Tuesday, January 24, 2012

ਗ਼ਜ਼ਲ

.....?????
ਖੁਸ਼ਬੂ ਖੁਸ਼ਬੂ ਤੇਰਾ ਨਾਂ।
ਹੋਰ ਮੈਂ ਤੈਨੂੰ ਕੀ ਆਖਾਂ।
ਅੱਖਰਾਂ ਦੀ ਤਸੀਰ ਨਹੀਂ
ਤੇਰਾ ਕਿੱਦਾਂ ਤੇਰਾ ਨਾਮ ਲਿਖਾਂ।
ਮੇਰਾ ਤੇਰਾ ਕੀ ਰਿਸ਼ਤਾ
ਬੋਲ ਹਵਾ ਨੂੰ ਕੀ ਆਖਾਂ।
ਮੈਂ ਵੀ ਮੈਂ ਨਾ ਆਪ ਰਹਾਂ
ਜਦ ਵੀ ਤੇਰਾ ਨਾਮ ਲਵਾਂ।
ਪਤਝੜ ਦੇ ਮੌਸਮ ਨੂੰ ਵੀ
ਚਾਹੁੰਨਾਂ ਤੇਰੇ ਨਾਮ ਕਰਾਂ।

No comments:

Post a Comment