Monday, November 9, 2015

ਅਦਬ ਕੀ ਹੈ?

ਅਦਬ ਕੀ ਹੈ?


ਮੇਰੇ ਕੋਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪੂਰਾ ਪਾਠ, ਮੇਰੇ ਲੈਪਟਾਪ ਵਿੱਚ ਮੋਜੂਦ ਹੈ। ਜਦੋਂ ਵੀ ਮੈਨੂੰ ਚੰਗਾ ਲੱਗੇ ਮੈਂ ਇਸ ਨੂੰ ਖੋਲ੍ਹਦਾ ਹਾਂ ਤੇ ਪੜ੍ਹ ਲੈਂਦਾ ਹਾਂ। ਹੁਣ ਇਹ ਮੇਰੇ ਕੋਲ ਮੋਬਾਈਲ ਉਪਰ ਵੀ ਮੋਜੂਦ ਹੈ। ਹਰ ਵੇਲੇ ਮੇਰੇ ਕੋਲ ਤੇ ਜਦੋਂ ਵੀ ਮੈ ਇਸ ਚੋਂ ਕੋਈ ਹਵਾਲਾ ਲੈਣਾ ਹੋਵੇ, ਕੁਝ ਲੱਭਣਾ ਹੋਵੇ, ਮੈਂ ਇਸ ਨੂੰ ਖੋਲ੍ਹਦਾ ਹਾਂ ਤੇ ਸਬੰਧਤ ਜਾਣਕਾਰੀ ਪ੍ਰਾਪਤ ਕਰ ਲੈਂਦਾ ਹਾਂ। ਕਦੇ ਕਦੇ ਮੈਂ ਇਸ ਤੋਂ ਪਾਠ ਵੀ ਕਰਦਾ ਹਾਂ, ਇਹ ਜਾਣਨ ਲਈ ਕਿ ਗੁਰੂ ਵਿਚਾਰ ਕੀ ਹੈ ਤੇ ਉਸ ਦੀ ਰੋਸ਼ਨੀ ਵਿੱਚ ਮੈੈਂ ਆਪਣੀ ਜ਼ਿੰਦਗੀ ਦੇ ਫੈਸਲੇ ਕਿਵੇਂ ਕਰਨੇ ਹਨ।
ਇਸ ਸਾਰੇ ਕੰਮ ਵਾਸਤੇ ਮੈਨੂੰ ਕੋਈ ਵੱਖਰਾ ਪ੍ਰਬੰਧ ਨਹੀਂ ਕਰਨਾ ਪੈਂਦਾ। ਨਾ ਹੀ ਕੋਈ ਉਚੇਚ ਕਰਨੀ ਪੈਂਦੀ ਹੈ। ਵਕਤ ਬਦਲਿਆ ਹੈ, ਹੁਣ ਗੁਰੂ ਆਧੁਨਿਕ ਤਕਨੋਲੋਜੀ ਦੇ ਰੂਪ ਵਿੱਚ ਮੇਰੇ ਅੰਗ ਸੰਗ ਹੈ। ਮੈਨੂੰ ਇਹ ਜਾਣਕਾਰੀ ਹੈ ਕਿ ਪੁਰਾਣੇ ਸਮਿਆਂ ਵਿੱਚ ਲੋਕ ਇਸ ਦੇ ਛੋਟੇ ਛੋਟੇ ਤੋਂ ਰੂਪ ਤਿਆਰ ਕਰਦੇ ਸਨ ਤੇ ਕਈ ਸਰਦਾਰ ਜੰਗ ਉਪਰ ਜਾਣ ਵੇਲੇ ਇਸ ਨੂੰ ਆਪਣੀ ਪੱਗ ਵਿੱਚ ਰੱਖਦੇ ਸਨ ਜਾਂ ਆਪਣੀ ਛਾਤੀ ਨਾਲ ਲਾ ਕੇ ਰੱਖਦੇ ਸਨ। ਉਨ੍ਹਾਂ ਦਾ ਇਹ ਵਿਸ਼ਵਾਸ ਸੀ ਕਿ ਗੁਰੂ ਉਨ੍ਹਾਂ ਦੇ ਅੰਗ ਸੰਗ ਹੈ ਤੇ ਉਨ੍ਹਾਂ ਦੀ ਰਖਿਆ ਕਰਦਾ ਹੈ। ਇਹ ੳਨ੍ਹਾਂ ਦੀ ਸੋਚ ਸੀ। ਇਸੇ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਮਿਨੀ ਬੀੜਾਂ ਤਿਆਰ ਕਰਨ ਦਾ ਰਿਵਾਜ ਪਿਆ। ਚੂਕਿ ਉਨ੍ਹਾਂ ਸਮਿਆਂ ਵਿੱਚ ਕਿਸੇ ਪਵਿਤਰ ਸਮਝੀ ਜਾਂਦੀ ਨਿਸ਼ਾਨੀ ਨੂੰ ਫੌਜ ਦੇ ਝੰਡੇ ਨਾਲ ਬੰਨ੍ਹ ਕੇ ਤੁਰਨ ਦਾ ਰਿਵਾਜ ਸੀ ਕਿ ਇਹ ਪਵਿਤਰ ਸ਼ਕਤੀ ਉਨ੍ਹਾਂ ਦੀ ਫੌਜ ਦੀ ਅਗਵਾਈ ਕਰੇਗੀ ਇਸੇ ਤਰ੍ਹਾਂ ਹੀ ਦਰਬਾਰ ਸਾਹਿਬ ਦੇ ਛੋਟੇ ਸਰੂਪ ਨੂੰ ਸਦਾ ਆਪਣੇ ਨਾਲ ਰੱਖਣ ਦਾ ਰਿਵਾਜ ਪਿਆ। ਅੱਜ ਕਲ੍ਹ ਤਾਂ ਨਹੀਂ ਪੁਰਾਣੇ ਸਮਿਆਂ ਵਿੱਚ ਸਫਰੀ ਬੀੜਾਂ ਵੀ ਹੋਇਆ ਕਰਦੀਆਂ ਸਨ ਜਿਨ੍ਹਾਂ ਨੂੰ ਲੋਕ ਸਫਰ ਵਿੱਚ ਆਪਣੇ ਨਾਲ ਰੱਖਦੇ ਸਨ। ਮੈਂ ਜਿਸ ਬੀੜ ਤੋਂ ਪਾਠ ਸਿੱਖਿਆ ਤੇ ਪਾਠ ਕੀਤਾ ਇਹ ਇੱਕ ਸਫਰੀ ਬੀੜ ਸੀ ਤੇ ਇਸ ਦੇ 1257 ਪੰਨੇ ਸਨ ਪਦਛੇਦ ਤੋਂ ਬਿਨਾਂ। ਸਫਰੀ ਬੀੜ ਨੂੰ ਲੋਕ ਇੱਕ ਟਰੰਕ ਜਾਂ ਸੰਦੂਕੜੀ ਵਿੱਚ ਰੱਖ ਕੇ ਆਪਣੇ ਨਾਲ ਲੈ ਜਾਂਇਆ ਕਰਦੇ ਸਨ। ਇਹ ਸਾਰਾ ਕੁਝ ਲੋੜ ਕਾਢ ਦੀ ਮਾਂ ਹੈ ਦੇ ਅਸੂਲ ਅਧੀਨ ਹੋਇਆ। ਉਦੋਂ ਇਨ੍ਹਾਂ ਬੀੜਾਂ ਦੀ ਕਦੇ ਬੇਅਦਬੀ ਨਹੀਂ ਸੀ ਹੁੰਦੀ।
ਗੁਰਬਖਸ਼ ਸਿੰਘ ਪ੍ਰੀਤਲੜੀ ਵੀ ਆਪਣੇ ਮੁਢਲੇ ਦਿਨਾਂ ਵਿੱਚ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਹੋਏ ਵਿਅਕਤੀ ਸਨ। ਉਹ ਫੌਜ ਵਿੱਚ ਇੰਜੀਨੀਅਰ ਸਨ। ਉਨ੍ਹਾਂ ਆਪਣੀ ਆਪ ਬੀਤੀ ਵਿੱਚ ਲਿਖਿਆ ਹੈ ਕਿ ਪਹਿਲੀ ਸੰਸਾਰ ਜੰਗ ਵੇਲੇ ਜਦੋਂ ੳਨ੍ਹਾਂ ਨੂੰ ਆਪਣੇ ਸਮਾਨ ਦੀ ਛਾਂਟੀ ਕਰਨ ਲਈ ਕਿਹਾ ਗਿਆ, ਕਿ ਜਹਾਜ਼ ਵਿੱਚ ਫਾਲਤੂ ਸਮਾਨ ਨਹੀਂ ਲਿਜਾਇਆ ਜਾ ਸਕਦਾ, ਤਾਂ ਉਨ੍ਹਾਂ ਉਸ ਸੰਦੂਕੜੀ ਨੂੰ ਹੀ ਚੁਣਿਆ ਜਿਸ ਵਿੱਚ ਉਨ੍ਹਾਂ ਆਪਣੇ ਨਾਲ ਸਫਰੀ ਬੀੜ ਲਈ ਰੱਖੀ ਹੋਈ ਸੀ। ਉਨ੍ਹਾਂ ਕੱਪੜੇ ਛੱਡ ਕੇ ਇਸ ਸੰਦੂਕੜੀ ਨੂੰ ਹੀ ਤਰਜੀਹ ਦਿੱਤੀ। ਆਪਣੇ ਵਿਹਲੇ ਸਮੇਂ ਵਿੱਚ ਉਹ ਮੇਜ਼ ਉਪਰ ਇਸ ਬੀੜ ਨੂੰ ਰਖ ਕੇ ਪਾਠ ਕਰ ਲਿਆ ਕਰਦੇ ਸਨ। ਫੌਜ ਵਿੱਚ ਉਨ੍ਹਾਂ ਦੀ ਇਸ ਗੱਲ ਦਾ ਕੁਝ ਸਿੱਖ ਫੌਜੀਆਂ ਨੂੰ ਪਤਾ ਲੱਗਾ ਤਾਂ ਕਿਸੇ ਨੂੰ ਇਹ ਬੇਅਦਬੀ ਨਹੀਂ ਸੀ ਲੱਗਿਆ। ਕੁਦਰਤੀ ਉਸ ਜੰਗ ਵਿੱਚ ਉਨ੍ਹਾਂ ਦੀ ਬਟਾਲੀਅਨ ਨੂੰ ਜਿੱਤ ਪ੍ਰਾਪਤ ਹੋਈ ਤਾਂ ਸਿੱਖ ਫੌਜੀਆਂ ਨੇ ਫੈਸਲਾ ਕੀਤਾ ਕਿ ਇਸ ਖੁਸ਼ੀ ਵਿੱਚ ਅਕਾਲ ਪੁਰਖ ਦਾ ਧੰਨਵਾਦ ਕਰਨ ਲਈ ਅਖੰਡ ਪਾਠ ਕੀਤਾ ਜਾਵੇ। ਇਰਾਕ - ਈਰਾਨ ਵੱਲ ਹੁਣ ਦਰਬਾਰ ਸਾਹਿਬ ਦੀ ਬੀੜ ਕਿਥੋਂ ਮਿਲੇ? ਇਸ ਸਵਾਲ ਦਾ ਉਤਰ ਲੱਭਦਿਆਂ ਸਾਰਿਆਂ ਦਾ ਧਿਆਨ ਗੁਰਬਖਸ਼ ਸਿੰਘ ਜੀ ਕੋਲ ਮੋਜੂਦ ਉਸ ਸਫਰੀ ਬੀੜ ਵੱਲ ਗਿਆ ਤੇ ਉਹ ਇਹ ਬੀੜ ਸਿਰ ਉਪਰ ਰੱਖ ਕੇ ਆਪਣੇ ਕੈਂਪ ਵਿੱਚ ਲੈ ਗਏ ਜਿਥੇ ਉਨ੍ਹਾਂ ਬਕਾਇਦਾ ਪਾਠ ਕੀਤਾ ਤੇ ਭੋਗ ਪਾਇਆ ਤੇ ਲੰਗਰ ਵਿੱਚ ਉਸ ਵੇਲੇ ਦੇ ਅੰਗਰੇਜ਼ ਫੌਜੀ ਅਫਸਰ ਵੀ ਸ਼ਾਮਲ ਹੋਏ।
ਮੇਰੇ ਲਈ ਅਦਬ ਦਾ ਅਰਥ ਗੁਰੂ ਸਾਹਿਬ ਦੀ ਰਚੀ ਹੋਈ ਬਾਣੀ ਨੂੰ ਪੜ੍ਹਨਾ ਸਮਝਣਾ ਤੇ ਉਸ ਨੂੰ ਆਪਣੀ ਸੋਚ ਦਾ ਹਿੱਸਾ ਬਣਾਉਣਾ ਹੈ। ਉਹ ਸੋਚ ਜੋ ਸਰਬਪੱਖੀ ਤੇ ਸਰਬਾਂਗੀ ਹੈ। ਅੰਗ ਸੰਗ ਸਹਾਈ ਹੋਣ ਵਾਲੀ, ਸਦਾ ਨਾਲ ਨਿਭਣ ਵਾਲੀ, ਜੋ ਮੈਨੂੰ ਉਸ ਸੱਚ ਨਾਲ ਜੋੜਦੀ ਹੈ ਜੋ ਪੂਰੇ ਬ੍ਰਹਮੰਡ ਵਿੱਚ ਆਦਿ ਸੱਚ ਜੁਗਾਦਿ ਸੱਚ ਤੇ ਹੋਸੀ ਭੀ ਸੱਚ ਹੈ। ਪੂਰੀ ਸ਼੍ਰਿਸ਼ਟੀ ਦੇ ਪੈਦਾ ਹੋਣ ਤੋਂ ਪਹਿਲਾਂ ਤੇ ਸ਼੍ਰਿਸ਼ਟੀ ਦੇ ਖਤਮ ਹੋਣ ਤੋਂ ਬਾਦ ਵਾਲਾ ਸੱਚ.....।


