Saturday, July 23, 2011

ਰੇਤ

ਰੇਤ

ਰੇਤ ਹਾਂ ਕਿਰ ਜਾਂਦੀ ਹਾਂ
ਹਵਾ ਵਿੱਚ ਉਡ ਜਾਂਦੀਂ ਹਾਂ
ਵਾਵਰੋਲਿਆਂ ਵਿੱਚ ਘਿਰ ਜਾਂਦੀ ਹਾਂ
ਘਰਾਂ ਵਿੱਚ ਆ ਵੜਦੀ ਹਾਂ
ਧੂੜ ਵਾਂਗ ਜੰਮ ਜਾਂਦੀ ਹੈ
ਪਰ ਪੈੜਾ ਨਹੀਂ ਫੜਦੀ
ਕਿਸੇ ਦੇ ਪੈਰਾਂ ਨਾਲ ਲੱਗਦੀ
ਨਾ ਕਪੜਿਆਂ ਨਾਲ
ਨਾ ਗਿੱਲੀ
ਨਾ ਸੁਕੀ
ਬੱਸ ਇਕ ਵਿਸ਼ਾਲ ਆਕਾਰ ਵਿਚ
ਕਦੇ ਇਸ ਰੁਖ
ਕਦੇ ਓਸ ਰੁਖ
ਰੇਤ ਹਾਂ ਥਲਾਂ ਵਿੱਚ
ਨਦੀਆਂ ਦੇ ਤਲਾਂ ਵਿੱਚ
ਸਮੁੰਦਰ ਦੇ ਕਿਨਾਰਿਆ ਤੇ
ਰੇਤ ਹਾਂ ਕਿਰ ਜਾਂਦੀ ਹਾਂ
ਬੰਦ ਮੁੱਠੀ ਚੋਂ
ਦੀਵਾਰ ਚੋਂ
ਛੱਤ ਚੋਂ
ਪੈਰਾਂ ਹੇਠੋਂ
ਕਦੇ ਸਥਿਰ ਨਹੀਂ ਰਹਿੰਦੀ
ਸਦਾ ਪਿਆਸੀ
ਦਸੇ ਦਿਸ਼ਾਵਾਂ ਗਾਹੁਣ ਤੇ ਮਜ਼ਬੂਰ
ਰੇਤ ਹਾਂ
ਕਦੇ ਚੰਗੀ ਨਹੀਂ ਲੱਗਦੀ
ਨਾ ਅੱਖ ਵਿੱਚ
ਨਾ ਕੰਨ ਵਿੱਚ
ਨਾ ਮੂੰਹ ਵਿੱਚ
ਦੰਦਾਂ ਹੇਠ
ਤੂੰ ਮੈਨੂੰ ਮੁੜ ਮੁੜ ਬਾਹਰ ਧੱਕਦਾ ਹੈਂ
ਮੈਂ ਮੁੜ ਮੁੜ ਹਾਜ਼ਰ ਹੋਣ ਲਈ
ਤਤਪਰ ਰਹਿੰਦੀ ਹਾਂ।
ਰੇਤ ਹਾਂ ਨਾ
ਆਖਰ।

No comments:

Post a Comment