨਾ ਅਤੇ ਸਕੂਲ

ਕੋਰੋਨਾ ਵਾਇਰਸ ਦੀ ਆਮਦ ਤੇ ਇਸ ਦਾ ਪੂਰੇ ਸਿਲਸਿਲੇਵਾਰ ਪੂਰੀ ਦੁਨੀਆ ਵਿੱਚ ਫੈਲ ਜਾਣਾ ਇੱਕ ਬਾਇਉਲੋਜੀਕਲ ਜੰਗ  ਨਹੀਂ ਤਾਂ ਹੋਰ ਕੀ ਹੈ, ਜਿਸ ਦੇ ਲਈ ਚਾਹੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਜਿੰਮੇਵਾਰ ਹੋਵੇ ਤੇ ਜਾਂ ਚੀਨ ਦੀ ਸਰਕਾਰ, ਇਹ ਇਸ ਲੇਖ ਦਾ ਨਾ ਸਾਰ ਹੈ ਤੇ ਨਾ ਹੀ ਸਰੋਕਾਰ; ਪਰ ਇਹ ਸੱਚ ਹੈ ਕਿ ਜਿਸ ਰਫਤਾਰ ਨਾਲ ਇਸ ਨੂੰ ਪੂਰੀ ਦੁਨੀਆ ਵਿੱਚ ਫੈਲਾਇਆ ਜਾ ਰਿਹਾ ਹੈ, ਉਸ ਰਫਤਾਰ ਨੇ ਪੂਰੀ ਦੁਨੀਆ ਦੇ ਵਿਕਾਸ ਦੀ ਰਫਤਾਰ ਨੂੰ ਮੱਠਾ ਜ਼ਰੂਰ ਪਾ ਦਿੱਤਾ ਹੈ। ਇਸ ਦਾ ਲਾਭ ਕਿਸੇ ਨੂੰ ਵੀ ਹਾਇਆ ਹੋਵੇ, ਇਹ ਇਸ ਲੇਖ ਦਾ ਵਿਸ਼ਾ ਨਹੀਂ, ਪਰ ਇਸ ਦਾ ਨੁਕਸਾਨ ਵੱਡੀ ਪੱਧਰ ਉੱਪਰ ਹੋਇਆ ਹੈ।

ਕੋਰੋਨਾ ਨੇ ਪੂਰੀ ਦੁਨੀਆ ਦੀਆਂ ਸਿਹਤ ਸੇਵਾਵਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਦੁਨੀਆ ਦੇ ਵਿਕਸਤ ਦੇਸ਼ਾਂ ਵਿੱਚ ਬਹੁ-ਚਰਚਿਤ ਸਿਹਤ ਸੇਵਾਵਾਂ ਤੇ ਮੈਡੀਕਲ ਸਹੂਲਤਾਂ ਇਸ ਕੋਰੋਨਾ ਦੇ ਸਾਹਮਣੇ ਹਾਰਦੀਆਂ ਹੋਈਆਂ ਦੇਖੀਆਂ ਗਈਆਂ। ਇੱਥੋਂ ਤੱਕ ਕਿ ਇਸ ਦੇ ਲੱਛਣਾਂ ਤੇ ਇਸ ਦੇ ਵਰਤਾਰੇ ਨੂੰ ਜਿਸ ਸੰਜੀਦਗੀ ਨਾਲ ਦੇਖਿਆ ਤੇ ਸਮਝਿਆ ਜਾਣਾ ਚਾਹੀਦਾ ਸੀ, ਉਸ ਪ੍ਰਤੀ ਈਮਾਨਦਾਰ ਵਤੀਰੇ ਦੀ ਅਣਹੋਂਦ ਵੀ ਸਾਰਿਆਂ ਨੂੰ ਪ੍ਰਤੱਖ ਦਿਖਾਈ ਦੇਣ ਲੱਗ ਪਈ। ਜਿਸ ਪੱਧਰ ਤੇ ਰਫਤਾਰ ਉੱਪਰ ਇਸ ਵਾਇਰਸ ਨਾਲ ਸੰਬੰਧਤ ਜਾਣਕਾਰੀਆਂ ਸਾਝੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਸਨ, ਕੋਰੋਨਾ ਨੇ ਉਸ ਨੂੰ ਵੀ ਹਰਾ ਦਿੱਤਾ। ਇਸ ਪਿਛੇ ਕੀ ਸਾਜ਼ਸ਼ ਹੈ, ਇਸ ਦਾ ਨੰਗਾ ਹੋਣਾ ਬਾਕੀ ਹੈ। ਸਰਕਾਰਾਂ ਦਾ ਵਤੀਰਾ ਲੋਕ ਪੱਖੀ ਨਹੀਂ ਰਿਹਾ। ਬਹੁਤੀਆਂ ਥਾਂਵਾਂ ਉੱਪਰ ਇਨਸਾਨੀਅਤ ਸ਼ਰਮਸ਼ਾਰ ਹੋਈ। ਸਰਕਾਰਾਂ ਤੇ ਸਮਾਜ ਨੇ ਇਸ ਦੀ ਕੋਈ ਪਰਵਾਹ ਨਹੀਂ ਕੀਤੀ।

ਸਰਕਾਰਾਂ ਨੇ ਆਪਣੀ ਨਾਕਾਮੀ ਨੂੰ ਛੁਪਾਉਣ ਲਈ ਲਾਕਡਾਊਨ ਤੇ ਕਰਫਿਊ ਦਾ ਸਹਾਰਾ ਲਿਆ। ਲੋਕਾਂ ਨੂੰ ਲਗਭਗ 60 ਦਿਨ ਲਈ ਆਪੋ ਆਪਣੇ ਘਰਾਂ ਵਿੱਚ ਨਜ਼ਰਬੰਦ ਹੋ ਜਾਣ ਲਈ ਮਜ਼ਬੂਰ ਕੀਤਾ ਗਿਆ। ਇਸ ਦਾ ਸੱਭ ਤੋਂ ਮੰਦਭਾਗਾ ਅਸਰ ਵਿਦਿਅਕ ਅਦਾਰਿਆਂ ਉੱਪਰ ਪਿਆ, ਜਿਹੜੇ ਇੱਕ ਇੱਕ ਕਰਕੇ ਬੰਦ ਕਰ ਦਿੱਤੇ ਗਏ। ਮਾਰਚ ਦਾ ਮਹੀਨਾ ਤੇ ਸਕੂਲ ਬੰਦ, ਇਸ ਦਾ ਸਿੱਧਾ ਅਸਰ ਉਨ੍ਹਾਂ ਦੇ ਵਿਦਿਅਕ ਕੈਰੀਅਰ ਉੱਪਰ ਹੋਣਾ ਸੁਭਾਵਕ ਸੀ। ਮਾਰਚ ਦਾ ਮਹੀਨਾ ਵਿਦਿਆਰਥੀਆਂ ਲਈ ਓਨਾ ਹੀ ਮਹੱਤਵਪੂਰਨ ਹੈ ਜਿੰਨਾ ਕਿਸਾਨ ਵਾਸਤੇ ਅਪ੍ਰੈਲ ਦਾ ਮਹੀਨਾ, ਜਦੋਂ ਉਸ ਦੀ ਫਸਲ ਪੱਕ ਕੇ ਤਿਆਰ ਖੜ੍ਹੀ ਹੁੰਦੀ ਹੈ।

ਬਹੁਤ ਸਾਰੇ ਸਕੂਲ ਨਤੀਜੇ ਨਹੀਂ ਘੋਸ਼ਿਤ ਕਰ ਸਕੇ, ਵਿਦਿਆਰਥੀਆਂ ਨੂੰ ਅਗਲੀਆਂ ਜਮਾਤਾਂ ਵਿੱਚ ਚੜ੍ਹਾਇਆ ਨਹੀਂ ਜਾ ਸਕਿਆ। ਮਾਰਚ ਦੀ 21 ਤਰੀਕ ਤੋਂ ਸ਼ੁਰੂ ਹੋਏ ਲਾਕਡਾਊਨ ਦਾ ਨਤੀਜਾ ਬਹੁਤ ਘਾਤਕ ਸਾਬਤ ਹੋਇਆ। ਜੂਨ ਮਹੀਨੇ ਦੇ ਅੱਧ ਚ’ ਪਹੁੰਚ ਕੇ ਵੀ ਹਾਲੇ ਸਕੂਲਾਂ ਦੇ ਦੁਬਾਰਾ ਵਿਦਿਆਰਥੀਆਂ ਤੇ ਅਧਿਆਪਕਾਂ ਲਈ ਖੋਲ੍ਹੇ ਜਾਣ ਦੀ ਕੋਈ ਸੂਰਤ ਦਿਖਾਈ ਨਹੀਂ ਦੇ ਰਹੀ। ਉਧਰ ਸਕੂਲਾਂ ਨੂੰ ਹੋਣ ਵਾਲੇ ਨੁਕਸਾਨ ਦਾ ਅੰਦਾਜ਼ਾ ਲਾਉਣਾ ਹੋਰ ਵੀ ਮੁਸ਼ਕਲ ਹੈ। ਉਨ੍ਹਾਂ ਲਈ ਇਹ ਬਹੁਤ ਵੱਡਾ ਆਰਥਕ ਧੱਕਾ ਸਾਬਤ ਹੋਇਆ ਜਿਸ ਵਾਸਤੇ ਵੱਡੇ ਤੋਂ ਵੱਡੇ ਸਕੂਲ ਵੀ ਤਿਆਰ ਨਹੀਂ ਸਨ। ਇਸ ਵਿੱਚ ਸਰਕਾਰ ਦੇ ਬੇਅਰਥੇ ਲਏ ਗਏ ਫੈਸਲਿਆਂ ਨੇ ਬਲਦੀ ਉੱਪਰ ਤੇਲ ਪਾਉਣ ਦਾ ਕੰਮ ਕੀਤਾ। ਲਾਕਡਾਊਨ ਦੇ ਚੱਲਦਿਆਂ ਵੱਡੇ ਵੱਡੇ ਕੰਮ ਧੰਦੇ ਚੌਪਟ ਹੋ ਗਏ, ਚੰਗੀਆਂ ਭਲੀਆਂ ਨੌਕਰੀਆਂ ਉੱਪਰ ਲੱਗੇ ਹੱਥ ਬੇਰੁਜ਼ਗਾਰ ਹੋ ਗਏ। ਸਰਕਾਰ, ਵਿਸ਼ੇਸ਼ ਤੌਰ ਤੇ ਭਾਰਤ ਸਰਕਾਰ ਨੇ ਕਿਸੇ ਦੀ ਕੋਈ ਮਦਦ ਨਹੀਂ ਕੀਤੀ, ਸਿਵਾਏ ਥਾਲੀਆਂ ਖੜਕਾਉਣ ਤੇ ਮੋਬਾਈਲਾਂ ਦੀਆਂ ਫਲੈਸ਼ਾਂ ਜਗਾਉਣ ਦੇ ਆਦੇਸ਼ ਦੇ ਕੇ, ਕਿਸੇ ਦੀ ਕੋਈ ਆਰਥਕ ਮਦਦ ਨਹੀਂ ਕੀਤੀ।

ਕੋਰੋਨਾ ਦੀ ਦਹਿਸ਼ਤ ਪੈਦਾ ਕੀਤੀ ਗਈ ਤੇ ਇਸ ਦੀ ਕੋਈ ਕਾਰਗਰ ਦਵਾਈ ਲੱਭਣ ਦੀ ਬਜਾਏ ਸਰਕਾਰ ਨੇ ਸਾਰਿਆਂ ਨੂੰ ਇੱਕ ਅਗਿਆਤ ਆਪ ਸਹੇੜੀ ਨਜ਼ਰਬੰਦੀ ਵਿੱਚ ਧੱਕੇਲ ਦਿੱਤਾ। ਸਵੈ-ਨਜ਼ਰਬੰਦੀ ਤੇ ਸਵੈ ਅਨੁਸ਼ਾਸ਼ਨ ਦੀ ਸਫਲਤਾ ਪਿੱਛੇ ਵੱਡਾ ਕਾਰਨ ਇਹ ਦਹਿਸ਼ਤ ਹੀ ਸੀ ਜਿਸ ਨੇ ਆਮ ਜਨਤਾ ਨੂੰ ਹੱਥ ਧੋਣ, ਮਾਸਕ ਪਹਿਨਣ ਤੇ ਸਮਾਜਕ ਦੂਰੀ ਰੱਖ ਕੇ ਚੱਲਣ ਦੀ ਆਦਤ ਪਾ ਦਿੱਤੀ। ਪਰ ਇਸ ਦਹਿਸ਼ਤ ਨੇ ਆਮ ਜਨਤਾ ਨੂੰ ਐਨਾ ਖੌਫਜ਼ਦਾ ਕਰ ਦਿੱਤਾ ਕਿ ਹੁਣ ਉਹ ਕਿਸੇ ਵੀ ਤਰ੍ਹਾਂ ਦਾ ਕੋਈ ਜੋਖਮ ਉਠਾਉਣ ਲਈ ਤਿਆਰ ਨਹੀਂ।

ਸਕੂਲ ਬੰਦ ਹਨ ਤਾਂ ਅਧਿਆਪਕਾਂ ਨੂੰ ਆਨਲਾਈਨ ਜਮਾਤਾਂ ਲਾਉਣ ਦੀ ਸਲਾਹ ਦਿੱਤੀ ਗਈ ਹੈ। ਸਰਕਾਰ ਨੇ ਬਿਨਾਂ ਕੁਝ ਸੋਚਿਆਂ ਇਸ ਕਦਮ ਦੀ ਪ੍ਰੋੜਤਾ ਕਰ ਦਿੱਤੀ। ਆਨਲਾਈਨ ਪੜ੍ਹਾਈ ਕਰਨ ਤੇ ਕਰਾਉਣ ਲਈ ਨਾ ਵਿਦਿਆਰਥੀ ਤਿਆਰ ਸਨ, ਨਾ ਅਧਿਆਪਕ, ਇਸ ਵਾਸਤੇ ਜਿਸ ਕਿਸਮ ਦੇ ਸਾਜੋ-ਸਮਾਨ – ਸਹੂਲਤਾਂ ਦੀ ਲੋੜ ਪੈਂਦੀ ਹੈ ਇਹ ਹਰ ਥਾਂ ਉਪਲਭਦ ਵੀ ਨਹੀਂ ਸਨ। ਪਹਿਲਾਂ ਸਰਕਾਰ ਤੇ ਨਿੱਜੀ ਸੈਕਟਰ ਦੀਆਂ ਸਿਹਤ ਸਹੂਲਤਾਂ ਦਾ ਦੀਵਾਲਾ ਨਿਕਲਿਆ ਉਸ ਤੋਂ ਬਾਦ ਵਿਦਿਅਕ ਢਾਂਚੇ ਦਾ, ਕਰੋਨਾ ਵਰਗੇ ਛੋਟੇ ਜਿਹੇ ਸੰਕਟ ਦਾ ਮੁਕਾਬਲਾ ਕਰਨ ਲਈ ਨਾ ਸਾਡੇ ਕੋਲ ਸਾਧਨ ਸਨ ਤੇ ਨਾ ਸਮਝ, ਇਹ ਹਾਲ ਸਿਰਫ ਭਾਰਤ ਦਾ ਹੀ ਨਹੀਂ ਸਗੋਂ ਪੂਰੇ ਵਿਸ਼ਵ ਦੇ ਮਹਾਂ ਵਿਕਸਤ ਸਮਝੇ ਜਾਂਦੇ ਅਮੀਰ ਤਰੀਨ ਦੇਸ਼ਾਂ ਦਾ ਵੀ ਦੇਖਣ ਨੂੰ ਮਿਲਿਆ।

ਅਧਿਆਪਕਾਂ ਨੂੰ ਆਧੁਨਿਕ ਸਿੱਖਿਆ ਪ੍ਰਣਾਲੀ ਲਈ ਟਰੇਂਡ ਨਹੀਂ ਕੀਤਾ ਗਿਆ, ਸਕੂਲਾਂ ਨੇ ਬਾਵਜੂਦ ਵੱਡੇ ਵੱਡੇ ਕੰਕਰੀਟ ਦੇ ਮਹਿਲ ਖੜ੍ਹੇ ਕਰਨ ਦੇ, ਸੂਚਨਾ ਤਕਨੀਕ ਵਿੱਚ ਨਿਵੇਸ਼ ਨਹੀਂ ਕੀਤਾ। ਮਾਂਗਵੇਂ ਖੰਭ ਜਿਵੇਂ ਜ਼ੂਮ, ਟੀਮ, ਗੂਗਲ ਕਲਾਸ ਮੈਨੇਜਮੈਂਟ ਆਦਿ ਪਲੇਟਫਾਰਮ ਕਦੋਂ ਤੱਕ ਮਦਦ ਕਰਦੇ। ਅੱਜ ਸਕੂਲਾਂ, ਵਿਦਿਆਰਥੀਆਂ, ਅਧਿਆਪਕਾਂ ਤੇ ਪਾਠ ਕ੍ਰਮ ਵਿਚਾਲੇ ਨਾ ਕੋਈ ਤਾਲਮੇਲ ਹੈ ਤੇ ਨਾ ਹੀ ਸੁਮੇਲ, ਅੱਜ ਵਿਦਿਅਕ ਸੈਕਟਰ ਇਸ ਸੰਕਟ ਦੇ ਸਾਹਮਣੇ ਬੇਵੱਸ ਨਜ਼ਰ ਆ ਰਿਹਾ ਹੈ।

ਇਸ ਸਥਿਤੀ ਨੂੰ ਹੋਰ ਵੀ ਗੰਭੀਰ ਕਰ ਦਿੱਤਾ ਹੈ ਸਾਡੀ ਮੌਜੂਦਾ ਰਾਜਨੀਤਕ ਪ੍ਰਣਾਲੀ ਨੇ ਇਸ ਮੌਕੇ ਦੀ ਵਰਤੋਂ ਲੋਕ ਰਾਏ ਨੂੰ ਦਬਾਉਣ ਤੇ ਆਮ ਮੁੱਦਿਆਂ ਨਾਲੋਂ ਭਟਕਾਉਣ ਲਈ ਕੀਤਾ। ਰਾਜਨੇਤਾਵਾਂ ਨੇ ਸਾਹਮਣੇ ਆ ਕੇ ਜਿਹੜੇ ਬਿਆਨ ਦਿੱਤੇ ਉਨ੍ਹਾਂ ਵਿੱਚ ਕੁਝ ਬਿਆਨ ਹਾਲਾਤ ਨੂੰ ਦੁਸ਼ਵਾਰ ਕਰਨ ਲਈ ਕਾਫੀ ਸਨ। ਇਨ੍ਹਾਂ ਚੋਂ ਸਕੂਲ ਫੀਸ ਸੰਬੰਧੀ ਬਿਆਨ ਬੇਹੱਦ ਮਾਰੂ ਸਾਬਤ ਹੋਏ। ਫੀਸਾਂ ਨੂੰ ਲੈ ਕੇ ਹੁਣ ਦੋਵੇਂ ਧਿਰਾਂ, ਮਾਂਪੇ ਤੇ ਸਕੂਲ ਪ੍ਰਬੰਧਕ ਅਦਾਲਤ ਵਿੱਚ ਇੱਕ ਦੂਜੇ ਦੇ ਸਾਹਮਣੇ ਹਨ। ਅਦਾਲਤ ਦੋਵੇਂ ਧਿਰਾਂ ਨੂੰ ਸੁਣ ਕੇ ਨਿਆਂ ਉੱਪਰ ਵਿਚਾਰ ਕਰ ਰਹੀ ਹੈ।

ਇਸ ਵਿੱਚ ਕੋਈ ਸ਼ੱਕ ਨਹੀਂ, ਮੌਜੂਦਾ ਪ੍ਰਸਥਿਤੀਆਂ ਵਿੱਚ ਜਿਹੜਾ ਨੁਕਸਾਨ ਵਿਦਿਆਰਥੀਆਂ ਦਾ ਹੋਇਆ ਹੈ ਉਸ ਦੀ ਭਰਪਾਈ ਕਰਨੀ ਅਸੰਭਵ ਹੈ। ਗਿਆ ਵਕਤ ਵਾਪਸ ਨਹੀਂ ਆਉਂਦਾ। ਜਿਹੜਾ ਵਕਤ ਵਿਦਿਆਰਥੀਆਂ ਨੇ ਸਕੂਲਾਂ ਵਿੱਚ ਆਪਣੇ ਅਧਿਆਪਕਾਂ ਦੇ ਸਾਹਮਣੇ ਬੈਠ ਕੇ ਪੜ੍ਹਨਾ-ਲਿਖਣਾ ਸੀ, ਉਹ ਸਾਰਾ ਲਾਕ-ਡਾਊਨ ਵਿੱਚ ਨਿਕਲ ਗਿਆ। ਇਸ ਦਾ ਜਿਹੜਾ ਹੱਲ ਲੱਭਿਆ ਗਿਆ ਉਹ ਕਿਸੇ ਵੀ ਤਰ੍ਹਾਂ ਲਰਨਿੰਗ ਅਨੁਕੂਲ ਨਹੀਂ ਸੀ। ਸਰਕਾਰ ਨੇ ਆਨਲਾਈਨ ਸਿੱਖਿਆ ਲਈ ਨਾ ਤਾਂ ਕੋਈ ਆਪਣਾ ਅਜਿਹਾ ਚੈਨਲ ਤਿਆਰ ਕੀਤਾ ਤੇ ਨਾ ਹੀ ਇਸ ਬਾਰੇ ਕਿਸੇ ਤਰ੍ਹਾਂ ਦੀਆਂ ਅਗਵਾਈ ਲੀਹਾਂ ਮੁਹੱਈਆ ਕਰਵਾਈਆਂ।