Comments and replies on this post:

Comments
John Bikramjit Singh Baiji lok Chamatkar di ikk magic di wait kardey ne ji Path ya Guru Granth sahib vichon.. Adab da taan siraf drama hi ho riha hai like emotional blackmail, hor kuchh nahi... Gurbani mutabik taan kuchh v nahi ho riha
Ajmer Singh Going digital is the correct answer. Monopolising the printing and sale of SGGS is taking followers away from reading ,learning, listening and understanding gur updesh for following. Sikh faith should keep it away from rituals and stereotype traditions. It should remain ahead of all puja ,path.
Ajmer Singh Reading gurubani like Sanskrit mantras to gain some miracles or to fulfil right or wrong wishes is not acceptable. We are going totally opposite against the spirit of Gurubani. Sikh faith is based on practice of Nirmal biohar , sarab achar.
Gurdip GD

Write a reply...
Dalip Singh Wasan you so farward and so great my dear son.
Gurdip GD Yes..... mere reading will not help..... the reading of prescription does not cure an ill, the intake of medicine will.
Jagmeet Singh Jeadatar ta beadbi de dar to lave hi nhi lagde te chanan to door reh jande han....See Translation
Harbhajansingh Janchetna ਗੁਰਬਾਣੀ ਦਾ ਅਦਬ ਉਸ ਦੇ ਅਰਥ ਸਮਝਣ ਅਤੇ ਉਸ ਉਤੇ ਅਮਲ ਕਰਨ ਵਿਚ ਹੀ ਹੈ।
Ajmer Singh ਕੋਈ ਮੁਗਲ ਨ ਹੋਆ ਅੰਧਾ ਕਿਨੈ ਨ ਪਰਚਾ ਲਾਇਆ (ਗੁਰੂ ਨਾਨਕ ਜੀ ਦਾ ਸੰਦੇਸ਼) 
ਤੋਂ ਸਾਫ ਹੈ ਕਿ ਦੁਸ਼ਮਣ ਤੇ ਜਿੱਤ ਪਰਾਪਤ ਕਰਨ ਲਈ ਜਿਹੋ ਜਿਹਾ ਮੈਦਾਨ ਹੋਵੇ ਹਥਿਆਰ ਵੀ ਉਸੇ ਤਰਾਂ ਦੇ ਕੰਮ ਆ ਸਕਦੇ ਹਨ।
ਬੰਦੂਕਾਂ ਤੇ ਤੋਪਾਂ ਦਾ ਮੁਕਾਬਲਾ ਮੰਤਰ ਪੜ੍ਹ ਕੇ ( ਫੂਕਾਂਮਾਰ ਕੇ) ਨਹੀਂ ਹੋ ਸਕਦਾ। ਸਿੱਖੀ ਗੁਰ ਉਪਦੇਸ਼ ਨੂੰ ਕਮਾਉਣਾ ਹੈ।

