Monday, February 20, 2012

ਗੀਤ

ਗੀਤ

ਨੈਟ ਉਪਰ ਜੁੜੀਆਂ ਸਾਰੀਆਂ ... ਵਾਸਤੇ

ਬੁਲ੍ਹੀਆਂ ਚੋਂ ਚੁੱਪ ਅੱਖਾਂ ਵਿੱਚ ਬੋਲਦੀ
ਲੰਘਦੀ ਏ ਜਦੋਂ ਉਹ ਮੇਰੇ ਕੋਲ ਦੀ।

ਜ਼ੁਲਫਾਂ ਸਵਾਰਦੀ ਹੈ
ਅੱਖੀਆਂ ਨੂੰ ਪੂੰਝਦੀ ਹੈ
ਫੇਸ ਬੁੱਕ ਉਤੇ ਜਦੋਂ
ਕਚਰੇ ਨੂੰ ਹੂੰਝਦੀ ਹੈ
ਕਿੰਨਾ ਕੁਝ ਸੁੱਟਦੀ ਹੈ
ਜਾਲਿਆਂ ਦੇ ਵਾਂਗ ਲਾਹ ਕੇ
ਦਿਲਾਂ ਦਿਆਂ ਆਲਿਆਂ ਚੋਂ ਲੋਅ ਟੋਲਦੀ।
ਬੁੱਲ੍ਹੀਆਂ ਚੋਂ ਚੁੱਪ ਅਖੀਆਂ ਚੋਂ ਬੋਲਦੀ ।
ਕਦੇ ਕਦੇ ਬੈਠ ਜਾਵੇ
ਕਿਸੇ ਚੈਟ ਰੂਮ ਜਾ ਕੇ
ਲੱਭਦੀ ਹੈ ਸਾਥ ਕਿਤੋਂ
ਯਾਰੀਆਂ ਪੁਗਾਉਣ ਵਾਲੇ
ਓਪਰੀਆਂ ਥਾਂਵਾਂ ਨਾਲੇ
ਉਪਰਿਆਂ ਰਾਹਵਾਂ
ਆਰਕੁੱਟ ਯਾਹੂ  ਗੂਗਲ ਫਰੋਲਦੀ
ਚੁੱਪ ਚੁੱਪ ਰਹਿਕੇ ਸਾਰਾ ਕੁਝ ਬੋਲਦੀ।

ਕਦੇ ਕੈਮ ਉਤੇ ਆਵੇ
ਕਦੇ ਦੋਸਤੀ ਬਣਾਵੇ
ਕਦੇ ਹੱਸੇ ਕਦੇ ਰੋਵੇ
ਕਦੇ ਕੋਈ ਗੀਤ ਗਾਵੇ
ਜਾਗੇ ਤਾਰਿਆਂ ਦੇ ਨਾਲ
ਬਾਤਾਂ ਚੰਨ ਦੀਆਂ ਪਾਵੇ
ਵੇਖੋ ਦਿਲਾਂ ਦੀ ਘੁੰਡੀਆਂ ਉਹ ਕਿਥੇ ਖੋਲ੍ਹਦੀ
ਬੁਲ੍ਹੀਆਂ ਚੋਂ ਚੁੱਪ ਅੱਖਾਂ ਵਿੱਚ ਬੋਲਦੀ।

No comments:

Post a Comment