ਵੱਖ ਵੱਖ ਸਕੂਲਾਂ ਨੇ ਆਨ-ਲਾਈਨ  ਸਿੱਖਿਆ ਦੇਣ ਦੇ ਢੰਗ ਅਪਣਾਏ। ਵਿਦਿਆਰਥੀਆਂ ਤੱਕ ਪਹੁੰਚ ਕਰਨ ਲਈ ਮੋਬਾਈਲਾਂ ਉਪਰ ਮੌਜੂਦ ਸ਼ੋਸ਼ਲ ਨੈਟਵਰਕਿੰਗ ਤੇ ਮੈਸੇਜਿੰਗ ਐਪਲੀਕੇਸ਼ਨਾਂ ਦੀ ਮਦਦ ਲਈ ਗਈ। ਕਿਸੇ ਨੇ ਵਰਕਸ਼ੀਟਾਂ ਬਣਾ ਕੇ ਅਪਲੋਡ ਕੀਤੀਆਂ, ਕਿਸੇ ਨੇ ਸਿਰਫ ਪਾਠ ਨੰਬਰ ਤੇ ਉਸ ਦੇ ਅਭਿਆਸ ਦਾ ਹਵਾਲਾ ਦੇ ਕੇ ਕੰਮ ਕਰਨ ਦੇ ਨਿਰਦੇਸ਼ ਜਾਰੀ ਕੀਤੇ। ਕੁਝ ਥੋੜ੍ਹੇ ਵਿਕਸਤ ਅਧਿਆਪਕਾਂ ਨੇ ਕੈਮਰੇ ਲਾ ਕੇ ਆਪਣੇ ਲੈਕਚਰ ਰਿਕਾਰਡ ਕੀਤੇ ਤੇ ਇਹ ਵੀਡੀਓ ਲੈਕਚਰ ਵਿਦਿਆਰਥੀਆਂ ਨੂੰ ਭੇਜੇ। ਸਕੂਲਾਂ ਨੇ ਸਮਝਿਆ ਕਿ ਸ਼ਾਇਦ ਇਹੋ ਇੱਕ ਤਰੀਕਾ ਹੈ ਜਿਸ ਨੂੰ ਆਨਲਾਈਨ ਲਰਨਿੰਗ ਦਾ ਨਾਂ ਦਿੱਤਾ ਜਾ ਸਕਦਾ ਹੈ। ਆਨਲਾਈਨ ਸਿੱਖਿਆ  ਕਿਹੋ ਜਿਹੀ ਹੋਵੇ, ਇਸ ਦਾ ਮੂੰਹ ਮੁਹਾਂਦਰਾ ਕਿਹੋ ਜਿਹਾ ਹੋਵੇ ਇਹ ਇੱਕ ਵੱਖਰੇ ਲੇਖ ਦਾ ਵਿਸ਼ਾ ਹੈ।

ਮਸਲਾ ਸਕੂਲਾਂ ਦਾ ਹੈ, ਉਹ ਵੀ ਪ੍ਰਾਈਵੇਟ ਸਕੂਲਾਂ ਦਾ, ਸਰਕਾਰਾਂ ਦੇ ਸਰਕਾਰੀ ਤੰਤਰ ਦਾ ਹਾਲ ਅਸੀਂ ਸਿਹਤ ਵਿਭਾਗ ਦੀਆਂ ਸਹੂਲਤਾਂ ਤੇ ਨਾਕਾਮੀਆਂ ਦੇ ਰੂਪ ਵਿੱਚ ਪਹਿਲਾਂ ਤੋਂ ਹੀ ਦੇਖ ਚੁੱਕੇ ਹਾਂ। ਆਮ ਲੋਕਾਂ ਦਾ ਸਰਕਾਰੀ ਹਸਪਤਾਲਾਂ ਤੋਂ ਭਰੋਸਾ ਚੁੱਕਿਆ ਗਿਆ ਹੈ। ਉਹ ਇਹ ਜਾਣ ਚੁੱਕੇ ਹਨ ਕਿ ਸਰਕਾਰੀ ਹਸਪਤਾਲ ਜੋ ਖੁਦ ਬਿਮਾਰ ਹਨ ਤੇ ਇਲਾਜ ਖੁਣੋਂ ਤਰਸਯੋਗ ਹਾਲਾਤ ਵਿੱਚ ਹਨ, ਉਨ੍ਹਾਂ ਦਾ ਇਲਾਜ ਕਰਕੇ ਉਨ੍ਹਾਂ ਨੂੰ ਸਿਹਤਮੰਦ ਨਹੀਂ ਬਣਾ ਸਕਦੇ। ਇਹੋ ਹਾਲ ਸਰਕਾਰੀ ਸਿੱਖਿਆ ਤੰਤਰ ਦਾ ਹੈ; ਸਿੱਟੇ ਵੱਜੋਂ ਸਰਦੇ-ਪੁੱਜਦੇ ਪਰਵਾਰ ਆਪਣੇ ਬੱਚਿਆਂ ਦਾ ਭਵਿੱਖ ਨਿੱਜੀ ਖੇਤਰ ਦੇ ਪ੍ਰਾਈਵੇਟ ਸਕੂਲਾਂ ਵਿੱਚ ਦਾਖਲ ਕਰਵਾ ਕੇ ਹੀ ਨਿਸ਼ਚਿੰਤ ਮਹਿਸੂਸ ਕਰਦੇ ਹਨ।

ਸਕੂਲ ਕੋਈ ਵਰਕਸ਼ਾਪ ਨਹੀਂ ਜਿੱਥੇ ਜਦੋਂ ਕਿਸੇ ਦਾ ਮਨ ਕਰੇ ਆਪਣੇ ਬੱਚੇ ਨੂੰ ਲਿਜਾ ਕੇ ਉਸ ਦੀ ਮੁਰੰਮਤ ਕਰਾ ਲਵੇ, ਤੇ ਸਕੂਲ ਇਸ ਵਾਸਤੇ ਆਪਣਾ ਬਣਦਾ ਮਿਹਨਤਾਨਾ ਲੈ ਲਵੇ। ਸਰਕਾਰ ਦੇ ਗੈਰ ਜਿੰਮੇਵਾਰ ਬਿਆਨਾਂ ਨੇ ਸਕੂਲਾਂ ਜਿਹੇ ਅਦਾਰਿਆਂ ਨੂੰ ਮਲੀਆਮੇਟ ਕਰ ਦਿੱਤਾ ਹੈ। ਸਕੂਲ ਵਿਦਿਆਰਥੀ ਦੇ ਕੈਰਿਅਰ ਲਈ ਇੱਕ ਸਮਰਪਤ ਅਦਾਰੇ ਵੱਜੋਂ ਕੰਮ ਕਰਦੇ ਹਨ, ਜਿਨ੍ਹਾਂ ਦਾ ਸੰਬੰਧ ਇੱਕ ਜਾਂ ਦੋ ਸਾਲ ਲਈ ਨਹੀਂ ਹੁੰਦਾ ਸਗੋਂ ਉਨ੍ਹਾਂ ਨਾਲ ਵਿਦਿਆਰਥੀਆਂ ਦਾ ਰਿਸ਼ਤਾ ਬਹੁਤ ਲੰਮਾ ਤੇ ਡੂੰਘਾ ਹੁੰਦਾ ਹੈ। ਉਨ੍ਹਾਂ ਲਈ ਘਰ ਤੋਂ ਬਾਦ ਸਕੂਲ ਦੂਸਰਾ ਘਰ ਹੁੰਦਾ ਹੈ, ਜਿਸ ਨੂੰ ਉਹ ਆਪਣੀ ਰੂਹ ਨਾਲ ਪਿਆਰ ਕਰਦੇ ਹਨ। ਦੂਜੇ ਪਾਸੇ ਸਕੂਲ ਇੱਕ ਸੰਸਥਾ ਵੱਜੋਂ ਆਪਣੇ ਆਪ ਨੂੰ ਸਥਾਪਤ ਕਰਦਾ ਹੈ ਜਿਸ ਵਿੱਚ ਵਿਦਿਆਰਥੀ ਤੇ ਅਧਿਆਪਕ ਉਸ ਦੇ ਦੋ ਅਹਿਮ ਅੰਗ ਹੁੰਦੇ ਹਨ ਤੇ ਇੱਕ ਦੂਜੇ ਦੇ ਪ੍ਰਸਪਰ ਸਹਿਯੋਗ ਨਾਲ ਇੱਕ ਦੂਜੇ ਦੀ ਬਿਹਤਰੀ ਲਈ ਯਤਨਸ਼ੀਲ ਰਹਿੰਦੇ ਹਨ। ਅਧਿਆਪਕ ਆਪਣੇ ਵਿਦਿਆਰਥੀਆਂ ਦੇ ਮਨਾਂ ਉੱਪਰ ਡੂੰਘੀ ਛਾਪ ਛੱਡਦੇ ਹਨ ਤੇ ਵਿਦਿਆਰਥੀ ਉਨ੍ਹਾਂ ਨੂੰ ਸਦਾ ਯਾਦ ਰਖਦੇ ਹਨ। ਉਹ ਉਨ੍ਹਾਂ ਤੋਂ ਪ੍ਰੇਰਨਾ ਲੈਂਦੇ ਹਨ ਤੇ ਉਨ੍ਹਾਂ ਤੋਂ ਜ਼ਿੰਦਗੀ ਦੀ ਸਮਝ ਪ੍ਰਾਪਤ ਕਰਦੇ ਹਨ, ਜਿਹੜੀ ਘਰੇਲੂ ਮਾਹੌਲ ਵਿੱਚ ਉੱਕਾ ਹੀ ਸੰਭਵ ਨਹੀਂ। ਸਕੂਲ ਕਾਲਜ ਅਜਿਹੀਆਂ ਸੰਸਥਾਵਾਂ ਹਨ ਜਿੱਥੇ ਇਹ ਰਿਸ਼ਤੇ ਪਰਵਾਨ ਚੜ੍ਹਦੇ ਹਨ। ਇਸ ਲਈ ਸਕੂਲਾਂ ਨੂੰ ਖਤਮ ਕਰ ਦੇਣ ਦੀਆਂ ਕੋਸ਼ਿਸ਼ਾਂ ਬੇਹੱਦ ਘਾਤਕ ਹਨ ਜਿਸ ਦਾ ਬਦਲ ਲੱਭਣਾ ਅੱਜ ਦੀ ਤਾਰੀਕ ਵਿੱਚ ਬਹੁਤ ਮੁਸ਼ਕਲ ਹੈ। ਵਿਦਿਆਰਥੀ ਤੇ ਅਧਿਆਪਕ ਸਕੂਲਾਂ ਦੇ ਰਾਹੀਂ ਹੀ ਇੱਕ ਦੂਜੇ ਨਾਲ ਜੁੜਦੇ ਹਨ। ਜੇ ਕਰ ਸਕੂਲਾਂ ਦਾ ਵਜੂਦ ਕਾਇਮ ਰਹਿੰਦਾ ਹੈ ਤਾਂ ਵਿਦਿਆਰਥੀਆਂ ਅਤੇ ਅਧਿਆਪਕਾਂ ਵਿਚਲਾ ਰਿਸ਼ਤਾ ਕਾਇਮ ਰਹਿ ਸਕਦਾ ਹੈ, ਨਹੀਂ ਤਾਂ ਇਹ ਸਦਾ ਵਾਸਤੇ ਖਤਮ ਹੋ ਜਾਵੇਗਾ।

ਕੋਰੋਨਾ ਵਾਇਰਸ ਦੇ ਚੱਲਦਿਆਂ ਸਰਕਾਰ ਨੇ ਲਾਕਡਾਊਨ ਲਗਾਇਆ। ਸਕੂਲ- ਕਾਲਜ ਬੰਦ ਕਰ ਦਿੱਤੇ। ਮਾਰਚ ਦਾ ਮਹੀਨਾ, ਨਵੇਂ ਦਾਖਲਿਆਂ ਦਾ ਸਮਾਂ, ਨਵੇਂ ਸ਼ੈਸ਼ਨ ਦੇ ਦਿਨ, ਉਧਰੋਂ ਕੰਮ ਕਾਰ ਠੱਪ, ਬਜ਼ਾਰ ਬੰਦ, ਸੱਭ ਕੁਝ ਰੁਕ ਗਿਆ। ਸੱਤ ਦਿਨ ਲਈ ਲਗਾਇਆ ਲਾਕਡਾਊਨ ਹਫਤਿਆਂ ਬੱਧੀ ਚੱਲਦਾ ਰਿਹਾ। ਇਸੇ ਦੌਰਾਨ ਪੂਰੀ ਅਰਥ ਵਿਵਸਥਾ ਤਬਾਹ ਹੋ ਗਈ। ਸਰਕਾਰ ਮਾਂਪਿਆਂ ਨੂੰ ਆਖਦੀ ਹੈ, ਕਿ ਸਕੂਲਾਂ ਨੂੰ ਫੀਸ ਦੇਣ ਦੀ ਕੋਈ ਲੋੜ ਨਹੀਂ, ਫੀਸ ਜਿਹੜੀ ਸਕੂਲ ਹਰ ਸਾਲ ਵਧਾ ਕੇ ਲੈਂਦੇ ਸਨ, ਉਸ ਦੇ ਮੰਗਣ ਉੱਪਰ ਰੋਕ ਲਗਾ ਦਿੱਤੀ ਗਈ। ਸਰਕਾਰੀ ਮੰਤਰੀਆਂ ਵੱਲੋਂ ਜਾਰੀ ਕੀਤੇ ਗਏ ਬਿਆਨਾਂ ਦੀ ਬਦੌਲਤ ਸਕੂਲ ਵਿੱਤੀ ਸੰਕਟ ਦਾ ਸ਼ਿਕਾਰ ਹੋ ਗਏ। ਸਾਧਨ ਖਤਮ ਹੋ ਗਏ ਪਰ ਖਰਚੇ ਉਸੇ ਤਰ੍ਹਾਂ ਕਾਇਮ ਰਹੇ। ਬਿਜਲੀ ਦਾ ਬਿੱਲ, ਪ੍ਰਾਪਟੀ ਟੈਕਸ, ਪਾਣੀ ਦੇ ਬਿੱਲ ਤੇ ਹੋਰ ਖਰਚੇ। ਸਕੂਲਾਂ ਦਾ ਵਿੱਤੀ ਸੰਕਟ ਡੂੰਘਾ ਹੋ ਗਿਆ ਜਦੋਂ ਸਰਕਾਰ ਨੇ ਫੀਸ ਮੰਗਣ ਉੱਪਰ ਰੋਕ ਲਗਾ ਦਿੱਤੀ ਤੇ ਮਾਂਪਿਆਂ ਨੂੰ ਫੀਸ ਭਰਨ ਤੋਂ ਛੋਟ ਦੇ ਦਿੱਤੀ। ਉਧਰ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਜਾਰੀ ਰੱਖਣ ਲਈ ਆਨਲਾਈਨ ਸਿੱਖਿਆ ਦੇਣ ਦਾ ਨਿਰਦੇਸ਼ ਦੇ ਦਿੱਤਾ ਗਿਆ। ਮੰਤਰੀਆਂ ਨੇ ਪਤਾ ਨਹੀਂ ਕੀ ਸੋਚਿਆ... ਕਿ ਸਕੂਲਾਂ ਨੂੰ ਪੈਸੇ ਦੀ ਜ਼ਰੂਰਤ ਨਹੀਂ, ਅਧਿਆਪਕਾਂ ਦਾ ਗੁਜ਼ਾਰਾ ਚੱਲ ਸਕਦਾ ਹੈ, ਰੋਟੀ-ਪਾਣੀ ਤੋਂ ਬਿਨਾਂ.... ਪੜ੍ਹਾਉਣਾ ਤਾਂ ਨੇਕੀ ਤੇ ਪੁੰਨ ਦਾ ਕੰਮ ਹੈ... (ਅਸੀਂ ਅਧਿਆਪਕਾਂ ਦੀ ਪੂਜਾ ਕਰ ਸਕਦੇ ਹਾਂ, ਮੰਦਰ ਵਿੱਚ ਬਿਠਾ ਕੇ ਉਨ੍ਹਾਂ ਦੇ ਪੈਰ ਧੋ ਸਕਦੇ ਹਾਂ, ਪਰ ਉਨ੍ਹਾਂ ਨੂੰ ਪਾਲਨਾ – ਪੋਸ਼ਣਾ ਸਾਡੀ ਜਿੰਮੇਵਾਰੀ ਨਹੀਂ।) ਸਕੂਲ ਪ੍ਰਬੰਧਕਾਂ ਨੇ ਆਪਣੇ ਅਧਿਆਪਕਾਂ ਦੀ ਛਾਂਟੀ ਕਰ ਦਿੱਤੀ। ਉਹ ਬੇਰੁਜ਼ਗਾਰ ਹੋ ਗਏ। ਹੁਣ ਸਥਿਤੀ ਇੱਥੋਂ ਤੱਕ ਗੰਭੀਰ ਹੋ ਗਈ ਹੈ ਕਿ ਸਕੂਲਾਂ ਨੂੰ ਆਪਣਾ ਅਸਤਿਤਵ ਹੀ ਡਾਂਵਾਂਡੋਲ ਜਾਪਣ ਲੱਗ ਪਿਆ ਹੈ। ਜੇ ਕਰ ਇਸ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ, ਜਦੋਂ ਤੁਹਾਡੇ ਬੱਚਿਆਂ ਤੋਂ ਸਕੂਲ ਨਾਂ ਦੀ ਸੰਸਥਾ ਵੀ ਖੌਹ ਲਈ ਜਾਵੇਗੀ। ਫਿਰ ਕੀ ਕਰੋਗੇ?

ਕੀ ਹਾਲੇ ਵੀ ਇਸ ਬਾਰੇ ਗੰਭੀਰਤਾ ਨਾਲ ਸੋਚਣ ਦੀ ਲੋੜ ਨਹੀਂ?