Jagtar Singh Jhanduke · 49 mutual friends
Bhai ji tusi sharda te samaj nu rl gadd kr rahe o.Ik gl hor satkar da saband samaj nalo piyar nal vadh hai ji. Baki beadvi da saband v dhang nal nahi bhawna nal hai ji. J tusi eh post hun de halata de saband vich payi hai ta bilkul v dhukvi nahi.
See Translation
Gurdip GD ਜਗਤਾਰ ਜੀ ਜੇ ਤੁਸੀਂ ਆਸਾ ਦੀ ਵਾਰ ਵਿੱਚ ਪੜ੍ਹਿਆ ਹੋਵੇ ਤਾਂ ਸ਼ਰਧਾ ਵਾਲਿਆਂ ਨੂੰ ਮਨ ਅੰਧਾ ਨਾਉ ਸੁਜਾਣ ਦਾ ਨਾਂ ਗੁਰੂ ਨਾਨਕ ਦੇਵ ਜੀ ਨੇ ਦਿੱਤਾ ਹੈ।ਗੁਰੂ ਸਾਹਿਬ ਨੇ ਸ਼ਰਧਾ ਨੂੰ ਪਹਿਲੇ ਦਿਨ ਤੋਂ ਖਾਰਜ ਕਰ ਦਿੱਤਾ ਹੈ। ਗੁਰਬਾਣੀ ਵਿੱਚ ਭਉ ਤੇ ਭਾਓ ਦੀ ਗੱਲ ਕੀਤੀ ਹੈ, ਪਰ ਭਾਉ ਦਾ ਮਤਲਬ ਹੈ ਆਪਣੇ ਮਨ ਵਿੱਚ ਇਕ ਸਮਝ ਰੱਖਣੀ ਹੈ। ਗੁਰਬਾਣੀ ਸਮਝ ਨਾਲ ਸਬੰਧ ਰੱਖਦੀ ਹੈ, ਸ਼ਰਧਾ ਨਾਲ ਨਹੀਂ।
Malhipur Panchyat ਬੁਹਤ ਹੀ ਬਾਧੀਆ
Vox Nihili ਤੁਸੀਂ ਬਿਲਕੁਲ ਠੀਕ ਕਿਹਾ ਹੈ ਪਰ ਇਹਦੇ ਵਿੱਚ ਆਮ ਲੋਕਾਂ ਦਾ ਕੋਈ ਕਸੂਰ ਨਹੀ | ਜਦੋ ਕਿਸੇ ਧਾਰਮਿਕ ਕਿਤਾਬ ਦੀ canonisation ਹੋ ਜਾਵੇ ਉਹ ਕਿਤਾਬ ਕਿਤਾਬ ਨਹੀ ਰਹਿੰਦੀ | ਓਹ ਇਕ ਔਥੋਰਿਟੀ ਬਣ ਜਾਂਦੀ ਹੈ | ਬਹੁਤੇ ਲੋਕਾਂ ਨੇ ਕਿਤਾਬ ਤੋ ਗਿਆਂਨ ਤੱਕ ਦਾ ਸਫ਼ਰ ਅਜੇ ਸ਼ੁਰੂ ਹੀ ਨਹੀ ਕੀਤਾ| ਨਾ ਹੀ ਕਿਸੇ ਨੇ ਇਸ ਦੀ ਲੋ...See More
Gurdip GD ਬਹੁਤ ਵਧੀਆ..
Vox Nihili ਬਾਕੀ ਅਦਬ ਹਰ ਇੱਕ ਲਈ ਵੱਖਰਾ ਹੈ | ਕਹੀਆਂ ਲਈ ਅਦਬ ਇਸ ਤਰਾਂ ਦਾ ਵੀ ਹੁੰਦਾ ਹੈ |https://scriptgrandeur.wordpress.com/.../%E0%A8%9F%E0%A9.../

