Saturday, May 21, 2016

ਤਰਖਾਣ

ਤਰਖਾਣ



ਲਕੜੀ ਵਾਲੇ ਦਾ ਹੈ ਧੰਦਾ
ਇੱਕ ਹੱਥ ਆਰੀ ਦੂਜੇ ਰੰਦਾ
ਕੱਟੀ ਜਾਵੇ ਰੰਦੀ ਜਾਵੇ
ਬੂਰੇ ਦਾ ਉਹ ਢੇਰ ਲਗਾਵੇ
ਪਰ ਜਦ ਲਕੜ ਲਕੜ ਜੋੜੇ
ਕਿੱਲਾਂ ਠੋਕੇ ਨਾਲ ਹਥੋੜੇ
ਕਿੰਨਾ ਕੁਝ ਬਣਾਈ ਜਾਵੇ
ਬੂਹੇ ਖਿੜਕੀਆਂ ਲਾਈ ਜਾਵੇ
ਕਦੇ ਚੁਗਾਠਾਂ ਪਿਆ ਬਣਾਵੇ
ਆਪਣੀ ਕਾਰੀਗਰੀ ਦਿਖਾਵੇ
ਕਦੇ ਕੁਰਸੀਆਂ ਬੈਚ ਤੇ ਮੇਜ਼
ਬੈਠਣ ਦੇ ਲਈ ਦੇਵੇ ਭੇਜ
ਹਰ ਦਿਨ ਉਸ ਦਾ ਵੱਖਰਾ ਰੰਗ
ਕੰਮ ਕਰਨ ਦੀ ਲਗਨ ਤੇ ਢੰਗ
ਵਿਹਲਾ ਕਦੇ ਨਾ ਬੈਠਾ ਤੱਕਿਆ
ਸ਼ਾਮ ਢਲੀ ਤਾਂ ਥੱਕਿਆ ਥੱਕਿਆ।
ਇੱਕ ਥਾਂ ਤੇ ਜੇ ਕੰਮ ਮੁਕਾਵੇ
ਦੂਜੀ ਥਾਂਵੇਂ ਭੱਜਿਆ ਜਾਵੇ
ਕੋਲ ਉਸ ਦੇ ਸੱਭ ਹੱਥਿਆਰ

ਉਸ ਦਾ ਹੁਨਰ ਤੇ ਉਸ ਦੀ ਕਾਰ।

No comments:

Post a Comment