Monday, May 18, 2020

Friday, February 9, 2018

ਟੁੰਡੇ ਹੱਥਾਂ ਦੀ ਸਲਾਮੀ




ਬੋਲੀ ਅਵਰ ਤੁਮਾਰੀ >>>>>>>>


ਅੱਗੇ ਤੁਰਨ ਤੋਂ ਪਹਿਲਾਂ


ਭਾਸ਼ਾ ਤੇ ਬੋਲੀ ਆਪੋ ਵਿੱਚ ਸਮਾਨਆਰਥਕ ਸ਼ਬਦ ਹਨ। ਭਾਸ਼ਾ ਭਾਸ਼ਣ ਤੋਂ ਬਣਿਆ ਹੈ, ਬੋਲੀ ਬੋਲਣ ਤੋਂ ਬਣਿਆ ਹੈ, ਦੋਹਾਂ ਵਿੱਚ ਫਰਕ ਨਹੀਂ ਹੈ.... ਸਾਡੇ ਕੋਲ ਭਾਸ਼ਾ ਵਿਭਾਗ ਹੈ, ਜੇ ਹੋਰ ਅੰਤਰ ਪਾਉਣਾ ਹੋਵੇ ਬੋਲੀ ਬੋਲਣ ਦੀ ਕ੍ਰਿਆ ਤੋਂ ਹੈ, ਮਤਲਬ speech ਅਤੇ ਭਾਸ਼ਾ ਅਵਾਜ਼ਾਂ ਵਿੱਚਣ ਅਰਥ ਭਰਨਾ ਹੈ, ਮਤਲਬ language. ਤੁਹਾਡੇ ਇਹ ਸਰਵੇਖਣ ਸ਼ਾਇਦ ਸਹੀ ਨਾ ਹੋਣ ਇਹ ਜਾਣਨ ਲਈ ਕਿ ਭਾਸ਼ਾ ਕਿਉਂ ਮਰਦੀ ਨਹੀਂ, ਤੁਹਾਨੂੰ ਮੇਰੇ ਪਿਛਲੇ ਲੇਖ ਪੜ੍ਹਨੇ ਪੈਣਗੇ। ਕਬੀਰ ਤੋਂ 100 ਸਾਲ ਪਹਿਲਾਂ ਜਦੋਂ ਇਸ ਖੇਤਰ ਦਾ ਨਾਂ ਪੰਜਾਬ ਵੀ ਨਹੀਂ ਸੀ ਤੇ ਪੰਜਾਬੀ ਸ਼ਬਦ ਵੀ ਸਾਡੇ ਕੋਲ ਮੋਜੂਦ ਨਹੀਂ ਸੀ, ਇਥੋਂ ਦੇ ਵਸਨੀਕ ਕੋਈ ਤਾਂ ਭਾਸ਼ਾ ਬੋਲਦੇ ਸਨ, ਆਪੋ ਵਿੱਚ ਸਹਿਚਾਰ ਤੇ ਸਭਿਆਚਾਰਕ ਸਾਂਝ ਲਈ, ਉਸ ਦਾ ਨਾਂ ਚਾਹੇ ਕੋਈ ਹੋਵੇ, ਪਰ ਰੂਪ ਇਹੋ ਹੀ ਸੀ....ਵਿਦਵਾਨਾਂ ਨੇ ਉਸ ਨੂੰ ਹਿੰਦਵੀ ਕਿਹਾ.... ਉਸ ਨੇ ਸਿਰਫ ਰੂਪ ਬਦਲਿਆ ਹੈ.... ਤੇ ਅੱਜ ਉਸ ਨੂੰ ਤੁਸੀਂ ਪੰਜਾਬੀ ਆਖਦੇ ਹੋ....ਉਮਰ ਨਾਲ ਰੂਪ ਬਦਲਦੀ ਹੈ ਭਾਸ਼ਾ, ਪਰ ਮਰਦੀ ਨਹੀਂ। ਯੂਨਾਨੀਆ, ਤੁਰਕੀਆਂ, ਮੰਗੋਲਾਂ, ਈਰਾਨੀਆ, ਮੁਗ਼ਲਾਂ ਤੋਂ ਸ਼ਬਦ ਲੈਂਦੀ ਦਿੰਦੀ ਅੱਜ ਜਿਸ ਭਾਸ਼ਾ ਨੂੰ ਤੁਸੀਂ ਮਰਨਹਾਰੀ ਸਮਝਦੇ ਹੋ, ਇਹ ਕਿਵੇਂ ਮਰ ਸਕਦੀ ਹੈ, ਜਦੋਂ ਤੱਕ ਇਹ ਕਾਮਿਆਂ, ਕਿਰਤੀਆਂ, ਕਿਸਾਨਾਂ ਦੀ ਭਾਸ਼ਾ ਹੈ। ਭਾਸ਼ਾ ਨੂੰ ਵਿਦਵਾਨ ਜ਼ਿੰਦਾ ਨਹੀਂ ਰੱਖਦੇ, ਇਹ ਉਹਨਾਂ ਦੇ ਜ਼ਿੰਦਾ ਰੱਖਿਆ ਨਹੀਂ ਜੀਂਦੀ। ਇਸ ਨੂੰ ਕੰਮ ਕਰਨ ਵਾਲੇ ਆਪਣੀ ਲੋੜ ਅਨੁਸਾਰ ਬੋਲਦੇ, ਵਰਤਦੇ, ਬਦਲਦੇ ਹਨ, ਹਾਂ ਸ਼ਬਦਾਵਲੀਆਂ ਵਿੱਚ ਫਰਕ ਜ਼ਰੁਰ ਪੈ ਜਾਂਦਾ ਹੈ, ਪਰ ਵਾਕ-ਸੰਰਚਨਾ ਵਿੱਚ ਨਹੀਂ...ਭਾਸ਼ਾ ਤਕਨੀਕੀ ਤੌਰ ਤੇ ਸ਼ਬਦਾਵਲੀਆਂ ਦਾ ਨਾਂ ਨਹੀਂ, ਸਗੋਂ ਵਾਕ ਬਣਤਰ, ਸਬੰਧਕਾਂ ਦੀ ਰਚਨਾ ਤੇ ਵਿਉਂਤਬੰਦੀ ਜਿਸ ਵਿੱਚ ਸ਼ਬਦ ਪਿਰੋ ਕੇ ਅਰਥ ਭਰਪੂਰ ਅਰਥ ਸੰਚਾਰ ਕਰਦੇ ਹਨ, ਇਹ ਉਸ ਦਾ ਨਾਂ ਹੈ ਤੇ ਇਹ ਮਰਦੀ ਨਹੀਂ, ਸਿਰਫ ਰੂਪ ਬਦਲਦੀ ਹੈ..। ਜਦੋਂ ਗੁਰਮੁਖੀ ਲਿਪੀ ਨਹੀਂ ਸੀ ਇਹ ਖਰੋਸ਼ਠੀ, ਪਾਲੀ, ਬ੍ਰਹਮੀ ਅੱਖਰਾਂ ਵਿੱਚ ਲਿਖੀ ਜਾਂਦੀ ਸੀ, ਪਰ ਸੀ ਤਾਂ ਇਹੋ ਭਾਸ਼ਾ ਹੀ...।


ਅੱਜ ਦਾ ਲੇਖ


ਟੁੰਡੇ ਹੱਥਾਂ ਦੀ ਸਲਾਮੀ

======================

ਗੁਰਦੀਪ ਸਿੰਘ ਭਮਰਾ


ਬੋਲੀ ਬੋਲੀ ਹਰ ਕੋਈ ਆਖੇ
ਮੈਂ ਪੰਜਾਬੀ ਬੋਲੀ
ਅੰਗਰੇਜ਼ੀ ਤੇ ਹਿੰਦੀ ਦਿਆਂ ਕਿਉਂ
ਪੈਰਾਂ ਹੇਠ ਮਧੋਲੀ।

ਆਉ ਅੱਜ ਪੰਜਾਬੀ ਦੀ ਗੱਲ ਕਰੀਏ। ਮੈਂ ਨਾਹਰੇ ਨਹੀਂ ਲਾਉਣੇ, ਨਾ ਹੀ ਇਸ ਵਾਸਤੇ ਕੋਈ ਨਗਰ ਕੀਰਤਨ ਸਜਾਉਣੇ ਹਨ, ਨਾ ਹੀ ਪੰਜਾਬੀ ਨੂੰ ਉੱਚੀ ਉੱਚੀ ਬੋਲ ਕੇ ਰੌਲਾ ਪਾਏ ਜਾਣ ਦੀ ਲੋੜ ਹੈ। ਪੰਜਾਬੀ ਉਸ ਖੇਤਰ ਦੀ ਕੁਦਰਤੀ ਬੋਲੀ ਹੈ ਜਿਸ ਵਿੱਚ ਅਸੀਂ ਤੁਸੀਂਵੱਸਦੇ ਹਾਂ। ਇਹ ਸਾਡੇ ਪਿਉ-ਦਾਦਿਆਂ ਨੇ ਬੋਲੀ, ਉਹਨਾਂ ਇਸ ਵਿੱਚ ਆਪਣਾ ਜੀਵਨ ਜੀਵਿਆ, ਇਸ ਨੂੰ ਚੰਗਾ ਬਣਾਉਣ ਲਈ ਇਸ ਨਾਲ਼ ਕਈ ਸ਼ਬਦ ਜੋੜੇ, ਕਈ ਨਵੀਆਂ ਪਿਰਤਾਂ ਪਾਈਆਂ। ਮਾਂਵਾਂ ਨੇ ਲੋਰੀਆਂ ਦਿੱਤੀਆਂ, ਭੈਣਾਂ ਨੇ ਘੋੜੀਆਂ ਗਾਈਆਂ, ਮੁਟਿਆਰਾਂ ਨੇ ਆਪਣੇ ਮਨੋਭਾਵ ਇਸੇ ਬੋਲੀ ਵਿੱਚ ਪ੍ਰਗਟਾਏ, ਹੀਰ ਨੇ ਰਾਂਝੇ ਨਾਲ਼ ਗੱਲਾਂ ਕੀਤੀਆਂ, ਰਾਂਝੇ ਨੂੰ ਹੀਰ ਦਾ ਇਸ਼ਕ ਇਸੇ ਬੋਲੀ ਵਿੱਚ ਸਮਝ ਆਇਆ ਤੇ ਉਹ ਫਕੀਰ ਹੋ ਗਿਆ। ਇਹੋ ਬੋਲੀ ਸੀ ਜਦੋਂ ਦਸਵੇਂ ਪਾਤਸ਼ਾਹ ਨੇ ਪੰਜ ਸਿਰਾਂ ਦੀ ਮੰਗ ਕੀਤੀ, ਤੇ ਇੱਕ ਇੱਕ ਕਰਕੇ ਪੰਜ ਸਿਰ ਉੱਠੇ ਤੇ ਗੁਰੂ ਜੀ ਦੇ ਹੁਕਮ ਤੋਂ ਕੁਰਬਾਣ ਹੋ ਗਏ।

ਬੋਲੀ ਨੂੰ ਲੈ ਕੇ ਮੈਂ ਤੁਹਾਨੂੰ ਜਜ਼ਬਾਤੀ ਨਹੀਂ ਕਰਨਾ ਚਾਹੁੰਦਾ। ਆਉ ਕੰਮ ਦੀ ਗੱਲ ਕਰੀਏ। ਮੇਰੀ ਇਸ ਗੱਲ ਨੂੰ ਬਹੁਤ ਧਿਆਨ ਨਾਲ਼ ਸੁਣਨਾ ਤੇ ਸਮਝਣਾ ਫਿਰ ਜੋ ਚਾਹੇ ਕਰਨਾ, ਜੇ ਕੁਝ ਕਰ ਸਕੋ ਤਾਂ। ਪੰਜਾਬੀ ਪੰਜਾਬ ਦੀ ਕੁਦਰਤੀ ਭਾਸ਼ਾ ਹੈ ਤੇ ਹਰ ਪੰਜਾਬੀ ਬੱਚੇ ਦੇ ਕੰਨਾਂ ਵਿੱਚ ਪੰਜਾਬੀ ਦੇ ਲਫਜ਼ ਪੈਂਦੇ ਹਨ ਤਾਂ ਇਹ ਉਸ ਦੇ ਮਨ ਦੀਆਂ ਤਹਿਆਂ ਵਿੱਚ ਜੁੜਦੇ ਜਾਂਦੇ ਹਨ, ਪਰਤ ਦਰ ਪਰਤ, ਇਸ ਤੋਂ ਪਹਿਲਾਂ ਕਿ ਤੁਸੀਂ ਉਸ ਨੂੰ ਸਕੂਲ ਵੱਲ ਲੈ ਤੁਰੋ, ਭਾਸ਼ਾ ਸਿੱਖਣ ਲਈ ਪੰਜਾਬੀ ਉਸ ਦੇ ਮਨ ਵਿੱਚ ਆਪਣਾ ਥਾਂ ਬਣਾ ਚੁੱਕੀ ਹੁੰਦੀ ਹੈ। ਤਿੰਨ ਸਾਲ ਦੀ ਉਮਰ ਬੱਚੇ ਲਈ ਭਾਸ਼ਾ ਦੀਆਂ ਉਹਨਾਂ ਸਾਰੀਆਂ ਪੇਚੀਦੀਗੀਆਂ ਦੇ ਰਾਜ਼ ਖੋਲ੍ਹ ਦਿੰਦੀ ਹੈ ਜਿਸ ਦੀ ਤੁਹਾਨੂੰ ਕਦੇ ਵੀ ਕੋਈ ਆਸ ਨਹੀਂ ਹੁੰਦੀ। ਪੰਜਾਬੀ ਉਸ ਦੀ ਜ਼ਬਾਨ ਬਣ ਚੁੱਕੀ ਹੁੰਦੀ ਹੈ। ਪੰਜਾਬੀ ਬੋਲਣਾ ਤੇ ਸੁਣਨਾ ਉਸ ਦਾ ਕੁਦਰਤੀ ਅਧਿਕਾਰ ਹੈ, ਉਸ ਨੂੰ ਇਸ ਤੋਂ ਵਾਂਝਿਆ ਨਾ ਕਰੋ। ਬੱਚੇ ਨੂੰ ਉਸ ਦਾ ਹੱਕ ਦਿਓ ਤੇ ਉਸ ਨਾਲ਼ ਆਪਣੀ ਗੱਲ ਬਾਤ ਤੇ ਵਤੀਰਾ-ਵਿਉਹਾਰ ਪੰਜਾਬੀ ਵਿੱਚ ਹੀ ਕਰੋ। (ਬੱਚੇ ਨੂੰ ਕੇ ਕਰ ਆਪਣੀ ਕੁਦਰਤੀ ਬੋਲੀ ਉਪਰ ਪੂਰਾ ਅਬੂਰ ਹੈ ਤਾਂ ਉਸ ਨੂੰ ਜਿਹੜੀ ਬੋਲੀ ਚਾਹੋ ਸਿਖਾ ਸਕਦੇ ਹੋ, ਅੰਗਰੇਜ਼ੀ, ਹਿੰਦੀ, ਜਰਮਨ, ਯੂਨਾਨੀ, ਪਰ ਜੇ ਕੁਦਰਤੀ ਬੋਲੀ ਉਪਰ ਹੀ ਹੱਥ ਨਹੀਂ ਖੋਲ੍ਹਿਆ ਤਾਂ ਤੁਹਾਡਾ ਬੱਚਾ ਕਿਸੇ ਵੀ ਭਾਸ਼ਾ ਵਿੱਚ ਪਰਬੀਨ ਨਹੀਂ ਹੋ ਸਕੇਗਾ।

ਭਾਸ਼ਾ ਉਸ ਦੇ ਮਨ ਮਸ਼ਤਕ ਵਿੱਚ ਬਿਜਲੀ ਦੀਆਂ ਲਹਿਰਾਂ ਵਾਂਗ ਕੰਮ ਕਰਦੀ ਹੈ, ਬਹੁਤ ਸਾਰੇ ਸਿਰਿਆ ਨੂੰ ਜੋੜਦੀ ਹੈ ਤੇ ਨਵੇਂ ਸੰਕਲਪ ਸਥਾਪਤ ਕਰਦੀ ਹੈ। ਭਾਸ਼ਾ ਹੀ ਜੋ ਉਸ ਲਈ ਦੁਨੀਆ ਸਿਰਜਦੀ ਹੈ। ਇਸ ਲਈ ਭਾਸ਼ਾ ਤੇ ਖਾਸ ਕਰ ਕੁਦਰਤੀ ਭਾਸ਼ਾ (ਮਾਂ-ਬੋਲੀ) ਨਾਲ਼ ਬੱਚੇ ਦਾ ਰਿਸ਼ਤਾ ਬਹੁਤ ਪੀਢਾ ਹੋਣਾ ਚਾਹੀਦਾ ਹੈ। ਮਾਵਾਂ ਨੂੰ ਚਾਹੀਦਾ ਹੈ ਕਿ ਆਪਣੇ ਬੱਚਿਆਂ ਨਾਲ਼ ਉਹਨਾਂ ਦੀ ਕੁਦਰਤੀ ਭਾਸ਼ਾ ਵਿੱਚ ਗੱਲ ਬਾਤ ਕਰਨ ਉਪਰ ਜ਼ੋਰ ਦੇਣ, ਬੱਚਿਆਂ ਨੂੰ ਇਹ ਪਤਾ ਹੋਵੇ ਕਿ ਉਹਨਾਂ ਕਿਸ ਭਾਸ਼ਾ ਵਿੱਚ ਆਪਣੀ ਗੱਲ ਕਿਵੇਂ ਕਹਿਣੀ ਹੈ। ਪਰ ਇਸ ਨਾਲ਼ ਰਿਸ਼ਤਾ ਤੋੜ ਦੇਣ ਨਾਲ਼ ਜਾਣਦੇ ਹੋ ਕੀ ਹੋਵੇਗਾ? ਸਿਰਫ ਟੁੰਡੇ ਹੱਥਾਂ ਨਾਲ਼ ਸਲਾਮ.... ਕੀ ਤੁਹਾਨੂੰ ਇਹ ਮਨਜ਼ੂਰ ਹੋਵੇਗਾ?

ਬੱਚਿਆਂ ਨੂੰ ਉਹਨਾਂ ਦੀ ਕੁਦਰਤੀ ਬੋਲੀ ਦੇ ਸਮੁੰਦਰ ਵਿੱਚ ਖੁਲ੍ਹਾ ਛੱਡ ਦਿਓ, ਖਾਸ ਕਰ ਸ਼ੁਰੂ ਦੇ ਸਾਲਾਂ ਵਿੱਚ ਜਦੋਂ ਉਹਨਾਂ ਦੇ ਮਨਾਂ ਵਿੱਚ ਸੰਕਲਪ ਉਸਰਦੇ ਹਨ। ਉਸ ਦਾ ਹੁਸ਼ਿਆਰ ਹੋਣਾ, ਪੜ੍ਹਾਈ ਵਿੱਚ ਸਿਰਕੱਢ ਹੋਣਾ ਇਸ ਗੱਲ ਉਪਰ ਨਿਰਭਰ ਕਰਦਾ ਹੈ ਕਿ ਉਸ ਦੇ ਸੰਕਲਪ ਕਿੰਨੇ ਪੱਕੇ ਹਨ। ਤੁਸੀਂ ਆਖ ਸਕਦੇ ਹੋ ਕਿ ਇਹ ਸੰਕਲਪਾਂ ਦੀ ਗੱਲ ਕਿੱਥੋਂ ਆ ਗਈ? ਅਸਲ ਵਿੱਚ ਅਸੀਂ ਨਾ ਤਾਂ ਇੱਕਲੇ ਇਕਹਿਰੇ ਸ਼ਬਦਾਂ ਵਿੱਚ ਸੋਚਦੇ ਹਾਂ ਤੇ ਨਾ ਹੀ ਉਹਨਾਂ ਦੇ ਅਰਥਾਂ ਵਿੱਚ, ਸਾਡਾ ਮਨ ਮਸ਼ਤਕ ਚੀਜ਼ਾਂ ਨੂੰ ਗ੍ਰਹਿਣ ਕਰਨ ਲਈ ਸੰਕਲਪ ਉਸਾਰਦਾ ਹੈ। ਦੁੱਧ ਉਸ ਲਈ ਸਿਰਫ ਚਿੱਟੇ ਰੰਗ ਦਾ ਪੀਣ ਵਾਲਾ ਪਦਾਰਥ ਨਹੀਂ ਹੈ ਸਗੋਂ ਇਸ ਵਿੱਚ ਗਾਂ, ਮੱਝ, ਹਰੇ ਪੱਠੇ, ਦੁਧ ਚੋਣ ਦੀ ਕ੍ਰਿਆ ਤੇ ਫਿਰ ਦੁਧ ਦਾ ਸਵਾਦ ਤੇ ਰੰਗ ਕਿੰਨਾ ਕੁਝ ਮਿਲ ਕੇ ਦੁੱਧ ਦਾ ਇੱਕ ਸੰਕਲਪ ਬਣਦਾ ਹੈ। ਅਨੁਭਵ ਸੰਕਲਪ ਬਣਾਉਂਦੇ ਹਨ ਤੇ ਇਹ ਅਨੁਭਵ ਬੱਚਿਆਂ ਨੂੰ ਆਲੇ ਦੁਆਲੇ ਚੋਂ ਹੁੰਦਾ ਹੈ, ਉਹ ਹਰ ਗੱਲ ਨੂੰ ਆਪਣੇ ਸੋਚਣ ਦੇ ਕੌਸ਼ਲ ਨਾਲ਼ ਪਰਖਦੇ ਹਨ ਤੇ ਫਿਰ ਇਸ ਨੂੰ ਗਿਆਨ ਦੀਆਂ ਤਹਿਆਂ ਵਿੱਚ ਜਮਾ ਲੈਂਦੇ ਹਨ। ਭਾਸ਼ਾ ਇਸ ਸਾਰੇ ਕੰਮ ਵਿੱਚ ਵੱਡੀ ਮਦਦਗਾਰ ਸਾਬਤ ਹੁੰਦੀ ਹੈ। ਕੁਦਰਤੀ ਬੋਲੀ ਵਿੱਚ ਸਮਝੇ ਗਏ ਸੰਕਲਪ ਦੂਜੀਆਂ ਭਾਸ਼ਾਵਾਂ ਵਿੱਚ ਵੀ ਕੰਮ ਆਉਂਦੇ ਹਨ। ਇਸ ਲਈ ਕੁਦਰਤੀ ਬੋਲੀ ਦੀ ਮਦਦ ਨਾਲ਼ ਜਿਹੜੀ ਭਾਸ਼ਾ ਚਾਹੋ ਸਿੱਖ ਸਕਦੇ ਹੋ। ਇਹ ਸਾਰਾ ਕੁਝ ਮੈਂ ਨਹੀਂ ਕਹਿ ਰਿਹਾ ਦੁਨੀਆ ਭਰ ਦੇ ਵਿਦਵਾਨ ਆਖਦੇ ਹਨ। ਉਹਨਾਂ ਇਸ ਸੱਭ ਨੂੰ ਲੰਮੇ ਤਜਰਬਿਆਂ ਤੇ ਅਧਿਐਨ ਤੋਂ ਸਮਝਿਆ ਹੈ।