ਸਿਰੀਂ ਮੜਾਸੇ ਹੱਥ ਗੰਡਾਸੇ ਪਾ ਕੇ ਤੰਬੇ ਅੰਦਰੋ ਨੰਗੇ ਬਗਲ ਚ ਛੁਰੀਆਂ ਲੈ ਲੈ ਹੁਰੀਆਂ ਟੰਬੇੰ ਫੜਕੇ ਆਗੇ ਚੜਕੇ ਖੇਤ ਦੇ ਡਰਨੇ ਫਸਲ ਤੇ ਵਰਨੇੰ ਚਾਦਰ…
SCRIPTGRANDEUR.WORDPRESS.COM
Dilbagh Singh Brar Kuj lok ohe purana time chahunde ne...par j Guru Nanak di gal kriye ta Guru ji avde time naalo taa bahut jyada agge di soch rakhde c...j o ajj hunde ta ajj de time naalo v ona agge sochna te chalna cSee Translation
ਇਬਾਦਤ ਰੱਬ ਦੀ Bilkul sahi sir.. soch roodiwadi nhi honi chidiSee Translation
Ajmer Singh ਲੋਕ ਨਿਰੰਕਾਰ ( ਨਿਰਗੁਣ ਸਰੂਪ)ਨੂੰ ਸਮਝਣ ਤੇ ਅਪਨਾਉਣ ਦੇ ਕਾਬਲ ਨੀ ਹੋਏ ਜਾਂ ਇਹ ਕਹਿਣਾ ਕੁਥਾਂਅ ਨਹੀਂ ਕਿ ਕੀਤੇ ਨਹੀਂ ਗਏ। ਜਾਣ ਬੁਝ ਕੇ ਢੱਗੇ ਰੱਖਣਾ ਪੁਜਾਰੀ ਤੇ ਧਾੜਵੀ ਵਰਗ ਦਾ ਸਾਂਝਾ ਹਿਤ ਹੈ।
ਸਰਗੁਣ ਸਰੂਪ ਦੀ ਅਰਾਧਨਾ ਕਰਨਾ ਇਹਨਾਂ ਲਈ ਬਹੁਤ ਸੁਖਾਲਾ ਹੈ ।
ਕਰਨਾ ਹੀ ਕੁਝ ਨੀ ਪੈਂਦਾ ,ਸਿਰ ਝੁਕਾਉਣਾ ਹੈ ,ਭੇਟਾ ਦੇਣੀ ਹੈ ,ਚੌਂਕੀ ਭਰਨੀ ਹੈ, ਭਜਨ ਸੁਣ ਰਿਹਾ ਹਾਂ ਦਾ ਦਿਖਾਵਾ ਕਰਨਾ ਹੈ।
...See More

Seemaa S Grewal Appropriate words sir !
Surjit K Jalandhar Mere android mobile vich vi complete application hai
Rai Jagdev Bravo; well done Gurdip Singh ji these satikar idiots are respecting paper while no concern is shown about gurbani. my cousin had a room dedicated to guru and was regularly doing sahij path, some idiots persuaded her to give it back to guruduara as her husband was non veg. though he died and she is in depression nobody gave a dam shit about her life.
Gurdip GD Tell your cousin that death is nothing but just change of laws. We are governed by the laws of nature that we must accept and death is nothing but a change into chemical laws from biological laws, both are part of natural phenomenon, a system that kee...See More
Ajmer Singh ਬਿਲ੍ਕੁਲ ਸਹੀ... ਮੈਂ ਸਹਿਮਤ ਹਾਂ ਜੀ...
Sudha Sharma Sab to pehla parmaatma saaday hirday vich vasda h........log smjday kio nahi.....ur post is really v meaningful sir. ....salute to uSee Translation
Gurmit Singh Barsal ਬਹੁਤ ਖੂਬ
Rds Sidhu Baakmaal schh
Gurvail Singh Gurdeep singh ji di es post di jinni tarif keeti jave thori hai bahut hi vadhia te ajj di lor anusat kikhrya haiSee Translation
Prabhjot Sandhu Ba-kamaal point of view.
Gurchet Singh · Friends with Rds Sidhu and 4 others
A useful guidance to young generation .

