Wednesday, July 27, 2011

ਸਾਈਆ! ਕੋਲੇ ਆ ਕੇ ਬਹੁ।


ਸਾਈਆ! ਕੋਲੇ ਆ ਕੇ ਬਹੁ।
ਮੇਰੀ ਨਹੀਂ ਤਾਂ ਆਪਣੀ ਕਹੁ।

ਸਿਆਲੂ ਰਾਤ ਹਯਾਤੀ ਦੀ
ਦੀਵੇ ਦੀ ਨਾ ਬਾਤੀ ਦੀ
ਸੌਂ ਵੇ ਜੀਆ ਹਾਲੇ ਸੌਂ
ਤੁੰ ਵੀ ਸੌਂ ਤੇ ਸੋਵੇਂ ਸ਼ਹੁ।
ਮੇਰੀ ਨਹੀਂ ਤਾਂ ਆਪਣੀ ਕਹੁ।

ਤੂੰ ਰੱਖੇ ਜੇ ਚਾਹਵੇਂਗਾ
ਮੇਰੇ ਅੰਦਰੋਂ ਗਾਵੇਂਗਾ
ਸੁਰ ਆਪੇ ਸਮਝਾਵੇਂਗਾ
ਆਪੇ ਤਾਲ ਰਲਾਵੇਂਗਾ
ਜਿਥੇ ਰੱਖੇ ਉੱਥੇ ਰਹੁ
ਸਾਈਆਂ! ਕੋਲੇ ਆ ਕੇ ਬਹੁ।


ਪੈਂਡਾ ਹਾਲੇ ਦੂਰ ਬੜਾ
ਸ਼ਹੁ ਟਿਕਾਣਾ ਦੂਰ ਬੜਾ
ਪੈਂਡਾ ਆਪਣੇ ਰਾਹੇ ਖੜਾ
ਤੂੰ ਵੀ ਤੁਰ ਤੇ ਨੇੜੇ ਹੋ।
ਮੇਰੀ ਨਹੀਂ ਤਾਂ ਆਪਣੀ ਕਹੁ।

ਸਾਈਆ! ਕੋਲੇ ਆ ਕੇ ਬਹੁ।
ਮੇਰੀ ਨਹੀਂ ਤਾਂ ਆਪਣੀ ਕਹੁ।

No comments:

Post a Comment