ਸਕੂਲਾਂ ਵਿੱਚ ਭੇਜ ਕੇ ਬੱਚਿਆਂ ਦੀ ਭਾਸ਼ਾ ਬਾਰੇ ਉਤਸੁਕਤਾ ਘੱਟ ਨਹੀਂ ਹੋਣੀ ਚਾਹੀਦੀ। ਅੱਖਰ ਗਿਆਨ ਸਕੂਲ ਤੋਂ ਮਿਲਦਾ ਹੈ ਤੇ ਸਕੂਲ ਹੀ ਬੋਲੀ ਨੂੰ ਭਾਸ਼ਾ ਦਾ ਵਜੂਦ ਦਿੰਦੇ ਹਨ। ਵਜੂਦ ਮਿਲਦਿਆਂ ਹੀ ਦੁਨੀਆ ਦੀਆਂ ਅਗਲੀ ਤਹਿਆਂ ਖੁਲ੍ਹਣੀਆਂ ਸ਼ੁਰੂ ਹੋ ਜਾਂਦੀਆਂ ਹਨ। ਮੈਂ ਤੁਹਾਨੂੰ ਇੱਕ ਹੋਰ ਰਾਜ਼ ਦੀ ਗੱਲ ਦੱਸਦਾ ਹਾਂ। ਸਾਰੇ ਮਾਂਪਿਆਂ ਨੂੰ ਇਸ ਦਾ ਫਿਕਰ ਹੋ ਜਾਣਾ ਚਾਹੀਦਾ ਹੈ।

ਸਕੂਲਾਂ ਵਿੱਚ ਜਾ ਕੇ ਬੱਚਿਆਂ ਨੂੰ ਚੰਗੇ ਅਧਿਆਪਕ ਮਿਲਣੇ ਚਾਹੀਦੇ ਹਨ, ਖਾਸ ਕਰ ਮਾਂ ਬੋਲੀ ਵਿੱਚ, ਉਹ ਆਪਣੇ ਵਿਸ਼ੇ ਦੇ ਮਾਹਰ ਹੋਣੇ ਚਾਹੀਦੇ ਹਨ ਤੇ ਚੰਗੀਆਂ ਪਾਠ ਪੁਸਤਕਾਂ ਦੀ ਚੋਣ ਕਰਕੇ ਉਹ ਬੱਚਿਆਂ ਅੰਦਰ ਕੁਦਰਤੀ ਭਾਸਾ ਦੀ ਪੱਕਿਆ ਕਰ ਸਕਦੇ ਹਨ, ਪਰਤੂੰ ਅਜਿਹਾ ਨਹੀਂ ਹੋ ਰਿਹਾ। ਸਕੂਲ ਚਾਹੇ ਸਰਕਾਰੀ ਹੋਣ ਜਾਂ ਗੈਰ ਸਰਕਾਰੀ, ਭਾਸ਼ਾ ਦਾ ਅਧਿਆਪਨ ਬਹੁਤ ਪੇਤਲਾ ਤੇ ਪਤਲਾ ਹੈ। ਆਪਣੇ ਆਲੇ ਦੁਆਲੇ ਦੇ ਸਕੂਲਾਂ ਉਪਰ ਇੱਕ ਨਜ਼ਰ ਸਾਨੀ ਕਰੋ, ਜੇ ਕਰ ਤੁਹਾਡੇ ਬੱਚੇ ਉਸ ਸਕੂਲ ਵਿੱਚ ਪੜ੍ਹਦੇ ਹਨ ਜਾਂ ਨਹੀਂ, ਪਰ ਪਤਾ ਕਰੋ ਉਥੇ ਪੰਜਾਬੀ ਪੜ੍ਹਾਉਣ ਦੀ ਜਿੰਮੇਵਾਰੀ ਕੌਣ ਨਿਭਾ ਰਿਹਾ ਹੈ? ਉਸ ਦੀ ਯੋਗਤਾ ਕੀ ਹੈ? ਉਸ ਦੇ ਸ਼ਬਦ ਜੋੜ ਚੈਕ ਕਰੋ, ਉਸ ਦੇ ਪੜ੍ਹਾਉਣ ਦੀ ਵਿਧੀ ਦਾ ਅਧਿਅਨ ਕਰੋ।

ਜੇ ਕਰ ਤੁਹਾਡਾ ਬੱਚਾ ਚਾਰ ਵਾਕ ਵੀ ਪੰਜਾਬੀ ਵਿੱਚ ਆਪਣੇ ਆਪ ਨਹੀਂ ਲਿਖ ਸਕਦਾ ਤਾਂ ਪਤਾ ਕਰੋ, ਤੁਹਾਡਾ ਬੱਚਾ ਵੀ ਕਿਤੇ ਹਨੇਰਾ ਤਾਂ ਨਹੀਂ ਢੋਅ ਰਿਹਾ। ਤੁਸੀਂ ਤਾਂ ਉਸ ਨੂੰ ਪੰਜਾਬੀ ਵਿੱਚ ਪੱਕਿਆ ਹੋਇਆ ਬੱਚਾ ਦਿੱਤਾ ਸੀ, ਤੇ ਫਿਰ ਇਹ ਕਿਉਂ ਵਾਪਰ ਗਿਆ। ਉਸ ਨੂੰ ਪੰਜਾਬੀ ਵਿੱਚ ਤੁਰਨ ਲਈ ਫਹੁੜੀਆਂ ਕੌਣ ਫੜਾ ਰਿਹਾ ਹੈ। ਮਾਂ ਬੋਲੀ ਵਿੱਚ ਵੀ ਜੇ ਕਰ ਬੱਚਾ ਆਪਣੇ ਮਨੋ-ਭਾਵਾਂ ਦਾ ਪ੍ਰਗਟਾਵਾ ਨਹੀਂ ਕਰ ਸਕਦਾ ਤਾਂ ਨਾ ਸਿਰਫ ਭਾਸ਼ਾ ਸਗੋਂ ਤੁਹਾਡੇ ਬੱਚੇ ਦਾ ਭਵਿੱਖ ਵੀ ਖਤਰੇ ਵਿੱਚ ਹੈ। ਬੱਚਿਆਂ ਅੰਦਰ ਉਹਨਾਂ ਦੀ ਸਿਰਜਣਾਤਮਕ ਜੋਤ ਜਗਦੀ ਰੱਖਣ ਦਾ ਕੰਮ ਇਸ ਕੁਦਰਤੀ ਭਾਸ਼ਾ ਦੇ ਹਿੱਸੇ ਹੀ ਆਉਂਦਾ ਹੈ। ਜਿਹੜੀ ਭਾਸ਼ਾ ਬੱਚਿਆਂ ਨੂੰ ਸੋਚਣਾ ਨਹੀਂ ਸਿਖਾਉਂਦੀ ਉਸ ਦਾ ਹੋਣਾ ਜਾਂ ਨਾ ਹੋਣਾ ਇੱਕ ਬਰਾਬਰ ਹੈ।


ਸਕੂਲ ਇਹ ਸਮਝਦੇ ਹਨ ਕਿ ਉਹਨਾਂ ਦਾ ਮੁੱਖ ਕੰਮ ਤਾਂ ਅੰਗਰੇਜ਼ੀ ਪੜ੍ਹਾਉਣਾ ਹੈ ਕਿਉਂ ਕਿ ਬੱਚਿਆਂ ਦਾ ਮਾਧਿਅਮ ਤਾਂ ਅੰਗਰੇਜ਼ੀ ਹੈ। ਹੁਣ ਮਾਧਿਅਮ ਵਿੱਚ ਵੀ ਦੋ ਰਾਜ਼ ਦੀਆਂ ਗੱਲਾਂ ਹਨ, ਪਹਿਲਾ ਉਹ ਭਾਸ਼ਾ ਜਿਸ ਵਿੱਚ ਤੁਸੀਂ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋ। ਇਸ ਪੱਧਰ ਉਪਰ ਪੰਜਾਬੀ, ਅੰਗਰੇਜ਼ੀ, ਹਿੰਦੀ, ਮਰਾਠੀ, ਫਰੈਂਚ ਸਾਰੀਆਂ ਇੱਕੋ ਜਿਹੀਆਂ ਹਨ। ਤੁਸੀਂ ਆਪਣੇ ਵਿਚਾਰ ਕਿਸੇ ਵੀ ਭਾਸ਼ਾ ਵਿੱਚ ਲਿਖਦ ਸਕਦੇ ਹੋ, ਤੁਹਾਨੂੰ ਉਸ ਭਾਸ਼ਾ ਦੀ ਵਿਆਕਰਨ ਤੇ ਸ਼ਬਦਾਵਲੀ ਦੀ ਜਾਣਕਾਰੀ ਹੋਣੀ ਚਾਹੀਦੀ ਹੈ। ਇਹ ਮਾਧਿਅਮ ਨਹੀਂ ਹੈ।

ਇੱਕ ਮਾਧਿਅਮ ਹੋਰ ਹੁੰਦਾ ਹੈ ਜਦੋਂ ਤੁਹਾਡਾ ਅਧਿਆਪਕ ਤੁਹਾਨੂੰ ਕੁਝ ਕਰਨ ਲਈ ਨਿਰਦੇਸ਼ ਦਿੰਦਾ ਹੈ, ਇਸ ਨੂੰ instruction ਕਿਹਾ ਜਾਂਦਾ ਹੈ। ਇਹ ਨਿਰਦੇਸ਼ ਉਸੇ ਭਾਸ਼ਾ ਵਿੱਚ ਹੋਣੇ ਚਾਹੀਦੇ ਹਨ ਜਿਹੜੀ ਤੁਹਾਨੂੰ ਸਮਝ ਆਉਂਦੀ ਹੋਵੇ। ਸਕੂਲਾਂ ਵਿੱਚ ਇਹ ਨਿਰਦੇਸ਼ ਪੰਜਾਬੀ ਵਿੱਚ ਜਾਰੀ ਹੋਣੇ ਚਾਹੀਦੇ ਹਨ। ਹਿੰਦੀ ਦੀ ਵਰਤੋਂ ਕਰਨਾ ਬੇਲੋੜੀ ਹੈ। ਅਧਿਆਪਕ ਵਿਦਿਆਰਥੀ ਨੂੰ ਨਿਰਦੇਸ਼ ਦਿੰਦਾ ਹੈ ਕਿ ਇਸ ਲਾਈਨ ਨੂੰ ਪੰਜ ਇੰਚ ਵੱਡਾ ਕਰ ਦਿਓ, ਉਹ ਸਮਝ ਜਾਂਦਾ ਹੈ ਕਿ ਉਸ ਨੇ ਕੀ ਕਰਨਾ ਹੈ। ਉਹ ਇਸ ਵੇਲੇ ਲਾਈਨ ਨੂੰ ਪੰਜ ਇੰਚ ਵੱਡਾ ਕਰਨਾ ਸਿੱਖ ਰਿਹਾ ਹੈ, ਨਾ ਕਿ ਹਿੰਦੀ ਜਾਂ ਅੰਗਰੇਜ਼ੀ ਦਾ ਵਾਰਤਾਲਾਪ। ਇਹ ਸਾਰਾ ਕੁਝ ਅੰਗਰੇਜ਼ੀ ਵਿੱਚ ਕਰਨਾ ਵੀ ਗੈਰ ਕੁਦਰਤੀ ਹੈ, ਉਦੋਂ ਤੱਕ ਜਦ ਤੱਕ ਬੱਚਿਆਂ ਦੀ ਕੁਦਰਤੀ ਭਾਸ਼ਾ ਅੰਗਰੇਜ਼ੀ ਨਹੀਂ ਹੈ। ਇਸ ਕ੍ਰਿਆ ਨੂੰ ਕਰਨਾ ਜਾਂ ਕਰ ਸਕਣਾ ਵਿਦਿਆਰਥੀ ਦੀ ਸਿੱਖਣ ਦੀ ਕ੍ਰਿਆ ਨਾਲ਼ ਸੰਬੰਧਤ ਹੈ, ਇਸ ਲਈ ਮੈਂ ਇਸ ਨੂੰ ਕਿਵੇਂ ਵੀ ਦਰੁਸਤ ਨਹੀਂ ਠਹਿਰਾਉਂਦਾ ਕਿ ਅੰਗਰੇਜ਼ੀ ਦੀ ਵਰਤੋਂ ਸਿਰਫ ਰੋਹਬ ਪਾਉਣ ਲਈ ਕੀਤੀ ਜਾਵੇ। ਚੰਗਾ ਅਧਿਆਪਕ ਆਪਣੇ ਵਿਦਿਆਰਥੀਆਂ ਨਾਲ਼ ਉਸੇ ਭਾਸ਼ਾ ਵਿੱਚ ਵਾਰਤਾਲਾਪ ਕਰਦਾ ਹੈ ਜਿਸ ਵਿੱਚ ਉਹ ਸਮਝ ਸਕਦੇ ਹੋਣ।

ਮੈਂ ਤੁਹਾਨੂੰ ਇਸ ਘਾਟ ਦੀਆਂ ਪੱਕੀਆਂ ਨਿਸ਼ਾਨੀਆਂ ਦੱਸਦਾ ਹਾਂ। ਸਕੂਲਾਂ ਵਿੱਚ ਪੰਜਾਬੀ ਬੋਲਣ ਤੇ ਸ਼ੁਧ ਪੰਜਾਬੀ ਉਚਾਰਨ ਦੇ ਮੁਕਾਬਲੇ ਹੋਣੇ ਚਾਹੀਦੇ ਹਨ, ਪਰ ਨਹੀਂ ਹੋ ਰਹੇ। ਸ਼ਬਦ ਜੋੜਾਂ ਦੇ ਸ਼ੁੱਧ ਤੇ ਅਸ਼ੁੱਧ ਹੋਣ ਦੀ ਜਾਣਕਾਰੀ ਹੋਣੀ ਚਾਹੀਦੀ ਹੈ, ਪਰ ਨਹੀਂ ਹੋ ਰਹੀ। ਬੋਲਦੇ ਵੇਲੇ ਜੇ ਕਰ ਤੁਹਾਡਾ ਬੱਚਾ ਬਾਰ ਬਾਰ ਦੂਜੀਆਂ ਭਾਸ਼ਾਵਾਂ ਦੇ ਸ਼ਬਦਾਂ ਦੀ ਵਰਤੋਂ ਕਰਦਾ ਹੈ ਤਾਂ ਨਿਸ਼ਚੇ ਹੀ ਉਸ ਦਾ ਵਿਚਾਰ-ਪ੍ਰਬੰਧ ਨਾ ਪੁਖਤਾ ਹੈ ਤੇ ਨਾ ਸਪਸ਼ਟ। ਪੰਜਾਬੀ ਵਿੱਚ ਬਿਨਾਂ ਮਤਲਬ ਅੰਗਰੇਜ਼ੀ ਦੇ ਸ਼ਬਦ ਵਰਤਣੇ ਬੇਲੋੜੇ ਹਨ ਤੇ ਇਹ ਪੰਜਾਬੀ ਲਈ ਸਿਹਤਮੰਦ ਰੁਝਾਣ ਨਹੀਂ ਹੈ। ਅੱਠਵੀਂ ਤੱਕ ਬੱਚਿਆਂ ਅੰਦਰ ਸਾਹਿਤ ਦੀ ਚੇਟਕ ਲੱਗ ਜਾਣੀ ਚਾਹੀਦੀ ਹੈ, ਪਰ ਨਹੀਂ ਲੱਗਦੀ। ਜੇ ਕਰ ਤੁਹਾਡੇ ਬੱਚੇ ਦੇ ਬਸਤੇ ਵਿੱਚ ਪੰਜਾਬੀ ਦੀ ਗਾਈਡ ਹੈ ਤਾਂ ਨਿਸ਼ਚੇ ਹੀ ਤੁਸੀਂ ਉਸ ਦੀ ਪੜ੍ਹਾਈ ਉਪਰ ਫਜ਼ੂਲ ਖਰਚ ਕਰ ਰਹੇ ਹੋ ਉਸ ਦਾ ਉਸ ਨੂੰ ਕੋਈ ਲਾਭ ਨਹੀਂ। ਵਿਦਿਆ ਵਿਚਾਰੀ ਤਾ ਪਰਉਪਕਾਰੀ, ਇਹ ਕਥਨ ਗੁਰਬਾਣੀ ਦਾ ਹੈ ਪਰਤੂੰ ਸੱਚ ਇਹ ਵੀ ਹੈ ਕਿ ਵਿਦਿਆ ਸਿਰਫ ਡਿਗਰੀ ਲੈਣ ਦਾ ਨਾਂ ਨਹੀਂ ਹੈ। ਵਿਦਿਆਰਥੀਆਂ ਨੂੰ ਆਪਣੇ ਵਿਚਾਰ ਲੇਖਾਂ ਤੇ ਪੱਤਰਾਂ ਵਿੱਚ ਖੁਲ੍ਹ ਕੇ ਦੇਣੇ ਚਾਹੀਦੇ ਹਨ, ਪਰ ਜੇ ਕਰ ਉਹ ਸਹਾਇਕ ਪੁਸਤਕਾਂ ਹੀ ਟਟੋਲ ਰਿਹਾ ਹੈ ਤਾਂ ਤੁਹਾਨੂੰ ਸਾਵਧਾਨ ਹੋ ਜਾਣਾ ਚਾਹੀਦਾ ਹੈ।

ਮੰਚਾਂ ਉਪਰ ਲੰਮੇ ਲੰਮੇ ਲੱਛੇਦਾਰ ਭਾਸ਼ਣ ਦੇ ਕੇ ਮਾਂ ਬੋਲੀ ਪ੍ਰਤੀ ਲੋਕਾਂ ਨੂੰ ਜਜ਼ਬਾਤੀ ਤਾਂ ਕੀਤਾ ਜਾ ਸਕਦਾ ਹੈ ਪਰ ਮਾਂ-ਬੋਲੀ ਦਾ ਸੰਵਾਰਿਆ ਕੁਝ ਨਹੀਂ ਜਾ ਸਕਦਾ। ਵੈਸੇ ਪੰਜਾਬੀ ਨੂੰ ਕੋਈ ਖ਼ਤਰਾ ਨਹੀਂ, ਖ਼ਤਰਾ ਸਿਰਫ ਤੁਹਾਡੇ ਰੁਝਾਣ ਤੋਂ ਹੈ, ਤੁਹਾਡੇ ਵਤੀਰੇ ਤੋਂ ਹੈ, ਤੁਹਾਡੀ ਉਦਾਸੀਨਤਾ ਤੋਂ ਹੈ, ਤੁਸੀਂ ਇਸ ਦੀ ਪਰਵਾਹ ਨਹੀਂ ਕਰਦੇ ਇਸੇ ਲਈ ਪੰਜਾਬੀ ਬੋਲਣ ਲੱਗਿਆ ਬਹੁਤੇ ਲੋਕਾਂ ਨੂੰ ਇੱਕ ਝਿਜਕ ਮਹਿਸੂਸ ਹੋਣ ਲੱਗ ਪਈ ਹੈ। ਪੰਜਾਬੀ ਦੇ ਉਚਾਰਨ ਵਿਗੜ ਗਏ ਹਨ। ਪੰਜਾਬੀ ਵਿਆਕਰਨ ਦੇ ਅਸੂਲ ਛਿੱਕੇ ਟੰਗ ਦਿੱਤੇ ਗਏ ਹਨ। ਅਸੀਂ ਪੜ੍ਹੇ ਲਿਖੇ ਬੇਵਕੂਫ ਬਣਨ ਉਪਰ ਮਜ਼ਬੂਰ ਹੋ ਗਏ ਹਾਂ। ਕੀ ਤੁਸੀਂ ਨਹੀਂ ਸਮਝਦੇ ਹਾਲੇ ਵੀ ਵੇਲਾ ਹੈ ਸਾਨੂੰ ਬਦਲ ਜਾਣਾ ਚਾਹੀਦਾ ਹੈ। ਮੈਂ ਨਹੀਂ ਚਾਹੁੰਦਾ ਕਿ ਆਉਣ ਵਾਲੀਆਂ ਪੁਸ਼ਤਾਂ ਪੰਜਾਬੀ ਮਾਂ ਬੋਲੀ ਨੂੰ ਸਲਾਮ ਕਰਨ ਵੇਲੇ ਜਦੋਂ ਹੱਥ ਚੁੱਕਣ ਤਾਂ ਉਹਨਾਂ ਨੂੰ ਆਪਣੇ ਅਪਾਹਜ ਹੋਣ ਦਾ ਅਹਿਸਾਸ ਹੋਵੇ।


Saturday, July 29, 2017

You asked ....


ਤੁਸੀਂ ਪੁਛਿਆ ਹੈ …….