Satnam Singh · 40 mutual friends
ਗੁਰ ਕਾ ਬਚਨੁ ਬਸੈ ਜੀਅ ਨਾਲੇ ॥ The Guru's Word abides with my soul.
ਜਲਿ ਨਹੀ ਡੂਬੈ ਤਸਕਰੁ ਨਹੀ ਲੇਵੈ ਭਾਹਿ ਨ ਸਾਕੈ ਜਾਲੇ ॥੧॥ ਰਹਾਉ ॥ It does not sink in water; thieves cannot steal it, and fire cannot burn it. ||1||Pause||

Ranjit Jalandhar *** ਵੀਰ ਜੀ ਜੇ ਆਡਿਓ ਰਿਕਾਡਿੰਗ 'ਚ ਹੈ ਤਾਂ ਮੈਨੂੰ ਜਰੂਰ ਭੇਜੋ ,,, ਆਹ ਖੰਡ ਪਾਠ ਦਾ ਰੱਫੜ ਈ ਮੁਕਾ ਦੇਣਾ ਮੈਂ
Gurpal Khaira Gurdip GD Ji your thought is correct even though you have miss stated Gurbaksh Singh Preetlari. He was researcher and did not keep the Bir of SGGS for doing the patth. He had made all kind of notes for reference on almost every page of his Bir. He hims...See More
Gurdip GD Gurpal Khaira ji,Thanks for your comments. The incident I have mentioned is part of his autobiography. He was an engineer by occupation and had joined Imperial Army and was part of numerous campaigns. Those were his initial days and he started reading...See More
Harvinder Tohra · 21 mutual friends
Shiri Guru Granth Sahib ji de Shabad nu Guru mann k chlo us Shabd Guru nu read krn nal kujh nhi hunda jdo tk tuc us te aml nhi krde

Pritpal Dhillon · Friends with Baba Jass Singh Dhillon
Bhai saab ji jo guru granth sahib diaan beerhaan da eh keh k sanskaar keeta ja riha hai k beerh birdh ho gayi hai , os bare v apne vichaar deo. Ki jdo koi insaan Buddha ho jawe tan us da sanskaar karde han Jan jdo Mar jawe Odon? Main hairaan han haale tak kise ne tuhaanu gahlan da par shad nahin ditta Gurdeep GD ji.?
See Translation
UnlikeReply1Yesterday at 9:36amEdited
Gurdip GD Old handwritten Birs should be preserved carefully and Sikhs must form institute to take care of their history, historical monuments and historical artifacts. It is essential for the progeny. The old and worn out copies of Guru Granth Sahib can recycled in whatever way the experts advise. Sikhs must have their best experts with them.
Rajesh Rana · Friends with Sunny Narang
How best thought u have. I am doing the same

Kiranpreet Singh ਬਹੁਤ ਵਧੀਆ ਪੋਸਟ ਸਰ
Tarvinder Kaur Khalsa Sir narinderpal s hundal jiਆਪ ਸੂਲਝੇ ਹੋਏ ਇਨਸਾਨ ਵਿਦਵਾਨ ਹੋ ਤਾਂ ਅਗੇ ਵੱਧੋ ਮਸਲਾ ਹੱਲ ਚ ਪੱਥ ਦੀ ਸੇਵਾ ਕਰੋ ਜੀ ਪਰਦੇਸੀ ਬਣ ਕੇ ਨਾਂ ਬੇਠੋ ਇਹ ਮਸਲਾ ਆਪੋ ਅਪਣਾ ਨਹੀ ਸਾਝੀ ਮੂਸੀਬਤ ਹੈ ਮਿਲ ਕੈ ਹੱਲ ਕਢੋ ਜੀ ਬੇਨਤੀ ਹੈ
UnlikeReply123 hrs
Gurmeet Salana · 32 mutual friends
ਚੰਗੇ ਵਿਚਾਰ ਸਿੱਖਣ ਮਿਲਿਆ ਕੁੱਝ 

UnlikeReply123 hrs
UnlikeReply122 hrs
Jaswant Singh Dhonsi · 3 mutual friends
gurdip gd ji kya aap guru garnth sahib ki mobile or computer wali copies send kar sakte hai to please send it on jslucky@gmail.com or send me link so i can download. thanks and sir what you said that is very good and true in our village when we are chi...See More

LikeReply21 hrs
Simar Singh · Friends with ਹਰਦੀਪ ਸਿੰਘ ਜੋਹਲ and 4 others
Tuhade j insan ( prchark) di lod a. Sikh nu thanks sir
See Translation
UnlikeReply120 hrs
Ranjit Turna · Friends with Karnail Singh
Kash har insan is gal nu samjh lave tan jhagda e khatam ho jaye.
Bahut sahi vichar gursikh sahib g.
See Translation
LikeReply119 hrs
UnlikeReply112 hrs

No comments:

Post a Comment