Thursday, April 7, 2016

ਭਾਰਤ


ਭਾਰਤ ਲੋਕਾਂ ਨਾਲ ਬਣਦਾ ਹੈ
ਲੋਕਾਂ ਵਿੱਚ ਕਿਸਾਨ ਹਨ
ਲੋਕਾਂ ਵਿੱਚ ਕਿਰਤੀ-ਕਾਮੇ ਹਨ।
ਤੀਵੀਆਂ, ਬੱਚੇ, ਬੁੱਢੇ ਹਾਲੀ, ਪਾਲੀ
ਵਿਦਿਆਰਥੀ, ਵਪਾਰੀ,
ਸਰਕਾਰੀ ਤੇ ਗੈਰ ਸਰਕਾਰੀ
ਸਾਰੇ ਦੇ ਸਾਰੇ ਜੇ ਮਿਲਕੇ ਬੋਲਣ
ਤਾਂ ਭਾਰਤ ਬਣਦਾ ਹੈ।
ਕਿਸਾਨ ਹਲ ਚਲਾਉਂਦਾ ਹੈ
ਫਸਲ ਬੀਜਦਾ ਹੈ
ਉਸ ਦੇ ਅਨਾਜ ਦੀ ਰੋਟੀ
ਭਾਰਤ ਖਾਂਦਾ ਹੈ
ਦਰਿਆ ਵਗਦੇ ਹਨ
ਵਰਖਾ ਹੁੰਦੀ ਹੈ
ਭਾਰਤ ਆਪਣੀ ਪਿਆਸ ਬੁਝਾਉਂਦਾ ਹੈ।
ਇੱਕ ਦੂਜੇ ਦਾ ਹੱਥ ਫੜਦੇ ਹਾਂ
ਭਾਰਤ ਬਣਦਾ ਹੈ
ਅਸੀਂ ਨੱਚਦੇ ਹਾਂ
ਤਾਂ ਭਾਰਤ ਨੱਚਦਾ ਹੈ
ਅਸੀਂ ਗਾਉਂਦੇ ਹਾਂ
ਤਾਂ ਭਾਰਤ ਗਾਉਂਦਾ ਹੈ
ਕਦੇ ਭਾਰਤ ਸਾਨੂੰ ਪਾਲਦਾ ਹੈ
ਕਦੇ ਅਸੀਂ ਭਾਰਤ ਨੂੰ ਪਾਲਦੇ ਹਾਂ
ਭਾਰਤ ਭਾਰਤੀਆਂ ਦਾ ਹੈ
ਭਾਰਤੀ ਭਾਰਤ ਦੇ ਹਨ
ਜੇ ਅਸੀਂ ਜੀਂਦੇ ਹਾਂ
ਭਾਰਤ ਜੀਂਦਾ ਹੈ
ਜੇ ਅਸੀਂ ਮਰਦੇ ਹਾਂ
ਭਾਰਤ ਮਰਦਾ ਹੈ


ਭਾਰਤ ਦੀ ਫਿਕਰ ਕਰੋ
ਭਾਰਤ ਮਾਤਾ ਦੀ ਨਹੀਂ
ਵਲੂੰਧਰੇ ਹੋਏ ਭਾਰਤ ਦਾ ਕੀ ਕਰੇਗੀ
ਭਾਰਤ ਮਾਤਾ?
ਭਾਰਤ ਦੀ ਜੈ ਬੋਲੋ
ਭਾਰਤੀਆਂ ਦੀ ਜੈ ਬੋਲੋ
ਭਾਰਤੀਆਂ ਦਾ ਭਲਾ ਮੰਗੋ

No comments:

Post a Comment