ਤੁਸੀਂ ਪੁਛਿਆ ਹੈ ਸੋ ਮੈਨੂੰ ਦੱਸਣਾ ਪਿਆ.... ਬਹੁਤ ਹੀ ਨਿਮਰਤ ਭਾਵ ਨਾਲ... ਮੈਂ ਕੋਈ ਗੋਲ ਗੋਲ ਗੱਲ ਨਹੀਂ ਕੀਤੀ ਤੇ ਸਪਸ਼ਟ ਜਵਾਬ ਦਿੱਤਾ। ਤੁਹਾਡਾ ਸਹਿਮਤ ਹੋਣਾ ਜਾਂ ਨਾ ਹੋਣਾ ਇਸ ਉਪਰ ਕੋਈ ਫਰਕ ਨਹੀਂ ਪੈਂਦਾ। ਕਿਸੇ ਨੂੰ ਵੀ ਕੋਈ ਫਰਕ ਨਹੀਂ ਪੈਂਦਾ। ਉਸ ਸਿਸਟਮ ਨੂੰ ਵੀ ਨਹੀਂ ਜਿਸ ਦੇ ਬਾਰੇ ਮੈਂ ਹੁਣ ਤੱਕ ਗੱਲ ਕਰਦਾ ਆ ਰਿਹਾ ਹਾਂ। ਵੈਸੇ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਮੇਰੇ ਬਲਾਗ ਵਿੱਚ ਪਏ ਹਨ, ਜਿਹਨਾਂ ਨੂੰ ਮੈਂ ਆਪਣੀਆਂ ਲਿਖਤਾਂ ਵਿੱਚ ਗਾਹੇ ਬਗਾਹੇ ਚੁੱਕਿਆ ਹੈ।

ਗੁਰਬਾਣੀ ਪੜ੍ਹਦਿਆਂ ਤੇ ਸਮਝਦਿਆਂ ਮੈਂ ਇਹ ਰਾਏ ਬਣਾ ਬੈਠਾ ਸੀ ਕਿ ਸ਼ਾਇਦ ਬਾਬੇ ਨਾਨਕ ਨੇ ਗੱਲ ਖਤਮ ਕਰ ਦਿੱਤੀ.... ਪਰ ਅਸਲ ਵਿੱਚ ਤਾਂ ਗੱਲ ਚਲਦੀ ਹੀ ਪਈ ਹੈ.... ਫਿਰ ਬਾਬੇ ਨੇ ਕਿਤੇ ਇਸ ਨੂੰ ਚਲਦਿਆਂ ਰਖਣ ਲਈ ਕਿਹਾ ਜਾਂ ਨਹੀਂ.... ਇਹ ਮੇਰੀ ਉਤਸੁਕਤਾ ਸੀ ਜੋ ਮੈਨੂੰ ਜਪੁ ਦੀ ਆਖਰੀ ਪਉੜੀ ਵਿੱਚ ਦਰਜ ਅਹਿਰਣ ਮਤੁ ਵੇਦ ਹਥੀਆਰੁ ਬਾਰੇ ਸੋਚਣ ਲਈ ਮਜ਼ਬੂਰ ਕਰਨ ਲੱਗੀ... ਵੇਦ ਨੂੰ ਹਥੀਆਰ ਬਣਾ ਕੇ ਮਤੁ ਦੀ ਅਹਿਰਣ ਉਪਰ ਪਰਖ.... ਸਿਰਫ ਵੇਦ ਜਾਂ ਕੁਝ ਹੋਰ ਵੀ.... ਗੱਲ ਵੇਦਾਂ ਉਪਰ ਨਹੀਂ ਰੋਕੀ... ਸਗੋਂ ਅੱਗੇ ਤੁਰ ਪਈ ਸੋ ਗੁਰਬਾਣੀ ਨੇ ਮੈਨੂੰ ਅੱਗੇ ਤੋਰ ਦਿੱਤਾ ਤੇ ਨਾ ਰੁਕਣ ਦਾ ਇਸ਼ਾਰਾ ਕੀਤਾ.... ਸੋ ਮੈਂ ਸਾਰੇ ਸੰਕਲਪ ਹੀ ਪਰਖਣੇ ਸ਼ੁਰੂ ਕਰ ਦਿੱਤੇ।

ਹੁਣ ਤੁਹਾਡੇ ਪਹਿਲੇ ਸਵਾਲ ਬਾਰੇ ਕਿ ਬਲੈਕ ਹੋਲ ਬਾਰੇ ਧਰਤੀ ਦੇ ਨਿਯਮ.... ਜਲੌਰ ਸਿੰਘ ਜੀ ਮੈਂ ਤਾਂ ਧਰਤੀ ਦੇ ਨਿਯਮਾਂ ਦੀ ਗੱਲ ਹੀ ਨਹੀਂ ਕੀਤੀ... ਕੁਦਰਤ ਦੇ ਨਿਯਮਾਂ ਦੀ ਗੱਲ ਕੀਤੀ ਹੈ ਤੇ ਕੁਦਰਤ ਤਾਂ ਸਾਰੇ ਬ੍ਰਹਿਮੰਡ ਵਿੱਚ ਮੋਜੂਦ ਹੈ, ਆਪਣੇ ਨਿਯਮਾਂ ਸਮੇਤ... ਕੀ ਬਲੈਕ ਹੋਲ ਉਸ ਤੋਂ ਬਾਹਰ ਹੈ... ? ਵਿਗਿਆਨ ਨੇ ਦੱਸਿਆ ਹੈ ਕਿ ਸਾਡੀ ਗਲੈਕਸੀ ਇੱਕ ਦਿਨ ਆਪਣੇ ਕੇਂਦਰ ਵਿੱਚ ਮੋਜੂਦ ਬਲੈਕ ਹੋਲ ਵਿੱਚ ਸਮਾ ਜਾਵੇਗੀ....ਪਰ ਇਹ ਸੱਭ ਕੁ ਫਿਜਿਕਸ ਦੇ ਨਿਯਮਾਂ ਅਨੁਸਾਰ ਹੀ ਹੋਵੇਗਾ... ਇਹ ਨਿਯਮ ਹੀ ਕੁਦਰਤ ਦੇ ਨਿਯਮ ਹਨ.... ਜੋ ਕੁਦਰਤ ਤੁਹਾਨੂੰ ਜਾਹਰਾ ਦਿਖਾਈ ਦੇ ਰਹੀ ਹੈ, ਉਹ ਆਪਣੀ ਹੋਂਦ ਵਿੱਚ ਸਿਰਫ ਇਸ ਲਈ ਹੈ ਕਿ ਉਸ ਦੇ ਪਿਛੇ ਕੁਦਰਤ ਦੇ ਨਿਯਮ ਕੰਮ ਕਰ ਰਹੇ ਹਨ। ਤੇ ਉਹਨਾਂ ਨਿਯਮਾਂ ਚੋਂ ਵੀ ਸਿਰਮੌਰ ਨਿਯਮ ਹੈ ਕਾਰਨ ਤੇ ਘਟਨਾ ਦਾ... ਸਿੱਧਾ ਸਬੰਧ .... ਬਲੈਕ ਹੋਲ ਇਸ ਲਈ ਹੈ ਕਿ ਕਿਸੇ ਕਾਰਨ ਨੇ ਉਸ ਨੂੰ ਇਸ ਹਾਲਤ ਵਿੱਚ ਕਰ ਦਿੱਤਾ, ਉਸ ਕਾਰਨ ਦੇ ਪਿਛੇ ਕੋਈ ਹੋਰ ਕਾਰਨ ਸੀ.....ਧਰਤੀ ਉੱਡੀ ਜਾ ਰਹੀ ਹੈ ਬ੍ਰਹਿਮੰਡ ਵਿੱਚ ਕਿਉਂ ਕਿ ਉਸ ਦੇ ਪਿਛੇ ਵੀ ਇੱਕ ਕਾਰਨ ਹੈ ਜਿਸ ਨੇ ਉਸ ਨੂੰ ਇਸ ਹਾਲਤ ਵਿੱਚ ਭੱਜਣ ਲਾ ਦਿੱਤਾ। ਇਹ ਜੋ ਕਾਰਨ ਤੇ ਸਿੱਟੇ ਦਾ ਨਿਯਮ ਹੈ ਇਹ ਬਹੁਤ ਜਬਰਦਸਤ ਹੈ.... ਬਾਬੇ ਨੇ ਕਿਹਾ ਕਿ ਇਸ ਤੋਂ ਭੱਜਿਆ ਨਹੀਂ ਜਾ ਸਕਦਾ...ਬਚਿਆ ਨਹੀਂ ਜਾ ਸਕਦਾ। ਮੰਦੇ ਬੋਲ ਬੋਲਣ ਵਾਲੇ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਸ ਦੇ ਮੰਦੇ ਬੋਲ ਆਪਣਾ ਅਸਰ ਦਿਖਾਉਣਗੇ ਤੇ ਉਸ ਦਾ ਨਤੀਜਾ ਮੰਦਾ ਹੋਵੇਗਾ, ਇਸ ਲਈ ਬਾਬੇ ਨੇ ਵਰਜ ਦਿੱਤਾ। ਸੋਚ ਸਮਝ ਕੇ ਚੱਲਣ ਲਈ ਕਿਹਾ। ਆਪਣੇ ਫੈਸਲੇ ਸੋਚ ਸਮਝ ਕੇ ਲੈਣ ਵਾਸਤੇ ਕਿਹਾ..... (ਆਸਾ ਦੀ ਵਾਰ ਤਾਂ ਸਿੱਧਾ ਇਸੇ ਉਪਰ ਆਪਣਾ ਫੈਸਲਾ ਦੇਣ ਵਾਲੀ ਬਾਣੀ ਹੈ। ਇਸ ਵਾਰੀ ਇਸ ਬਾਣੀ ਨੂੰ ਮੇਰੇ ਇਸ ਹਵਾਲੇ ਨਾਲ ਪੜ੍ਹਨਾ।) ਕੁਦਰਤ ਦੇ ਪਿਛੇ ਇਹ ਜਿਹੜਾ ਕਾਰਨ ਤੇ ਘਟਨਾ ਵਾਲਾ ਨਿਯਮ ਹੈ ਇਹ ਬਹੁਤ ਅਦੁੱਤੀ ਹੈ। ਇਹ ਬਹੁਤ ਤਾਕਤਵਰ ਹੈ, ਇਹ ਕਿਸੇ ਦੀ ਪਰਵਾਹ ਨਹੀਂ ਕਰਦਾ, ਇਹ ਨਿਯਮ ਕਿਸੇ ਦੀ ਈਨ ਨਹੀਂ ਮੰਨਦਾ। ਕੁਦਰਤ ਤੁਹਾਡਾ ਹਰ ਕੰਮ ਤੁਹਾਨੂੰ ਵਾਪਸ ਕਰਦੀ ਹੈ। ਇਹ ਸਮਾਜਕ ਨਿਆਂ ਹੋਣਾ ਚਾਹੀਦਾ ਹੈ... ਦੁਨੀਆ ਦੀ ਸਾਰੀ ਵਿਵਸਥਾ ਇਸੇ ਅਨੁਸਾਰ ਚੱਲਣੀ ਚਾਹੀਦੀ ਹੈ। ਸੋ ਗੁਰਮੱਤ ਇਸ ਨਿਯਮ ਨੂੰ ਸਮਝਣ ਤੇ ਫਿਰ ਆਪਣੇ ਜੀਵਨ ਨੂੰ ਇਸ ਤਰ੍ਹਾਂ ਢਾਲਣ ਦਾ ਨਾਂ ਹੈ ਕਿ ਉਸ ਨਾਲ ਕੁਦਰਤ ਦੀ ਪੂਰੀ ਵਿਵਸਥਾ ਦਾ ਕੋਈ ਨੁਕਸਾਨ ਨਾ ਹੋਵੇ.... ਇਹ ਵਰਤ ਰਹੀ ਹੈ ਤਾਂ ਵਰਤਣ ਦਿੱਤੀ ਜਾਵੇ... ਜੋ ਵਰਤਣ ਤੋਂ ਰੋਕੇ ਉਹ ਪਾਪੀ, ਤੇ ਜੋ ਇਸ ਨੂੰ ਵਰਤਣ ਦੇਵੇ ਉਹ ਪੁੰਨੀ ਸੰਕਲਪ ਉਹੀ ਹਨ ਸਿਰਫ ਸਮਝ ਬਦਲੀ ਹੈ ਤੇ ਸਪਸ਼ਟ ਕੀਤੀ ਹੈ। ਜਦੋਂ ਤੁਸੀਂ ਇਸ ਵਿਵਸਥਾ ਨੂੰ ਸਮਝ ਜਾਓਗੇ ਤਾਂ ਤੁਹਾਨੂੰ ਇਹ ਵੀ ਸਮਝ ਆ ਜਾਏਗੀ ਕਿ ਸੋਦਰ ਰਾਗ ਆਸਾ ਵਿੱਚ ਗਾਵੈ.... ਦਾ ਕੀ ਭਾਵ ਹੈ, ਹਵਾ, ਪਾਣੀ, ਚੰਦ ਸੂਰਜ, ਤਾਰੇ ਕਿਸ ਨੂੰ ਗਾਉਂਦੇ ਫਿਰਦੇ ਹਨ.... ਭਾਵ ਉਹ ਕੁਦਰਤ ਦੇ ਨਿਯਮਾਂ ਦੀ ਅਵੱਗਿਆ ਨਹੀਂ ਕਰਦੇ.... ਸਮੁੱਚੀ ਕੁਦਰਤ ਜਦੋਂ ਨਿਯਮਾਂ ਵਿੱਚ ਪਲਦੀ ਫਲਦੀ ਫੁਲਦੀ ਹੈ ਤਾਂ ਉਹਨਾਂ ਨਿਯਮਾਂ ਦੀ ਸਮਝ ਪੈਂਦੀ ਹੈ.... ਮਨ ਵਿਭੋਰ ਹੁੰਦਾ ਹੈ ਕਿ ਵਾਹ ਕਿਆ ਬਾਤ ਹੈ ਉਹਨਾਂ ਨਿਯਮਾਂ ਦੀ ਜਿਹੜੇ ਨੇਤੇ ਤੋਂ ਨੇੜੇ ਤੇ ਦੂਰ ਤੋਂ ਦੂਰ ਵਾਪਰਦੇ ਹਨ ਤੇ ਵਰਤਦੇ ਹਨ। ਬਾਬੇ ਨੇ ਤਾਂ ਉਦਰਹਨਾਂ ਦੇ ਦੇ ਕੇ ਸਮਝਾਇਆ ਹੈ.....ਹਰ ਥਾਂ ਇਹ ਨਿਯਮ ਸਰਬ ਵਿਆਪਕ ਹਨ, ਇਹ ਨਿਯਮ ਜਾਣੀ ਜਾਣ ਹਨ ਕਿ ਇਸ ਤੋਂ ਅੱਗੇ ਕੀ ਹੋਣਾ ਹੈ, ਵਿਗਿਆਨੀਆਂ ਨੂੰ ਵੀ ਇਸ ਦਾ ਪਤਾ ਲੱਗ ਗਿਆ ਸੀ ਤੇ ਉਹਨਾਂ ਨੇ ਕੁਦਰਤ ਦੇ ਪੇਚ ਖੋਲ੍ਹਣੇ ਸ਼ੁਰੂ ਕਰ ਦਿੱਤੇ... ਤੇ ਹੁਣ ਤੱਕ ਕਰੀ ਜਾ ਰਹੇ ਹਨ... ਆਪਣੇ ਉਪਕਰਨਾ ਨਾਲ ਬ੍ਰਹਿਮੰਡ ਦੇ ਉਹ ਰਾਜ਼ ਵੀ ਉਜਾਗਰ ਕਰਨੇ ਸ਼ੁਰੂ ਕਰ ਦਿੱਤੇ ਜਿਹੜੇ ਹੁਣ ਤੱਕ ਲੁਕੇ ਹੋਏ ਸਨ, ਪਰ ਕੀ ਉਹ ਕੁਦਰਤ ਦੇ ਇਹਨਾਂ ਨਿਯਮਾਂ ਤੋਂ ਬਾਹਰ ਜਾ ਸਕੇ.... ਨਹੀਂ ਇਹਨਾਂ ਦੀ ਮਦਦ ਨਾਲ ਉਹ ਇਸ ਕਾਬਲ ਹੋਏ ਕਿ ਵਰਤਾਰਿਆਂ ਦੇ ਵਾਪਰਣ ਤੋਂ ਪਹਿਲਾਂ ਦੱਸ ਸਕਣ ਕਿ ਕਦੋਂ ਕੀ ਹੋਵੇਗਾ। .... ਮੈਨੂੰ ਤਾਂ ਕੋਈ ਫਰਕ ਨਹੀਂ ਲੱਗਿਆ ਵਿਗਿਆਨ ਤੇ ਬਾਬੇ ਦੀ ਸਮਝ ਵਿੱਚ ...

