Friday, August 19, 2011

ਤੂੰ ਮੈਨੂੰ ਯਾਦ ਆਵੇਂਗੀ

ਤੂੰ ਮੈਨੂੰ ਯਾਦ ਆਵੇਂਗੀ

ਜਦੋਂ ਬੱਦਲਾਂ ਚੋਂ ਲੰਘ ਕੇ
ਕਿਰਨ ਕੋਈ ਝਾਤ ਪਾਵੇਗੀ
ਮੇਰੇ ਚਿਹਰੇ ਨੂੰ ਛੋਹੇਗੀ
ਤੇ ਖੜ ਕੇ ਮੁਸਕਾਰੇਵਗੀ
ਹਵਾ ਦੇ ਸੋਹਲ ਹੱਥਾਂ ਨਾਲ
ਮੇਰਾ ਮਸਤਕ ਟਟੋਲੇਗੀ
ਬੜੇ ਨਾਜ਼ਕ ਜਿਹੇ ਨਖਰੇ ‘ਚ
ਉਹ ਕੰਨਾਂ ‘ਚ ਬੋਲੇਗੀ
ਚੁਫੇਰੇ ਤੱਕ ਕੇ ਚਾਨਣ
ਜਦੋਂ ਬਾਹਵਾਂ ਨੂੰ ਖੋਲ੍ਹਾਗਾਂ
ਤੂੰ ਮੈਨੂੰ ਯਾਦ ਆਵੇਗੀ
ਤੂੰ ਮੈਨੂੰ ਯਾਦ ਆਵੇਂਗੀ
ਜਦੋ ਰਾਹਵਾਂ ਦੀਆਂ ਧੂੜਾਂ
’ਚ ਅੱਟੇ ਪੈਰ ਦੇਖਾਂਗਾ
ਸਫ਼ਰ ਦੇਖਾਂਗਾ ਆਪਣਾ ਵੀ
ਤੇ ਤੇਰਾ ਸ਼ਹਿਰ ਦੇਖਾਂਗਾ
ਕਿਤੇ ਮੈਂ ਰੇਤਲੇ ਥਲ ਵਿੱਚ
ਸਮੁੰਦਰ ਦੇ ਕਿਨਾਰੇ ਤੇ
ਦਿਲਾਂ ਚੋਂ ਉੱਠਦੀ ਕੋਈ
ਪੇਤਲੀ ਜਹੀ ਲਹਿਰ ਦੇਖਾਂਗਾ
ਕਦੇ ਉਸ ਲ਼ਹਿਰ ਦੇ ਮੈਂ
ਰੇਤ ਉਪਰ ਪੈਰ ਦੇਖਾਂਗਾ
ਜਦੋਂ ਉਸ ਪੈੜ ਅੰਦਰ
ਆਪਣਾ ਮੈਂ ਪੈਰ ਦੇਖਾਂਗਾਂ
ਤੂੰ ਮੈਨੂੰ ਯਾਦ ਆਵੇਂਗੀ
ਹਨੇਰੀ ਰਾਤ ਵਿੱਚ
ਮੈਂ ਤਿਤਲੀਆਂ ਰੰਗ ਟੋਲਾਗਾ
ਮੇਰੀ ਬਾਰੀ ਦੀਆਂ ਸੀਖਾਂ
ਤੇ ਬੰਨ੍ਹੀ ਤੰਦ ਖੋਲ੍ਹਾਂਗਾ
ਮੁਖਾਤਬ ਹੋ ਕੇ ਆਪਣੇ ਆਪ ਨੂੰ
ਮੈਂ ਆਪ ਬੋਲਾਂਗਾ
ਕਿਸੇ ਦੀਵੇ ‘ਚ ਤੱਕਾਂਗਾ
ਕਿਸੇ ਖੁਸ਼ਬੂ ’ਚ ਘੋਲਾਂਗਾ
ਕਿਤੇ ਸੱਤਰੰਗੀਆਂ ਪੀਘਾਂ
ਚ’ ਮੈਂ ਸਿਪੀਆਂ ਪ੍ਰੋਵਾਗਾਂ
ਤੂੰ ਮੈਥੌਂ ਦੂਰ ਹੋਵੇਂਗੀ
ਮੈ ਤੈਥੌਂ ਦੂਰ ਹੋਵਾਂਗਾ
ਕਿਸੇ ਸੰਦਲੀ ਜਹੀ ਖੁਸ਼ਬੂ ਦੇ
ਜੇ ਨਜ਼ਦੀਕ ਹੋਵਾਂਗਾ
ਤੂੰ ਮੈਂਨੂੰ ਯਾਦ ਆਵੇਂਗੀ
ਤੂੰ ਮੈਨੂੰ ਯਾਦ ਆਵੇਂਗੀ।

No comments:

Post a Comment