ਹੁਣ ਪ੍ਰਮਾਤਮਾ.... ਬਾਰੇ ਵੀ.... ਦਰਅਸਲ ਮਨੁੱਖ ਨੂੰ ਜਦੋਂ ਸੋਝੀ ਆਈ ਉਦੋਂ ਉਸ ਨੂੰ ਨਹੀਂ ਸੀ ਪਤਾ ਕਿ ਕਦੇ ਜਲੌਰ ਸਿੰਘ ਉਸ ਤੋਂ ਵੀ ਕੋਈ ਸਵਾਲ ਪੁੱਛਣਗੇ.... ਮਨੁੱਖ ਨੇ ਸੱਭ ਤੋਂ ਪਹਿਲਾਂ ਕੁਦਰਤ ਦੇ ਵਰਤਾਰਿਆਂ ਨੂੰ ਹੀ ਸਮਝਣ ਦੀ ਕੋਸ਼ਿਸ਼ ਕੀਤੀ.... ਉਸ ਵਾਸਤੇ ਅਜਬ ਵਰਤਾਰੇ ਸਨ, ਅੱਗ, ਬਿਜਲੀ, ਮੀੰਹ, ਬੱਦਲ, ਦਰਿਆ ਤੇ ਹੜ੍ਹ... ਉਸ ਨੇ ਇਸ ਬਾਰੇ ਸਮਝਣਾ ਸ਼ੁਰੂ ਕੀਤਾ ਤਾਂ ਜਿਹੜੀਆਂ ਵਿਆਖਿਆਵਾਂ ਉਸ ਨੇ ਦਿਤੀਆਂ ਉਹ ਰਿਗ ਵੇਦਾਂ ਦੇ ਸੂਤਰਾਂ ਦੇ ਰੂਪ ਵਿੱਚ ਮੋਜੂਦ ਹਨ...ਉਦੋਂ ਦੇਵੀ ਦੇਵਤੇ ਨਹੀਂ ਸਨ... ਸਿਰਫ ਅਗਨੀ ਸੀ... ਪਾਣੀ ਸੀ.... ਹਵਾ ਸੀ... ਸੂਰਜ ਸੀ... ਚੰਦ ਸੀ... ਕੁਝ ਹੋਰ ਜਾਨਵਰ ਸੀ, ਪਰ ਹੌਲੀ ਹੌਲੀ ਉਸ ਨੇ ਇਹਨਾਂ ਨੂੰ ਦੇਵਤਾ ਸਮਝਣਾ ਸ਼ੁਰੂ ਕਰ ਦਿੱਤਾ। ਇਸ ਵਿੱਚ ਕਈ ਸੈਂਕੜੇ ਸਾਲ ਲੱਗੇ... ਫਿਰ ਦੇਵੀ ਦੇਵਤਿਆ ਦੀ ਕਹਾਣੀਆਂ ਘੜਨੀਆਂ ਤੇ ਇਹਨਾਂ ਦੀ ਪੂਜਾ ਸ਼ੁਰੂ ਕਰ ਦਿੱਤੀ..... ਬਾਬੇ ਨੇ ਕਿਤੇ ਵੀ ਵੇਦਾਂ ਨੂੰ ਨਕਾਰਿਆ ਨਹੀਂ, ਅੱਲਬੱਤਾ ਵੇਦਾਂ ਨੂੰ ਪੜ੍ਹਨ ਤੇ ਸਮਝਣ ਦੇ ਢੰਗ ਉਪਰ ਨੁਕਤਾਚੀਨੀ ਜਰੂਰ ਕੀਤੀ ਹੈ। (ਸਰਚ ਕਰ ਲੈਣਾ.... ਵੇਦੁ, ਵੇਦ, ਸ਼ਬਦਾਂ ਨੂੰ ਤੇ ਦੇਖਣਾ ਪੂਰੇ ਸ਼ਬਦ ਵਿੱਚ ਇਸ ਬਾਰੇ ਬਾਬੇ ਨੇ ਕੀ ਰਾਏ ਦਿੱਤੀ ਹੈ।) ਖੈਰ,ਇਹ ਦੇਵੀ ਦੇਵਤੇ ਕੌਣ ਸਨ, ਇਸ ਤਾਲੇ ਦੀ ਚਾਬੀ ਕਬੀਰ ਸਾਹਿਬ ਦੇ ਸ਼ਬਦ ਨੇ ਲਾ ਦਿੱਤੀ.... ਕਿ ਦਰਅਸਲ ਬ੍ਰਹਮਾ ਉਤਪਤੀ ਦੇ ਨਿਯਮਾਂ ਦਾ ਨਾਂ ਹੈ, ਵਿਸ਼ਨੂੰ (ਪਾਲਣ) ਪੋਸ਼ਣ ਦੇ ਨਿਯਮਾਂ ਦਾ ਨਾਂ ਹੈ, ਸ਼ੰਕਰ ( ਜਨਣ ਦੇ ਨਿਯਮਾਂ ਦਾ ਨਾ ਹੈ) ਜੇ ਹੁਣ ਦੇਵੀ ਦੇਵਤੇ ਵੀ ਕੁਦਰਤ ਦੇ ਨਿਯਮਾਂ ਨੂੰ ਹੀ ਦਰਸਾਉਂਦੇ ਹਨ ਤਾਂ ਮੈਨੂੰ ਮੇਰੀ ਸਮਝ ਕਿ ੴ ਜਾਂ ਏਕੰਕਾਰ ਦੀ ਕੁਦਰਤ ਦੇ ਨਿਯਮਾਂ ਦੀ ਵਿਵਸਥਾ ਦਾ ਨਾਂ ਹੈ, ਹੋਰ ਪੁਖਤਾ ਹੋ ਗਈ....ਜਦੋਂ ਤੁਸੀਂ ਇਸ ਸਾਰੀ ਵਿਵਸਥਾ ਨੂੰ ਮਾਨਵੀ ਰੂਪ ਵਿੱਚ ਦੇਖਣਾ ਚਾਹੋਗੇ ਕਿ ਉਸ ਦਾ ਮੂੰਹ ਹੋਵੇ, ਅੱਖਾਂ ਹੋਣ, ਤੁਹਾਡੇ ਵਾਂਗ ਹੀ ਉਹ ਬੋਲੇ ਤੇ ਸੁਣੇ ਤਾਂ ਨਿਸ਼ਚੇ ਹੀ ਇਹ ਕਵੀ ਦੀ ਖਿਆਲ ਉਡਾਰੀ ਦੀ ਉਚਾਈ ਹੈ....ਇਸ ਨੂੰ ਫਿਰ ਕਈ ਨਾਂ ਵੀ ਦਿਤੇ ਗਏ.... ਵਿਆਕਰਨ ਅਨੁਸਾਰ ਇਹਨਾਂ ਚੋਂ ਕੋਈ ਨਾਂ ਵੀ ਖਾਸ ਨਾਂਵ ਨਹੀਂ, ਨਾ ਰਾਮ, ਨਾ ਕ੍ਰਿਸ਼ਨ ਨਾ ਮੁਰਾਰੀ, ਨਾ ਜਗਦੀਸ਼, ਨਾ ਗੋਪਾਲ... ਇਹ ਸਾਰੇ ਖਾਸ ਨਾਂਵ ਨਹੀਂ ਸਿਰਫ ਆਮ ਨਾਂਵ ਹਨ ਜਿਹੜੇ ਕੁਦਰਤ ਦੀ ਵਿਵਸਥਾ ਜਿਹੜੀ ਅਸਲ ਵਿੱਚ ਐਬਸਟੈਕਟ ਹੈ ਉਸ ਲਈ ਐਬਸਟੈਕਟ ਨਾਂਵ ਵੱਜੋਂ ਵਰਤੇ ਗਏ ਹਨ। ਕਿਸੇ ਨੇ ਅੱਲ੍ਹਾ ਰੱਖ ਲਿਆ, ਕਿਸੇ ਨੇ ਰਾਮ, ਕਿਸੇ ਨੇ ਖੁਦਾ, ਕਿਸੇ ਕੋਈ ਹੋਰ, ਪਰ ਅਸਲ ਵਿੱਚ ਇਹ ਕੁਦਰਤ ਦੇ ਨਿਯਮਾਂ ਨੂੰ ਦਰਸਾਉਂਦੇ ਹਨ।

ਹੁਣ ਮੈਂ ਕੀ ਕਰਾਂ.... ਮੇਰੇ ਲਈ ਕੀ ਆਦੇਸ਼ ਹੋ ਸਕਦਾ ਸੀ....ਬਹੁਤ ਸਪਸ਼ਟ ਕਿ ਆਪਣੀ ਜ਼ਿੰਦਗੀ ਦੇ ਸਾਰੇ ਫੈਸਲੇ ਇਸ ਤਰ੍ਹਾਂ ਕਰਾਂ ਕਿ ਉਹਨਾਂ ਦਾ ਕੋਈ ਵੀ ਸਿੱਟਾਜਾਂ ਨਤੀਜਾ ਹੋਵੇ, ਇਹ ਕੁਦਰਤ ਦੀ ਵਿਵਸਥਾ ਦੇ ਉਲਟ ਨਾ ਹੋਵੇ ਤੇ ਮੈਂ ਉਸ ਦੇ ਨਤੀਜੇ ਭੁਗਤਣ ਲਈ ਤਿਆਰ ਰਹਾਂ, ਉਸ ਦਾ ਦੋਸ਼ ਕਿਸੇ ਹੋਰ ਨੂੰ ਨਾ ਦੇ ਕੇ ਸਾਰੀ ਜਿੰਮੇਵਾਰੀ ਆਪ ਲਵਾਂ... ਤੇ ਭਾਣਾ ਮੰਨ ਲਵਾਂ.... ਕਿ ਇਹੋ ਕੁਝ ਹੋਣਾ ਸੀ.... ਕੁਦਰਤ ਨੇ ਮੈਨੂੰ ਮੇਰੇ ਕੰਮਾਂ ਨੂੰ ਉਸ ਦੇ ਫਲ ਦੇ ਰੂਪ ਵਿੱਚ ਵਾਪਸ ਕਰ ਦਿਤਾ। ਇਹੋ ਮੇਰੀ ਨੈਤਿਕਤਾ ਦਾ ਅਧਾਰ ਹੋਵੇ, ਮੈਨੂੰ ਪਤਾ ਹੋਵੇ ਕਿ ਹਰ ਗੱਲ ਦੇ ਪਿਛੇ ਉਸ ਦਾ ਅਸਲ ਉਦੇਸ਼ ਕੀ ਹੈ, ਕੁਦਰਤ ਦਾ ਕਿਹੜਾ ਨਿਯਮ ਉਸ ਵਿੱਚ ਮੋਜੂਦ ਹੈ.... ਖਾਣ ਪੀਣ ਤੇ ਜਿਉਣ ਵਿੱਚ... ਜਦੋਂ ਇਹ ਸਮਝ ਆ ਜਾਏਗੀ, ਜਾਂ ਆ ਗਈ ਤਾਂ ਫਿਰ ਚਿੰਤਾ ਕਿਸ ਗੱਲ ਦੀ.... ਹੋਣੀ ਤੋਂ ਕੌਣ ਬਚ ਸਕਦਾ ਹੈ.... ਮਤਲਬ ਹੋਣੀ ਜੋ ਕੁਦਰਤ ਦੇ ਨਿਯਮਾਂ ਅਨੁਸਾਰ ਵਾਪਰਦੀ ਹੈ। ..... ਖੈਰ ਪੋਸਟ ਬਹੁਤ ਲੰਮੀ ਹੋ ਗਈ ਹੈ।



ਤੁਸੀਂ ਇਸ ਨੂੰ ਮੰਨੋ ਜਾਂ ਨਾ ਮੰਨੋ, ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ... ਉਸ ਵਿਵਸਥਾ ਨੂੰ ਵੀ ਨਹੀਂ ਜਿਹੜੀ ਹਰ ਵੇਲੇ ਹਰ ਥਾਂ ਮੋਜੂਦ ਰਹਿੰਦੀ ਹੈ.....ਮੈਂ ਇਸ ਪਾਸੇ ਤੋਂ ਬੇਫਿਕਰ ਹਾਂ, ਕਿ ਤੁਸੀਂ ਮੈਨੂੰ ਵੀ ਬੇਤਾਲਾ ਕਹੋ, ਪਾਗਲ ਕਹਿ ਦਿਓ....ਇਹ ਸੱਭ ਕੁਝ ਜਾਣਨ ਤੇ ਸਮਝਣ ਲਈ ਮੈਨੂੰ ਨਾ ਤਾਂ ਜਲੌਰ ਸਿੰਘ ਤੋਂ ਡਿਗਰੀ ਲੈਣ ਦੀ ਜਰੂਰਤ ਹੈ ਤੇ ਨਾ ਸਰਟੀਫਿਕੇਟ ਦੀ... ਮੈਂ ਵਿਦਵਾਨ ਨਾ ਸਹੀ.... ਪਰ ਜੋ ਕੁਝ ਮੈਨੂੰ ਲੱਭਿਆ ਮੈਂ ਉਸ ਨੂੰ ਪਰਖ ਕੇ ਸਮਝਿਆ ਹੈ, ਆਪਣੇ ਅਨੁਭਵ ਤੇ ਆਪਣੀ ਸੂਝ ਨਾਲ.... ਸਿਰ ਮੱਥੇ ਉਪਰ ਰਖਿਆ.... ਜੇ ਇਸ ਤੋਂ ਅਗੇ ਕੁਝ ਹੋਰ ਲੱਭਿਆ ਤਾਂ ਉਹ ਵੀ ਸਿਰ ਮੱਥੇ ਉਪਰ ਨਾ ਮੈਂ ਕੋਸ਼ਿਸ਼ ਛੱਡੀ ਹੈ ਤੇ ਨਾ ਮੈਂ ਕਹਿ ਰਿਹਾਂ ਕਿ ਇਹ ਆਖਰੀ ਗੱਲ ਹੈ, ਨਹੀਂ ਇਹ ਸਚ ਵੀ ਅੰਤਿਮ ਨਹੀਂ, ਜੇ ਸਾਰਾ ਜਗਤ ਗਤੀਸ਼ੀਲ ਹੈ ਤਾਂ ਸੱਚ ਤੇ ਉਸ ਦਾ ਅਨੁਭਵ ਵੀ ਗਤੀ ਸ਼ੀਲ ਹੈ। ਕੋਈ ਗੱਲ ਨਹੀਂ.... ਤੁਸੀਂ ਆਪਣੇ ਪੁਰਾਣੇ ਵਿਸ਼ਵਾਸਾਂ ਨਾਲ ਖੁਸ਼ ਹੋ ਖੁਸ਼ ਰਹੋ,ਆਪਣੇ ਢੰਗ ਨਾਲ ਖੁਸ਼ ਹੋ ਖੁਸ਼ ਰਹੋ, ਮੈਂ ਕਦੇ ਨਹੀਂ ਕਿਹਾ ਕਿ ਤੁਸੀਂ ਮੇਰੇ ਪਿਛੇ ਆਓ.... ਖੈਰ ਵਸਦੇ ਰਹਿਣ ਦੀ ਆਸੀਸ ਦੇ ਸਕਦਾ ਹਾਂ ਤੇ ਦੇ ਰਿਹਾ ਹਾਂ.... ਬਾਬੇ ਨਾਨਕ ਨੇ ਵੀ ਵਸਦੇ ਰਹਿਣ ਦੀ ਅਸੀਸ ਦਿੱਤੀ ਸੀ। ਸੋ ਭਾਈ ਵਸਦੇ ਰਹੋ।

(ਇਹ ਮੇਰਾ ਇਸ ਪੋਸਟ ਉਪਰ ਆਖਰੀ ਕੁਮੈਂਟ ਹੈ, ਤੁਸੀਂ ਤੇ ਅਸੀਂ ਇਸ ਤੋਂ ਬਾਦ ਕਦੇ ਸੰਵਾਦ ਵਿੱਚ ਨਹੀਂ ਆਵਾਂਗੇ, ਨਾ ਸਿੱਧੇ ਤੌਰ ਤੇ ਨਾ ਅਸਿੱਧੇ ਤੌਰ ਤੇ....)


Monday, April 10, 2017

Cow Sacrifice

Gurdip Singh

{The story has nothing to do with the present political gimmick of Holy Cow. It has no relation to Hindu mythology.)

It has not rained for the past several months. Our fields have become ruined. The land which was once rich and fertile has become barren, The headman of the village said. He had called a meeting of all villages to discuss the problem that had bothered then.
There was no rain last year and even this year, the rainy season remained dry. We did not have enough showers this time too. Those who assembled around him nodded their heads in affirmative. The issue was troubling every body.
It was true, the rain was deficient. These days, we get a weather forecast based on the data that we receive from the satellites which move around the earth to monitor the position of clouds, direction of wind, amount of humidity and the local temperature continuously. Interestingly we have a large database, on the basis of which weather can be predicted accurately.
But in those days, there was no such arrangement and people used to rely on the mercy of gods. They had to depend on rain god for rain. They believed that there up in the heaven, rain is controlled by some rain god. If there was good rainfall, they thought their god was pleased with them, but if there was no rainfall, it was for them a sure sign of rain god's displeasure. “Indira is not happy with us.” The headman announced. “Yes, it appears that he is annoyed with us.” His statement was widely approved by those who had collected there in respond to his call.
He sends clouds in the sky and they just pass our village without a single rain drop for our land. The whole village had witnessed it. Clouds appearing in the sky but passing over the village. Then, they began to explain the reason and they told one another that the neighbouring villages had no such problem. The villages on the other side of the mountain had plenty of rain. They had performed sacrifice and other rituals.
We must do something to please Indra, the headman said, “Let us go to the village priest and seek his advice.”
“You must perform a sacrifice ritual with at least 10 cows to offer as sacrifice to please Lord Indra, and he may send some rain if this pleases him, or else we may perform a big Rituals where a couple of hundred milked cows can be offered as sacrifice.”
“Ten cows? No, I will not offer a single cow neither I shall let the village do this ritual.”
This was a poor shepherd boy who used to take his herd of cows for grazing. He was placed at the head of herd and he had been given the charge of about ten scores of cows whom he used to take out every morning for grazing around the foothills.  He had been going here and there and sometimes he, along with other shepherd boys would go the distant land in search of green grass.  
“Cows yield milk and milk is as good as rain.” He said, “ So it is not a wise idea to offer a living cow to please a cloud lord.”
“Every single cow is valuable and we should protect them from any sacrifice.”
“What can we do?”
“They will come and take away our cows by force.”
“Yes they will take away their cows. These cows belong to the villagers, the land lords and the village head man.”
“Yes, though they do belong to them and they are the real owners of these poor animal but we feed them and protect them.” He asked, “Are we not protector of their lives?”
Yes, but we should not forget it that we are their servants. They entrust their cattle for grazing only.
I know, but what do we do when some wild boar or predator attacks them. Who protects them from the attacks?
It's we, nevertheless.
So this time too, we shall protect our cows and we will not allow them to kill a single cow for sacrifice.
What shall we do?
We shall take away all the cattle and go over to the other side of the mountain. We shall not return until the village give up this ritual.
But what whall we do with the cows?
We will keep them in the large cave during this period.
The boy was young but his argument was convincing. All the other shepherds expressed their consent to this idea. None of them wanted his herd be reduced by fewer cows. For cow was his bread and butter.
We dont have land. We dont have gold and jewels. We dont have titles as the rich peasants had. We have only cows and our cows are every thing to us. They are our wealth, wisdom, power, strength. They are our gods even.
Yes, for us they are every thing and we shall protect them from any body who wants to kill them.
So on the appointed day when the priest was buys performing the ritual, all villagers gathered around her and watching him, they were looking towards the sky in disbelief.
Bring the cows.
The head priest asked the headman, who indeed turned to the village.
Bring the cows. Puja is almost over.
The villagers sent for the cows, but there was none in the village. All the cow sheds were vacant. The men returned empty handed. They reported that there was not a single cow in any of the cowshed.
Goshul has taken them away, this morning.”
“What? Who has asked him to take away the cows?” the headman was getting angry. The ritual of sarifice was delayed. He was afraid that if the sacrifice was not performed, the rain gods will become angry.”
“Goshul, you know, has a charming flute and when he plays the magical tune, all the animals would follow him.”
“Oh, yes, so this naughty boy has played a mischief.” The whole village wondered.
“All the cows have gone to him this morning, leaving the cowshed. We watched them heading towards the that big hill.”
The village headman sent for Goshul and cows, but no one could find him or the herds of the cows. They were amazed at the mystical powers of the boy, which enabled the disappearance of village cattle.
Five days passed. There was no cow in the village and there was no sign of rain. On fifth day, Goshul was seen outside the village. He was immediately arrested and taken to the Headman.
“Where are are cows?”
“There.” He pointed his flute. “There they are all happy and alive.”
“We missed the sacrifice because of you.”
“What was the sacrifice for?”
“It was to please Lord Indra.”
“There he is pleased with all his cows.” Goshul asked them to look at the clouds.”
“We want rain and not the clouds.”
“They are the rain clouds. Lord Indra has sent them for you.”
With these words of his, the sky began to thunder and the lightning began to send its flashes and soon it began to rain. The village experienced first rainfall. Everybody began to dance.
Nobody knew of Goshul ever since. He was not there. They looked for him everywhere. They were sorry for him. They decided to stop cow sacrifice in future.

Friday, March 24, 2017

Reading Habits

ਪੁਸਤਕਾਂ ਤੋਂ ਸਾਡੀ ਵਿੱਥ

ਗੁਰਦੀਪ ਸਿੰਘ ਭਮਰਾ





ਵੈਸੇ ਤਾਂ ਅਸੀਂ ਗ੍ਰੰਥ-ਉਪਾਸ਼ਕ ਹਾਂ। ਸਾਡੇ ਧਰਮਾਂ ਵਿੱਚ ਗ੍ਰੰਥ ਨੂੰ ਮਹਾਨਤਾ ਦਿੱਤੀ ਗਈ ਹੈ। ਅਸੀਂ ਆਪਣੇ ਪੁਰਖਿਆਂ ਨੂੰ ਵੀ ਹਮੇਸ਼ਾ ਗ੍ਰੰਥਾਂ ਦੇ ਹਵਾਲੇ ਨਾਲ ਯਾਦ ਕਰਦੇ ਹਾਂ। ਮਾਣ ਕਰਨ ਲਈ ਸਾਡੇ ਕੋਲ ਵੇਦ, ਪੁਰਾਣ, ਉਪਨਿਸ਼ਦ, ਸ਼ਾਸ਼ਤਰ ਗਿਆਨ ਦੇ ਸੱਭ ਤੋਂ ਪੁਰਾਤਨ ਹਵਾਲੇ ਨਾਲ ਪੁਸਤਕ ਰੂਪ ਵਿੱਚ ਮੋਜੂਦ ਹਨ। ਭਾਗਵਤ ਗੀਤਾ, ਰਮਾਇਣ, ਮਹਾਂ ਭਾਰਤ, ਕੁਰਾਨ, ਬਾਈਬਲ ਤੇ ਸੋਲ੍ਹਵੀ ਸਦੀ ਵਿੱਚ ਸੰਪਾਦਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਲਈ ਸਦਾ ਅਗਵਾਈ ਦੇ ਸੋਮੇ ਰਹੇ ਹਨ ਤੇ ਸਾਨੂੰ ਆਪਣੇ ਵਿਰਸੇ ਉਪਰ ਅੰਤਾਂ ਦਾ ਮਾਣ ਹੈ।

ਪਰ ਇਹ ਸੱਭ ਕੁਝ ਸਾਡੇ ਅੰਦਰ ਪੁਸਤਕ ਪ੍ਰੇਮ ਪੈਦਾ ਕਰਨ ਵਿੱਚ ਅਸਫਲ ਰਿਹਾ ਹੈ। ਹੈਰਾਨਗੀ ਵਾਲੀ ਗੱਲ ਹੈ ਕਿ ਪੁਸਤਕ ਸਾਡੇ ਸਭਿਆਚਾਰ ਦਾ ਹਿੱਸਾ ਨਹੀਂ ਹੈ। ਸਾਡੇ ਘਰਾਂ ਵਿੱਚ ਬਹੁਤ ਕੁਝ ਹੈ ਸਿਵਾਏ ਪੁਸਤਕਾਂ ਦੇ; ਪੜ੍ਹਨਾ ਤੇ ਸੁਣਨਾ ਸਾਡੀ ਜ਼ਿੰਦਗੀ ਦਾ ਅਹਿਮ ਅੰਗ ਨਹੀਂ। ਸਾਡੇ ਘਰਾਂ ਵਿੱਚ ਲਾਇਬ੍ਰੇਰੀਆਂ ਲਈ ਕੋਈ ਥਾਂ ਨਹੀਂ। ਸਿਰਫ ਕੁਝ ਗਿਣਵੇਂ ਲੋਕ ਹੀ ਕਿਤਾਬਾਂ ਨਾਲ ਮੋਹ ਪਾਲਦੇ ਹਨ ਪਰਤੂੰ ਆਮ ਤੌਰ ਤੇ ਪੁਸਤਕਾਂ ਨਾਲ ਸਾਡਾ ਵਾਹ ਵਾਸਤਾ ਸਿਰਫ ਸਿੱਖਿਆ ਗ੍ਰਹਿਣ ਕਰਨ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਹੈ। ਪੜ੍ਹੇ ਲਿਖੇ ਲੋਕ ਵੀ ਆਪਣੇ ਘਰਾਂ ਵਿੱਚ ਹੋਰ ਸੱਭ ਕੁਝ ਸ਼ਾਮਲ ਕਰਦੇ ਹਨ ਪਰ ਕਿਤਾਬਾਂ ਉਨ੍ਹਾਂ ਨੂੰ ਸਦਾ ਹੀ ਬੇਲੋੜੀਆਂ ਜਾਪਦੀਆਂ ਹਨ।

ਅਸੀਂ ਜਾਣਦੇ ਹਾਂ ਕਿ ਗਿਆਨ ਪੁਸਤਕਾਂ ਤੋਂ ਹੀ ਪ੍ਰਾਪਤ ਹੁੰਦਾ ਹੈ ਤੇ ਸਿਰਫ ਪੁਸਤਕ ਹੀ ਇੱਕ ਅਜਿਹਾ ਮਾਧਿਅਮ ਹੈ ਜਿਸ ਰਾਹੀਂ ਗਿਆਨ ਤੇ ਜਾਣਕਾਰੀ ਪੁਸ਼ਤ ਦਰ ਪੁਸ਼ਤ ਚਲਦਾ ਹੈ ਤੇ ਇਸ ਨੂੰ ਕਦੇ ਵੀ ਕਿਸੇ ਵੀ ਥਾਂ ਉਪਰ ਸਜੀਵ ਕੀਤਾ ਜਾ ਸਕਦਾ ਹੈ। ਇਸ ਦੇ ਬਾਵਜੂਦ ਕਿਤਾਬਾਂ ਦੀ ਸਥਿਤੀ ਬਹੁਤ ਤਰਸਯੋਗ ਹੈ। ਇਨ੍ਹਾਂ ਦੀ ਵਿਕਰੀ ਦਾ ਕੋਈ ਪ੍ਰਬੰਧ ਨਹੀਂ। ਅਸੀਂ ਅਕਸਰ ਕਿਤਾਬ ਨਹੀਂ ਖਰੀਦਦੇ। ਸਾਡੇ ਹੱਥ ਵਿੱਚ ਕਦੇ ਕੋਈ ਕਿਤਾਬ ਨਹੀਂ ਦਿਖਾਈ ਦਿੰਦੀ।

ਸਾਡੇ ਵਿਦਿਆਰਥੀਆਂ ਨੂੰ ਸਕੂਲ ਕਾਲਜ ਦੇ ਕੋਰਸ ਤੋਂ ਬਾਹਰ ਦੀ ਕਿਸੇ ਪੁਸਤਕ ਵਿੱਚ ਕੋਈ ਦਿਲਚਸਪੀ ਨਹੀਂ। ਉਹ ਲਾਇਬਰੇਰੀ ਵਿੱਚ ਨਹੀਂ ਜਾਂਦੇ।ਸਾਡੇ ਰੀਡਿੰਗ ਰੂਮ ਭਾਂ ਭਾਂ ਕਰਦੇ ਹਨ। ਲਾਇਬਰੇਰੀਆਂ ਵਿੱਚ ਪੁਸਤਕਾਂ ਸਿਉਂਕ ਤੇ ਸਿਲ੍ਹਾਬ ਦੀ ਮਾਰ ਝੱਲਦੀਆਂ ਹਨ। ਉਨ੍ਹਾਂ ਦੇ ਰੱਖ ਰੱਖਾਵ ਦਾ ਕੋਈ ਪ੍ਰਬੰਧ ਨਹੀਂ। ਅਦਾਰਿਆਂ ਵਿੱਚ ਲਾਇਬਰੇਰੀਅਨ ਨਹੀਂ ਰੱਖੇ ਜਾਂਦੇ ਪੁਸਤਕਾਂ ਦੀਆਂ ਅਲਮਾਰੀਆਂ ਤੇ ਕਮਰਿਆਂ ਦੀ ਰਾਖੀ ਕਰਨ ਲਈ ਇੱਕ ਤਾਲਾ ਹੈ ਜਿਸ ਦੀ ਚਾਬੀ ਚਪੜਾਸੀ ਕੋਲ ਰਹਿੰਦੀ ਹੈ। ਇਨ੍ਹਾਂ ਨੂੰ ਖੋਲ੍ਹ ਕੇ ਦੇਖਣ ਵਾਲਾ ਕੋਈ ਨਹੀਂ ਹੈ। ਜੇ ਸਕੂਲ ਬੋਰਡਾਂ ਤੇ ਯੂਨੀਵਰਸਿਟੀਆਂ ਵੱਲੋਂ ਲਾਇਬ੍ਰੇਰੀ ਦੀ ਸ਼ਰਤ ਨਾ ਹੋਵੇ ਤਾਂ ਯਕੀਨ ਕਰਿਓ, ਸੰਸਥਾਵਾਂ ਕਦੇ ਵੀ ਇਸ ਵੱਲ ਕੋਈ ਧਿਆਨ ਨਾ ਦੇਣ।

ਉਂਜ ਤਾਂ ਲਿਖਿਆ ਹੁੰਦਾ ਹੈ ਕਿ ਵਿਦਿਆ ਮਨੁੱਖ ਦਾ ਤੀਜਾ ਨੇਤਰ ਹੈ ਪਰ ਸ਼ਬਦ ਵਿਦਿਆ ਨੂੰ ਸਿਰਫ ਸਕੂਲੀ ਪਾਠਕ੍ਰਮ ਤੱਕ ਹੀ ਸੀਮਤ ਰੱਖ ਕੇ ਦੇਖਣ ਦੀ ਆਦਤ ਪੈ ਗਈ ਹੈ। ਪਰ ਵਿਦਿਆ ਦਾ ਅਸਲ ਮਨੋਰਥ ਗਿਆਨ ਹਾਸਲ ਕਰਨ ਦੀ ਵਿਧੀ ਨੂੰ ਆਦਤ ਦਾ ਹਿੱਸਾ ਬਣਾਉਣਾ ਹੁੰਦਾ ਹੈ ਤੇ ਗਿਆਨ ਦੇ ਦਿੱਸਹੱਦੇ ਨੂੰ ਚੌੜਾ ਕਰਨ ਲਈ ਸਾਨੂੰ ਪੁਸਤਕਾਂ ਦੀ ਲਗਾਤਾਰ ਲੋੜ ਪੈਂਦੀ ਹੈ। ਜਿਹੜਾ ਸਕੂਲ ਜਾਂ ਕਾਲਜ ਵਿਦਿਆਰਥੀਆਂ ਵਿੱਚ ਪੁਸਤਕਾਂ ਨਾਲ ਮੋਹ ਨਹੀਂ ਪਾਉਂਦਾ ਉਸ ਚੋਂ ਹਾਸਲ ਕੀਤੀ ਵਿਦਿਆ ਵਿਅਰਥ ਹੈ। ਇਹੋ ਜਿਹੇ ਸਕੂਲਾਂ ਵਿੱਚ ਆਪਣੇ ਬੱਚਿਆਂ ਨੂੰ ਪੜ੍ਹਨ ਲਈ ਭੇਜਣਾ ਵੱਡੀ ਮੂਰਖਤਾ ਹੈ।

ਪੁਸਤਕਾਂ ਖਰੀਦਣਾ ਸਾਡੀ ਆਦਤ ਵਿੱਚ ਸ਼ਾਮਲ ਨਹੀਂ ਹੈ। ਅਸੀਂ ਅਕਸਰ ਕਿਤਾਬਾਂ ਨਹੀਂ ਖਰੀਦਦੇ। ਲੇਖਕਾਂ ਨੂੰ ਛਾਪ ਕੇ ਵੇਚਣ ਵਾਲੇ ਪ੍ਰਕਾਸ਼ਕ ਬਹੁਤ ਘੱਟ ਹਨ। ਅਕਸਰ ਲੇਖਕ ਆਪਣੇ ਕੋਲੋਂ ਖਰਚਾ ਕਰਕੇ ਪੁਸਤਕਾਂ ਛਪਵਾਉਂਦੇ ਹਨ ਜਿਹੜੀਆਂ ਪੂਰੀਆਂ ਨਹੀਂ ਵਿਕਦੀਆਂ। ਪੰਜਾਬੀ ਵਿੱਚ ਵੀ ਕਦੇ ਜਿਹੜੀਆਂ ਕਿਤਾਬਾਂ ਇੱਕ ਹਜ਼ਾਰ ਦੀ ਗਿਣਤੀ ਵਿੱਚ ਛਪਿਆ ਕਰਦੀਆਂ ਸਨ ਅੱਜ ਕਲ੍ਹ ਉਹਨਾਂ ਦੀ ਗਿਣਤੀ ਘੱਟਦੀ ਹੋਈ ਦੋ ਸੌ ਤੱਕ ਰਹਿ ਗਈ ਹੈ। ਮਤਲਬ ਇੱਕ ਪੁਸਤਕ ਨੂੰ ਦੋ ਸੌ ਪਾਠਕ ਵੀ ਨਸੀਬ ਨਹੀਂ ਹੁੰਦਾ।

ਵੱਡਿਆਂ ਸ਼ਹਿਰਾਂ ਵਿੱਚ  ਰਹਿਣ ਵਾਲਿਆਂ ਨੂੰ ਪੁਸਤਕਾਂ ਪੜ੍ਹਨ ਦਾ ਸ਼ੌਕ ਬਿਲਕੁਲ ਨਹੀਂ ਹੈ। ਤੁਸੀਂ ਆਪਣੇ ਡਰਾਇੰਗ ਰੂਮ ਲਈ ਮਹਿੰਗਾ ਸੋਫਾ, ਗਲੀਚਾ, ਪਰਦੇ, ਐਲ ਈ ਡੀ ਤਾਂ ਖਰੀਦ ਲੈਂਦੇ ਹਾਂ ਪਰ ਕਿਤਾਬਾਂ ਲਈ ਕੋਈ ਥਾਂ ਨਿਸ਼ਚਿਤ ਕਰਨ ਲਗਿਆ ਕੋਈ ਢੁਕਵੀਂ ਥਾਂ ਨਹੀਂ ਲੱਭਦੀ। ਵੈਸੇ ਵੀ ਭੱਜ ਦੌੜ ਭਰੀ ਜ਼ਿੰਦਗੀ ਵਿੱਚ ਸਾਡੇ ਕੋਲ ਪੁਸਤਕ ਪੜ੍ਹਨ ਦੀ ਵਿਹਲ ਨਹੀਂ ਹੈ। ਜਦੋਂ ਹੁਣ ਟੈਲੀਵਿਜ਼ਨ ਦੇ ਬੇਤੁਕੇ ਪ੍ਰੋਗਰਾਮ ਦੇਖਣ ਦੀ ਆਦਤ ਪਾ ਲਈ ਹੈ ਕਿਤਾਬਾਂ ਪੜ੍ਹਨ ਦੀ ਵਿਹਲ ਨਹੀਂ ਹੈ।

ਇੱਕ ਵੇਲਾ ਸੀ ਲੋਕ ਸੌਣ ਤੋਂ ਪਹਿਲਾਂ ਕਿਸੇ ਪੁਸਤਕ ਦੇ ਦੋ ਚਾਰ ਸਫੇ ਪੜ੍ਹ ਕੇ ਸੋਂਦੇ ਸਨ। ਇਸ ਵਾਸਤੇ ਉਨ੍ਹਾਂ ਦੇ ਸਿਰਹਾਣੇ ਇੱਕ ਮੇਜ਼ ਉਪਰ ਕੋਈ ਨਾ ਕੋਈ ਕਿਤਾਬ ਮੋਜੂਦ ਹੋਇਆ ਕਰਦੀ ਸੀ। ਪਰ ਅੱਜ ਕਲ੍ਹ ਇਹ ਵਿਹਲ ਵੀ ਨਹੀਂ ਹੈ। ਅਕਸਰ ਨੀਂਦ ਤੋਂ ਪਹਿਲਾਂ ਅਸੀਂ ਟੀ ਵੀ ਦੇ ਚੈਨਲ ਜਿਨ੍ਹਾਂ ਨੂੰ ਅਸੀਂ ਮਨੋਰੰਜਨ ਦਾ ਨਾਂ ਦਿੰਦੇ ਹਾਂ ਦੇਖਦੇ ਰਹਿਣ ਦੀ ਆਦਤ ਪਾ ਲਈ ਹੈ। ਬਾਵਜੂਦ ਇਸ ਗੱਲ ਦੇ ਕਿ ਕੇਬਲ ਟੀ ਵੀ ਦੇ ਸਭਿਆਚਾਰ ਵਿੱਚ ਮਨੋਰੰਜਨ ਦਾ ਮਿਆਰ ਦਿਨੋ ਦਿਨ ਗਿਰ ਰਿਹਾ ਹੈ ਤੇ ਇਸ਼ਤਿਹਾਰਾਂ ਵਾਲੀਆਂ ਕਮਰਸ਼ਿਅਲ ਬ੍ਰੇਕ ਦਾ ਵਕਫਾ ਵੱਧਦਾ ਜਾ ਰਿਹਾ ਹੈ।

ਸਫਰ ਕਰਦਿਆਂ ਆਪਣੇ ਹੱਥ ਵਿੱਚ ਕਿਤਾਬ ਰੱਖਣਾ ਤੇ ਸਫਰ ਵਿੱਚ ਇਸ ਨੂੰ ਪੜ੍ਹਨ ਦਾ ਸ਼ੌਕ ਵੀ ਬਹੁਤ ਵਿਰਲਾ ਹੀ ਲੱਭਦਾ ਹੈ। ਤੁਸੀਂ ਕਿਸੇ ਨੂੰ ਚੰਗੀਆਂ ਕਿਤਾਬਾਂ ਦੇ ਨਾਂ ਪੁਛੋ ਉਹ ਇਧਰ ਉਧਰ ਝਾਕੇਗਾ। ਉਸ ਨੂੰ ਮਨਪਸੰਦ ਪੁਸਤਕ ਦਾ ਨਾਂ ਪੁਛੋ ਉਹ ਨਹੀਂ ਦੱਸ ਸਕੇਗਾ। ਕਿੰਨੀ ਵਿੱਥ ਪਾ ਲਈ ਹੈ ਅਸੀਂ ਪੁਸਤਕਾਂ ਤੋਂ....ਕਿਉਂ ਤੇ ਕਦੋਂ, ਇਹ ਸੱਚ ਮੁੱਚ ਵਿਚਾਰਨ ਵਾਲੀ ਗੱਲ ਹੈ।
(31, ਐਸ ਏ ਐਸ ਨਗਰ ਮਾਡਲ ਟਾਊਨ, ਜਲੰਧਰ)



Monday, March 20, 2017

Rituals

ਮਰਨ ਸਮੇਂ ਦੀਆਂ ਰਸਮਾਂ

ਬੇਲੋੜੇ ਰਿਵਾਜ਼ ਹਮੇਸ਼ਾ ਹੀ ਝੰਜਟ ਹੁੰਦੇ ਹਨ ਤੇ ਇਨ੍ਹਾਂ ਨੂੰ ਬਦਲ ਦੇਣਾ ਚਾਹੀਦਾ ਹੈ
ਜ਼ਮਾਨੇ ਨਾਲ ਬਦਲਣਾ ਹੀ ਅਸਲੀ ਜੀਵਨ ਜਾਚ ਹੈ

ਇੱਕ ਮਿੱਤਰ ਦੇ ਸਵਾਲਾਂ ਦਾ ਜਵਾਬ-
ਜਦੋਂ ਤੁਹਾਡੇ ਕੋਲ ਮਿਣਤੀ ਦਾ ਸਾਧਨ ਨਹੀਂ ਸੀ ਉਦੋਂ ਤੁਹਾਡੇ ਬਜ਼ੁਰਗ ਧਾਗਾ, ਜਾਂ ਤੀਲ੍ਹੇ ਨਾਲ ਮਿਣ ਕੇ ਚੀਜ਼ਾਂ ਪਰਖਿਆ ਕਰਦੇ ਸਨਉਹ ਨਹੀਂ ਸਨ ਜਾਣਦੇ ਕਿ ਮਕਾਨ ਦੀ ਛੱਤ ਕਿੰਨੇ ਫੁੱਟ ਚੌੜੀ ਹੋਵੇਗੀ, ਸੋ ਉਹ ਧਾਗੇ ਨਾਲ ਉਸ ਦਾ ਮਾਪ ਕੱਢ ਲਿਆ ਕਰਦੇ ਸਨਸੋ ਕਾਨੇ ਨਾਲ ਲਾਸ਼ ਮਿਣਨ ਦਾ ਮਤਲਬ ਸੀ ਕਿ ਚਿਖਾ ਬਣਾਉਣ ਵੇਲੇ ਉਸ ਨਾਪ ਵਿੱਚ ਲੱਕੜਾਂ ਚਿਣ ਲਈਆਂ ਜਾਣ, ਜਾਂ ਉਸ ਨਾਪ ਦੀ ਕਬਰ ਪੁੱਟ ਲਈ ਜਾਵੇਇਹ ਆਪਣੇ ਸਮੇਂ ਦਾ ਵਿਗਿਆਨਕ ਢੰਗ ਸੀਆਖਰ ਚਿਖਾ ਵੀ ਤਾਂ ਮੁਰਦੇ ਦੇ ਨਾਪ ਦੀ ਹੀ ਬਣਨੀ ਚਾਹੀਦੀ ਹੈ। (ਇਸ ਵਿੱਚ ਧਰਮ ਦਾ ਕੋਈ ਮਤਲਬ ਨਹੀਂਇਹ ਜੀਵਨ ਜਾਚ ਸੀ।)
ਇਸ਼ਨਾਨ ਕਰਾਉਣ ਦੇ ਦੋ ਕਾਰਨ ਹੋ ਸਕਦੇ ਹਨ, ਪਹਿਲਾ ਕਿ ਲਾਸ਼ ਦੀ ਫੋਲਾ ਫਾਲੀ ਕਰ ਲਈ ਜਾਵੇ ਕਿ ਉਸ ਦੇ ਅੰਦਰਲੇ ਕਪੜਿਆਂ ਉਪਰ ਕੋਈ ਸੋਨਾ ਚਾਂਦੀ ਜਾਂ ਸਿੱਕੇ ਤਾਂ ਨਹੀਂ ਜਮ੍ਹਾ ਕੀਤੇ ਹੋਏਦੂਜਾ ਪੁਰਾਣੇ ਸਮਿਆਂ ਵਿੱਚ ਲੋਕ ਨਹਾਉਣ ਤੋਂ ਬਹੁਤ ਅਲਗਰਜ਼ੀ ਕਰ ਜਾਂਦੇ ਸਨਇਹ ਨਹੀਂ ਕਿ ਉਹ ਆਲਸੀ ਸਨ, ਸਗੋਂ ਅਜਿਹਾ ਪਾਣੀ ਦੇ ਸਰੋਤਾਂ ਦੀ ਘਾਟ ਕਾਰਨ ਸੀਘਰਾਂ ਵਿੱਚ ਗੁਸਲਖਾਨੇ ਦਾ ਰਿਵਾਜ਼ ਨਹੀਂ ਸੀਸੋ ਜਿਸ ਮੁਰਦਾ ਸਰੀਰ ਨੂੰ ਬਹੁਤੇ ਲੋਕਾਂ ਦਾ ਹੱਥ ਲਗਣਾ ਹੋਵੇ ਉਸ ਤੋਂ ਬਦਬੂ ਨਾ ਆਵੇ ਸੋ ਆਖਰੀ ਇਸ਼ਨਾਨ ਦਾ ਰਿਵਾਜ ਪੈ ਗਿਆਘੜਾ ਭੰਨਣਾ ਮੁਰਦੇ ਦੇ ਕੰਨਾਂ ਕੋਲ ਧਮਾਕੇ ਦੀ ਅਵਾਜ਼ ਪੈਦਾ ਕਰਨਾ ਸੀ ਤਾਂ ਜੋ ਜੇ ਉਸ ਵਿੱਚ ਭੋਰਾ ਮਾਸਾ ਜਾਨ ਹੋਵੇ ਤਾਂ ਉਹ ਹਿੱਲ ਸਕੇਅੱਜ ਕਲ੍ਹ ਡਾਕਟਰ ਟਾਰਚ ਮਾਰ ਕੇ ਅੱਖਾਂ ਦੀਆਂ ਪੁਤਲੀਆਂ ਤੋਂ ਚੈਕ ਕਰਦੇ ਹਨ ਕਿ ਬੰਦੇ ਦੀ ਮੌਤ ਹੋ ਗਈ ਹੈ
ਘੜੇ ਚੋਂ ਪਾਣੀ ਡੋ਼ਲ੍ਹਣ ਪਿਛੇ ਵੀ ਤਰਕ ਹੈ ਕਿ ਪੁਰਾਣੇ ਵੇਲਿਆਂ ਵਿੱਚ ਸੰਸਕਾਰ ਕਰਨ ਦੀ ਥਾਂ ਕੱਚੀ ਹੁੰਦੀ ਸੀਉਸ ਉਪਰ ਪਾਣੀ ਤਰੋਂਕਣ ਦਾ ਕੰਮ ਸੀ ਤਾਂ ਜੋ ਘੱਟਾ ਨਾ ਉੱਡੇਇਕ ਹੀ ਭਾਂਡੇ ਤੋਂ ਦੋ ਕੰਮ ਲਏ ਜਾਂਦੇ ਸਨਮੂੰਹ ਵਿੱਚ ਘਿਉ ਇਸ ਲਈ ਪਾਇਆ ਜਾਂਦਾ ਹੈ ਤਾਂ ਜੋ ਅੱਗ ਦੇ ਸੇਕ ਨਾਲ ਇਹ ਘਿਉ ਪੰਘਰ ਕੇ ਸਰੀਰ ਦੇ ਅੰਦਰਲੇ ਹਿੱਸਿਆਂ ਵਿੱਚ ਚਲਿਆ ਜਾਵੇ ਤਾਂ ਜੋ ਉਨ੍ਹਾਂ ਤੱਕ ੳੱਗ ਪਹੁੰਚ ਸਕੇਸੰਸਕਾਰ ਵਾਲੀ ਥਾਂ ਉਪਰ ਨਿਸ਼ਾਨੀ ਲਾਉਣ ਲਈ ਧਾਗੇ ਦੀ ਵਲਗਣ ਕੀਤੀ ਜਾਂਦੀ ਹੋਵੇਗੀਪਹਿਲੋਂ ਪਹਿਲ ਇਹ ਜਰੂਰੀ ਸਮਝਿਆ ਜਾਂਦਾ ਹੋਵੇਗਾ ਤੇ ਬਾਦ ਵਿੱਚ ਇਹ ਰਿਵਾਜ਼ ਬਣ ਕੇ ਰਹਿ ਗਿਆਰੋਟੀਆਂ ਰੱਖਣਾ ਸਿਵੇ ਦੇ ਚਾਰੇ ਪਾਸੇ ਦਰਅਸਲ ਇਸ ਦਾ ਸਬੰਧ ਮੁਰਦਾਰ ਖਾਣ ਵਾਲੇ ਜਾਨਵਰਾਂ ਨੂੰ ਗਿਝਾਉਣ ਲਈ ਕੀਤਾ ਜਾਂਦਾ ਹੋਵੇਗਾ ਤਾਂ ਜੋ ਉਹ ਰੋਟੀ ਨੂੰ ਠੰਘਾ ਮਾਰਨ ਤੋਂ ਬਾਦ ਕੁਝ ਦੇਰ ਲਈ ਮਾਸ ਦੇ ਸਵਾਦ ਤੋਂ ਵਰਜੇ ਜਾਣ
ਇਹ ਸੱਭ ਉਸ ਵੇਲੇ ਦੀ ਜੀਵਨ ਜਾਚ ਦਾ ਹਿੱਸਾ ਸਨਲੋੜ ਵੇਲੇ ਸੱਭ ਕੁਝ ਕਰਨਾ ਜਾਇਜ਼ ਹੈਸਿੱਖ ਧਰਮ ਵੀ ਇੱਕ ਜੀਵਨ ਜਾਚ ਹੈਬਾਕੀ ਜੀਵਨ ਜਾਚ ਵਾਂਗ ਇਸ ਵਿੱਚ ਵਿੱਚ ਵੀ ਤਬਦੀਲੀ ਹੋਣੀ ਵੀ ਕੁਦਰਤੀ ਹੈਜਾਇਜ਼ ਤੇ ਨਜਾਇਜ਼ ਦਾ ਫੈਸਲਾ ਲੋੜ ਅਨੁਸਾਰ ਹੀ ਕੀਤਾ ਜਾਣਾ ਚਾਹੀਦਾ ਹੈਜਪੁ ਦੀ ਆਖਰੀ ਪਉੜੀ ਵਿੱਚ ਬਾਬੇ ਨੇ ਸਿਧਾਂਤ ਰੂਪ ਵਿੱਚ ਇਹ ਸਪਸ਼ਟ ਕੀਤਾ ਹੈ ਕਿ ਆਪਣੀ ਅਕਲ ਤੋਂ ਕੰਮ ਲੈਣਾ ਚਾਹੀਦਾ ਹੈ ਤੇ ਗ੍ਰੰਥਾਂ ਦੀ ਲਕੀਰ ਪਿਛੇ ਫਕੀਰੀ ਨਹੀਂ ਕਰਨੀ ਚਾਹੀਦੀਸਿੱਖ ਪੜ੍ਹਦੇ ਤਾਂ ਸਮਝਦੇ ਘੱਟ ਹਨਜੇ ਸਮਝ ਪੈ ਜਾਏ, ਤਾਂ ਫਿਰ ਉਹ ਅਜੱ ਦਾ ਦਾਹ ਸੰਸਕਾਰ ਆਧੁਨਿਕ ਤਰੀਕੇ ਨਾਲ ਕਰਨਗੇ ਨਾ ਕਿ ਪੁਰਾਣੇ ਢੰਗ ਨਾਲ
ਮਨੁੱਖ ਨੂੰ ਦੋ ਚੀਜ਼ਾਂ ਨੇ ਬਹੁਤ ਉਲਝਾਇਆਇੱਕ ਸੀ ਮੋਤ ਤੇ ਦੂਜਾ ਸੁਪਨੇਪਰਿਵਾਰ ਦਾ ਕੋਈ ਜੀਅ ਮਰ ਜਾਂਦਾ ਸੀ, ਪਰ ਉਸ ਦੇ ਸੁਪਨੇ ਜਰੁਰ ਆਉਂਦੇ ਸਨਸੁਪਨਿਆਂ ਵਿੱਚ ਉਹ ਮਨੁੱਖ ਉਸੇ ਤਰਹਾਂ ਦਿਖਾਈ ਦਿੰਦਾਵਿਧਵਾ ਪਤਨੀਆਂ ਨੂੰ ਪਤੀ ਦਿਖਾਈ ਦਿੰਦੇਉਹ ਉਨ੍ਹਾਂ ਬਾਰੇ ਸੋਚਦੀਆਂ ਰਹਿੰਦੀਆਂ, ਬੀਮਾਰ ਹੋ ਜਾਂਦੀਆਂ ਹਾਰਮੋਨਜ਼ ਦੇ ਨਾਲ ਨਾਲ ਮਾਨਸਕ ਉਲਾਰ ਵੀ ਉਨ੍ਹਾਂ ਨੂੰ ਤੰਘ ਕਰਦੇਬਜਾਏ ਉਸ ਦਾ ਸਹੀ ਨਿਦਾਨ ਕਰਨ ਦੇ ਲੋਕ ਕਹਿੰਦੇ ਇਸ ਨੂੰ ਤਾਂ ਇਸ ਦੇ ਪਤੀ ਨੇ ਜਕੜ ਲਿਆ ਹੈਇਹ ਬੜੀ ਦੁਬਿਧਾ ਵਾਲੀ ਅਵਸਥਾ ਬਣ ਜਾਂਦੀਉਸ ਚੋਂ ਬਾਹਰ ਨਿਕਲਣ ਦਾ ਕੁਦਰਤੀ ਧਰਮ (ਜੀਵਨ ਜਾਚ) ਨੇ ਇਸ ਦੇ ਬਾਰੇ ਵਿਆਖਿਆ ਘੜੀ.... ਸਰੀਰ ਤੇ ਆਤਮਾ ਵਾਲੀ, ਆਤਮਾ ਦੇ ਪੁਨਰ ਜਨਮ ਬਾਰੇ, 84 ਲੱਖ ਜੂਨਾਂ ਬਾਰੇ, ਆਤਮਾ ਦੇ ਮਿਰਤਕ ਸਰੀਰ ਤੋਂ ਬਾਹਰ ਨਿਕਲ ਕੇ ਪਰਲੋਕ ਤੱਕ ਦਾ ਸਫਰ ਕਿਆਸਿਆ ਗਿਆਕਵੀਆਂ ਨੇ ਉਸ ਦਾ ਸੁੰਦਰ ਵਰਨਣ ਵੀ ਕੀਤਾ ਜਿਸ ਨੂੰ ਸਰਬ ਪ੍ਰਵਾਨਗੀ ਵੀ ਮਿਲੀ ਕਿਉਂ ਕਿ ਸੂਚਨਾ ਤੇ ਜਾਣਕਾਰੀਆਂ ਦੇ ਨਾਲ ਨਾਲ ਅਜਿਹੇ ਟੂਲ ਵੀ ਵਿਕਸਤ ਨਹੀਂ ਸੀ ਹੋਏ ਕਿ ਹਰ ਇੱਕ ਗੱਲ ਨੂੰ ਪਰਖਿਆ ਜਾ ਸਕੇਮਰਨ ਸੰਸਕਾਰ ਵੀ ਇਸ ਸੱਭ ਦੀ ਦੇਣ ਹਨਪੌਰਾਣਿਕ ਕਥਾਵਾਂ ਵੀ ਸਾਡੀ ਸਭਿਅਤਾ ਦਾ ਹਿੱਸਾ ਹਨਇਹ ਵੀ ਕਦੇ ਕਿਸੇ ਪੁਰਖੇ ਵੱਲੋਂ ਲਿਖੀਆਂ ਗਈਆਂਹਿੰਦੂ ਧਰਮ ਵਿੱਚ ਗਰੁੜ ਪੁਰਾਣ ਦੀ ਕਥਾ ਕਰਨ ਦਾ ਰਿਵਾਜ਼ ਹੈਗਰੁੜ ਇੱਕ ਪੰਛੀ ਹੈ ਜੋ ਰਾਜੇ ਨੂੰ ਉਸ ਦੇ ਪੁੱਤਰ ਦੀ ਮੌਤ ਦਾ ਬੋਧ ਕਰਾਉਂਦਾ ਹੋਇਆ ਕਹਾਣੀਆਂ ਸੁਣਾਉਂਦਾ ਹੈਦਲੀਲ ਇਹ ਹੈ ਕਿ ਇਹ ਮਿਰਤੂ ਕੋਈ ਪਹਿਲੀ ਵਾਰ ਨਹੀਂ ਹੋਈ ਇਸ ਤੋਂ ਪਹਿਲਾਂ ਮੌਤਾ ਵੀ ਹੁੰਦੀਆਂ ਰਹੀਆਂ ਹਨ.... ਫਲਾਨੇ ਨਾਲ ਹੋਈ, ਉਸ ਨਾਲ ਹੋਈ, ਇਸ ਨਾਲ ਹੋਈਇਹ ਇੱਕ ਮਾਨਸਕ ਸਮਝੌਤਾ ਹੈ ਜੋ ਹਰ ਮਨੁੱਖ ਨੂੰ ਕਰਨਾ ਤੇ ਸਮਝਣਾ ਪੈਂਦਾ ਹੈਉਸ ਵਿੱਚ ਇੱਕ ਹੋਰ ਥਾਂ ਵਰਣਨ ਹੈ ਕਿ ਇਸ ਤਰ੍ਧਾਂ ਇਹ ਮਨੁੱਖ ਵਰਤਮਾਨ ਚੋਂ ਭੂਤ ਕਾਲ ਵਿੱਚ ਪ੍ਹਵੇਸ਼ ਕਰ ਗਿਆਮਤਲਬ ਭੂਤ ਬਣ ਗਿਆ ਹੈਸ਼ਬਦ ਭੂਤ ਵੀ ਭੂਤ ਕਾਲ ਨੂੰ ਹੀ ਦਰਸਾਉਂਦਾ ਹੈ

ਮਾਨਸਕ ਤੋਰ ਤੇ ਸਮਝਾਉਣ ਲਈ ਇੱਕ ਭੌਤਿਕ ਕ੍ਰਿਆ ਘੜੀ ਗਈਕੁਝ ਕੰਮ ਕਰਨ ਨਾਲ ਮਿਰਤਕ ਇਸ ਸੰਸਾਰ ਤੋਂ ਵਿਦਾ ਹੋ ਕੇ ਪਰਲੋਕ ਵਿੱਚ ਪ੍ਰਵੇਸ਼ ਕਰਦਾ ਹੈਸਿੱਖਾਂ ਵਿੱਚ ਅੰਤਮ ਅਰਦਾਸ ਦੀ ਸ਼ਬਦਾਵਲੀ ਕੀ ਹੈ..... ਇਹ ਸਿਵਾਏ ਮਾਨਸਕ ਧਰਵਾਸ ਦੇ ਹੋਰ ਕੁਝ ਨਹੀਂ ਹੈਸਿੱਖਾਂ ਦੀਆਂ ਰਸਮਾਂ ਦਾ ਭੌਤਿਕ ਰੂਪ ਵਿੱਚ ਵਾਪਰਨ ਵਾਲੀਆਂ ਗੱਲਾਂ ਨਾਲ ਕੀ ਸਬੰਧ ਹੈ? ਮੇਰੇ ਇੱਕ ਵਾਕਫ ਦੇ ਪਿਤਾ ਦੀ ਮੌਤ ਹੋ ਗਈਉਸ ਦੀ ਦੇਹ ਨੂੰ ਹਫਤੇ ਭਰ ਲਈ ਮੁਰਦਾ ਘਰ ਵਿੱਚ ਰਖਿਆ ਗਿਆ ਕਿਉਂ ਕਿ ਅੱਧੇ ਪਰਿਵਾਰ ਨੇ ਬਾਹਰੋਂ ਆਉਣਾ ਸੀਹਫਤੇ ਬਾਦ ਸੰਸਕਾਰ ਕੀਤਾ ਗਿਆ ਤੇ ਫਿਰ ਹਫਤੇ ਬਾਦ ਅੰਤਿਮ ਅਰਦਾਸ..... ਭਲਾ ਪੰਦਰਾਂ ਦਿਨ ਉਸ ਦੀ ਆਤਮਾ ਵੀ ਕਿਸੇ ਖਾਨੇ ਵਿੱਚ ਜਮ੍ਹਾ ਕਰਵਾ ਦਿੱਤੀ ਗਈ ਸੀ?
ਮੇਰੇ ਇੱਕ ਹੋਰ ਸੱਜਣ ਦੀ ਮੌਤ ਹਸਪਤਾਲ ਵਿੱਚ ਹੋਈਉਸ ਦੀ ਮੌਤ ਬਾਦ ਘਰ ਵਾਲਿਆਂ ਨੂੰ ਪਤਾ ਲੱਗਿਆ ਕਿ ਮਿਰਤਕ ਨੇ ਆਪਣਾ ਸਰੀਰ ਤਾਂ ਮੈਡੀਕਲ ਕਾਰਜਾਂ ਲਈ ਦਾਨ ਕਰ ਰਖਿਆ ਸੀਸੋ ਹਸਬ ਆਖਰੀ ਇੱਛਾ ਸਰੀਰ ਹਸਪਤਾਲ ਨੂੰ ਸੌਂਪ ਦਿੱਤਾ ਗਿਆਇਸ ਵਾਸਤੇ ਕੋਈ ਖਾਸ ਰਸਮਾਂ ਨਾ ਹੋਈਆਂਬਾਦ ਵਿੱਚ ਪਤਾ ਲੱਗਿਆ ਕਿ ਮਿਰਤਕ ਨੇ ਇਹ ਵੀ ਕਿਹਾ ਹੋਇਆ ਸੀ ਕਿ ਉਸ ਦੀ ਮਿਰਤੂ ਤੋਂ ਬਾਦ ਨਾ ਕੋਈ ਪਾਠ, ਨਾ ਅਰਦਾਸ, ਨਾ ਮੰਜਾ ਨਾ ਭਾਂਡੇ - ਬਿਸਤਰ, ਕੁਝ ਵੀ ਨਹੀਂ ਕਰਨਾਸੋ ਇੰਜ ਵੀ ਕੀਤਾ ਗਿਆਪਰ ਇਸ ਦਾ ਨਤੀਜਾ ਕੋਈ ਚੰਗਾ ਨਾ ਹੋਇਆਪਰਵਾਰ ਦੇ ਬਾਕੀ ਜੀਅ ਵਾਰੋ ਵਾਰੀ ਮਾਨਸਕ ਤੋਰ ਤੇ ਬਿਮਾਰ ਰਹਿਣ ਲੱਗ ਪਏਹੁਣ ਕੋਈ ਸਿਆਣਾ ਹੁੰਦਾ ਤਾਂ ਓਪਰੀ ਕਸਰ ਦੱਸ ਕੇ ਪਰਵਾਰ ਨੂੰ ਨੋਚ ਜਾਂਦਾ ਪਰ ਸਮਝਾਉਣ ਉਪਰ ਸਾਰੇ ਸਮਝ ਗਏ ਕਿ ਇਹ ਤਾਂ ਸਾਡੇ ਆਪਣੇ ਹੀ ਮਨ ਦਾ ਵਹਿਮ ਸੀਸੋ ਕਈ ਵਾਰੀ ਇਹ ਰਸਮਾਂ ਕਰਨੀਆਂ ਪਰਵਾਰ ਦੇ ਬਾਕੀ ਜੀਅ ਦੀ ਮਾਨਸਕ ਸੰਤੁਸ਼ਟੀ ਲਈ ਜਰੂਰੀ ਬਣ ਜਾਂਦੀਆਂ ਹਨ

ਮੈਂ ਅਜਿਹੀਆਂ ਬੇਲੋੜੀਆਂ ਰਸਮਾਂ ਦੇ ਹੱਕ ਵਿੱਚ ਨਹੀਂ ਹਾਂਮੇਰੇ ਵੱਲੋਂ ਤਾਂ ਸੱਭ ਤੋਂ ਵਧੀਆ ਤਰੀਕਾ ਹੈ, ਕਿ ਮਿਰਤਕ ਸਰੀਰ ਹਸਪਤਾਲ ਵਿੱਚ ਦਾਨ ਕਰ ਦਿੱਤਾ ਜਾਵੇ ਆਖਰ ਇਸ ਉਪਰ ਸਾਲਾਂ ਬੱਧੀ ਕੰੰਮ ਕੀਤਾ ਗਿਆ ਹੁੰਦਾ ਹੈਮੈਡੀਕਲ ਖੋਜ ਕਾਰਜ ਦੀ ਸਮਾਪਤੀ ਉਪਰ ਇਸ ਨੂੰ ਇੱਕ ਸੈਲੋਲੋਜ਼ ਦੇ ਬਣੇ ਨਾਈਟਰੋਜਨ ਨਾਲ ਭਰੇ ਤਾਬੂਤ ਵਿੱਚ ਪਾ ਕੇ ਜ਼ਮੀਨ ਵਿੱਚ ਖੜ੍ਹੇ ਰੁੱਖ ਦੱਬ ਦਿੱਤਾ ਜਾਵੇ ਤੇ ਉਸ ਉਪਰ ਇੱਕ ਦਰਖਤ ਲਾ ਦਿੱਤਾ ਜਾਵੇਠੰਢੀ ਨਾਈਟਰੋਜਨ ਸਰੀਰ ਤੇ ਹੱਡੀਆਂ ਨੂੰ ਗਲਾ ਦੇਵੇਗੀ ਤੇ ਉਸ ਨੂੰ ਐਲੀਮੇਂਟ ਫਾਰਮ ਵਿੱਚ ਬਦਲ ਕੇ ਦਰਖਤ ਨੂੰ ਖੁਰਾਕ ਤੇ ਖਾਦ ਵੱਜੋਂ ਦੇ ਦੇਵੇਗੀਮੌਤ ਵੀ ਦਰਅਸਲ ਕੁਦਰਤੀ ਨਿਯਮਾਂ ਦੀ ਇੱਕ ਕਿਸਮ ਤੋਂ ਦੂਜੀ ਕਿਸਮ ਵਿੱਚ ਬਦਲ ਜਾਣ ਦਾ ਨਾਂ ਹੈਜੈਵਿਕ ਨਿਯਮਾਂ ਤੋਂ ਰਸਾਇਣਕ ਨਿਯਮਾਂ ਅਧੀਨ ਹੋ ਜਾਣ ਦਾ ਨਾ ਹੀ ਮਿਰਤੂ ਹੈਆਦਮੀ ਨਾ ਕਿਤੇ ਜਾਂਦਾ ਹੈ ਤੇ ਨਾ ਕਿਤਿਓ ਆਉਂਦਾ ਹੈ